ਕਦੋਂ ਰੁਕੇਗਾ ਔਰਤਾਂ ਵਿਰੁੱਧ ਅੱਤਿਆਚਾਰ

Persecution, Against, Women

ਅੱਜ-ਕੱਲ੍ਹ ਭੀੜ ਦੀ ਹਿੰਸਾ ਸਾਡੇ ਦੇਸ਼ ਲਈ ਆਮ ਹੁੰਦੀ ਜਾ ਰਹੀ ਹੈ ਹਾਲਾਤ ਇਹ ਹਨ ਕਿ ਕੋਈ ਵੀ ਛੋਟੀ-ਮੋਟੀ ਘਟਨਾ ਭੜਕ  ਕੇ ਭੀੜ ਦੀ ਹਿੰਸਾ ਦਾ ਰੂਪ ਧਾਰਨ ਕਰ ਜਾਂਦੀ ਹੈ ਭਾਰਤ ਵਿਚ ਭੀੜ ਦੀ ਹਿੰਸਾ ਇਨ੍ਹੀਂ ਦਿਨੀਂ ਸਿਖਰਾਂ ‘ਤੇ ਹੈ ਭੀੜ ਹਿੰਸਾ ਵਿਚ ਵਾਧੇ ਨੂੰ ਦੇਖਦੇ ਹੋਏ ਸਰਕਾਰ ਨੇ ਸਖ਼ਤ ਨਿਯਮ ਲਾਉਣ ਦੀ ਪੇਸ਼ਕਸ਼ ਕੀਤੀ ਹੈ ਭੀੜ ਤੰਤਰ ਦਾ ਭਿਆਨਕ ਰੂਪ ਹੋਣਾ ਉਸਦੀ ਭੀੜ ਨੂੰ ਦਰਸ਼ਾਉਂਦੀ ਹੈ ਬਿਹਾਰ ਦੇ ਹਾਜ਼ੀਪੁਰ ਤੋਂ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕੁਝ ਲੋਕਾਂ ਨੇ ਇੱਕ ਔਰਤ ‘ਤੇ ਚੋਰੀ ਦਾ ਦੋਸ਼ ਲਾ ਕੇ ਉਸਦੀ ਬੇਦਰਦੀ ਨਾਲ ਕੁੱਟ-ਮਾਰ ਕਰ ਦਿੱਤੀ ਉੱਥੇ ਬਣੇ ਇੱਕ ਮੰਦਿਰ ਵਿਚ ਪੂਜਾ ਦੌਰਾਨ ਇੱਕ ਔਰਤ ਦੀ ਚੈਨ ਚੋਰੀ ਹੋ ਗਈ ਚੈਨ ਦੀ ਭਾਲ ਵਿਚ ਉੱਥੋਂ ਦੀ ਭੀੜ ਨੇ ਇੱਕ ਔਰਤ ਨੂੰ ਫੜ੍ਹ ਲਿਆ ਸ਼ੱਕ ਦੇ ਤੌਰ ‘ਤੇ ਉੱਥੇ ਹਾਜ਼ਿਰ ਭੀੜ ਨੇ ਔਰਤ ‘ਤੇ ਚੈਨ ਦੀ ਚੋਰੀ ਦਾ ਦੋਸ਼ ਲਾ ਦਿੱਤਾ ਔਰਤ ਦੇ ਵਾਰ-ਵਾਰ ਬੇਕਸੂਰ ਦੱਸੇ ਜਾਣ ‘ਤੇ ਵੀ ਲੋਕਾਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਔਰਤ ਦੇ ਕੱਪੜੇ ਪਾੜ ਦਿੱਤੇ ਅਤੇ ਦੋਸ਼ੀ ਘੰਟਿਆਂ ਤੱਕ ਮਹਿਲਾ ਨੂੰ ਇਸੇ ਹਾਲਤ ਵਿਚ ਕੁੱਟਦੇ ਰਹੇ ਇਹੀ ਨਹੀਂ ਦੋਸ਼ੀਆਂ ਨੇ ਇਸ ਦੌਰਾਨ ਔਰਤ ਦੇ ਪਤੀ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ ਅਤੇ ਬੈਲਟ ਨਾਲ ਵੀ ਉਸਨੂੰ ਕੁੱਟ ਦਿੱਤਾ ਜਿਸ ਸਮੇਂ ਹਿੰਸਾ ਦਾ ਦਰਦਨਾਕ ਮੰਜ਼ਰ ਹਾਜੀਪੁਰ ਵਿਚ ਦਿਸ ਰਿਹਾ ਸੀ।

ਉਸ ਸਮੇਂ ਵੱਡੀ ਗਿਣਤੀ ਵਿਚ ਲੋਕ ਉੱਥੇ ਮੌਜ਼ੂਦ ਸਨ ਲੋਕਾਂ ਨੇ ਮੋਬਾਇਲ ਨਾਲ ਵੀਡੀਓ ਬਣਾਉਣਾ ਠੀਕ ਸਮਝਿਆ ਇਹ ਘਟਨਾ ਜ਼ਿਆਦਾ ਦੁਖੀ ਕਰਨ ਵਾਲੀ ਇਸ ਲਈ ਹੈ ਕਿਉਂਕਿ ਇੱਕ ਪਾਸੇ ਜਿੱਥੇ ਅਸੀਂ ਔਰਤਾਂ ਪ੍ਰਤੀ ਵਧ ਰਹੇ ਸ਼ੋਸ਼ਣ ਵਿਚ ਪੂਰਾ ਭਾਰਤੀ ਸਮਾਜ ਇੱਕ ਹੋ ਰਹੇ ਹਾਂ ਉੱਥੇ ਅਜਿਹੀ ਘਟਨਾ ਨੂੰ ਅੰਜਾਮ ਆਖ਼ਿਰ ਕੌਣ ਦੇ ਰਿਹਾ ਹੈ ਕੋਈ ਵੀ ਘਟਨਾ ਜੋ ਔਰਤਾਂ ਦੇ ਸ਼ੋਸ਼ਣ ਨੂੰ ਦਰਸ਼ਾਉਂਦੀ ਹੈ, ਅਜਿਹੀਆਂ ਘਟਨਾਵਾਂ ਵਿਚ ਪੂਰਾ ਭਾਰਤੀ ਸਮਾਜ ਇੱਕ ਹੋ ਕੇ ਲੜਦਾ ਦਿਸਦਾ ਹੈ ਚਾਹੇ ਉਹ ਕਸ਼ਮੀਰ ਵਿਚ ਹੋਵੇ ਜਾਂ ਕੰਨਿਆਕੁਮਾਰੀ ਵਿਚ ਅਜਿਹੀਆਂ ਘਟਨਾਵਾਂ ਪ੍ਰਤੀ ਗੁੱਸਾ ਹਰ ਸੂਬੇ ਵਿਚ ਪ੍ਰਗਟ ਹੁੰਦਾ ਦੇਖਿਆ ਜਾ ਸਕਦਾ ਹੈ ਦਿੱਲੀ ਵਿਚ ਕਿਸੇ ਔਰਤ ਦੇ ਸ਼ੋਸ਼ਣ ਦਾ ਗੁੱਸਾ ਝਾਰਖੰਡ ਦੇ ਇੱਕ ਜ਼ਿਲ੍ਹੇ ਵਿਚ ਦਿਸਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਸਮਾਜ ਹੁਣ ਔਰਤਾਂ ਪ੍ਰਤੀ ਜਾਗਰੂਕ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਦਰਦ ਸਮਝ ਰਿਹਾ ਹੈ ਉੱਥੇ ਬਿਹਾਰ ਦੀ ਅਜਿਹੀ ਘਟਨਾ ਵਿਚ ਵਿਚਾਰਯੋਗ ਸਵਾਲ ਉੱਠਣਾ ਲਾਜ਼ਮੀ ਹੈ ਇੱਕ ਪਾਸੇ ਜਿੱਥੇ ਦੇਵੀਆਂ ਦੀਆਂ ਮੂਰਤੀਆਂ ਨੂੰ ਕੱਪੜੇ ਪਹਿਨਾਉਣ ਵਿਚ ਲੋਕ ਖੁਸ਼ੀ ਮਹਿਸੂਸ਼ ਕਰਦੇ ਹਨ, ਉੱਥੇ ਦੂਜੇ ਪਾਸੇ ਔਰਤਾਂ ਨੂੰ ਨੰਗਿਆਂ ਕਰਨਾ ਸ਼ਰਮ ਦੀ ਗੱਲ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਔਰਤ ਸ਼ੋਸ਼ਣ ਦੇ ਖਿਲਾਫ਼ ਇੰਨੇ ਲੋਕ ਪੈਦਾ ਕਿਵੇਂ ਹੁੰਦੇ ਹਨ ਫਿਰ ਇਹ ਸਮੂਹਿਕ ਸ਼ੋਸ਼ਣ ਵਿਚ ਕੌਣ ਭਾਗੀਦਾਰੀ ਲੈਂਦਾ ਹੈ ਕੀ ਭੀੜ ਤੰਤਰ ਵਿਚ ਭਾਗੀਦਾਰੀ ਲੈਣ ਅੱਤਵਾਦੀ ਗਰੁੱਪ ਆਉਂਦਾ ਹੈ? ਇਹ ਸਾਡੇ ਸਮਾਜ ਵਿਚ ਹੀ ਪੈਦਾ ਹੋਏ ਕੁਝ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ ਇਸਦਾ ਜਵਾਬ ਸਾਨੂੰ ਖੁਦ ਹੀ ਮਿਲ ਜਾਵੇਗਾ ਇਸ ਗੱਲ ‘ਤੇ ਸਰਕਾਰ ਨੂੰ ਕੋਸਣਾ ਸਹੀ ਨਹੀਂ ਹੁੰਦਾ, ਅਸੀਂ ਆਪਣੇ ਕੰਮਾਂ ਨੂੰ ਜ਼ਮੀਨ ‘ਤੇ ਲਿਆਈਏ ਤਾਂ ਬਿਹਤਰ ਭਾਰਤ ਦਾ ਨਿਰਮਾਣ ਹੋਵੇਗਾ ਅਤੇ ਇਸੇ ਵਿਚ ਦੇਸ਼ ਦੀ ਭਲਾਈ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here