ਜਦੋਂ ਇਰਾਦਾ ਪੱਕਾ ਹੋਵੇ

ਜਦੋਂ ਇਰਾਦਾ ਪੱਕਾ ਹੋਵੇ

ਮੈਕਸਿਮ ਗੋਰਕੀ ਦੇ ਪਿਤਾ ਬਹੁਤ ਹੀ ਗੁੱਸੇ ਵਾਲੇ ਸਨ ਆਪਸ ਵਿਚ ਗੱਲਬਾਤ ਕਰਦੇ-ਕਰਦੇ ਉਹ ਗੋਰਕੀ ਨੂੰ ਕੁੱਟ ਦਿੰਦੇ ਸਨ ਗੋਰਕੀ ਪੜ੍ਹਨਾ ਚਾਹੁੰਦਾ ਸੀ ਪਰੰਤੂ ਉਸ ਦੇ ਪਿਤਾ ਉਸ ਨੂੰ ਹਰ ਸਮੇਂ ਕੰਮ ’ਚ ਹੀ ਲਾਈ ਰੱਖਣਾ ਚਾਹੁੰਦੇ ਸਨ, ਤਾਂ ਕਿ ਉਹ ਪੜ੍ਹਨ ’ਚ ਪੈਸਾ ਬਰਬਾਦ ਨਾ ਕਰੇ ਗੋਰਕੀ ਕੁਝ ਸਮੇਂ ਤੱਕ ਤਾਂ ਸਾਰਾ ਕੁਝ ਸਹਿਣ ਕਰਦਾ ਰਿਹਾ ਉਸ ਦੀ ਪੜ੍ਹਨ ਦੀ ਇੱਛਾ ਦਿਨੋ-ਦਿਨ ਵਧਦੀ ਗਈ ਪਰੰਤੂ ਨਾਲ ਹੀ ਪਿਤਾ ਦੇ ਕੁੱਟਣ ਦਾ ਡਰ ਵੀ ਰਹਿੰਦਾ ਸੀ ਅਜਿਹੇ ’ਚ ਗੋਰਕੀ ਨੇ ਇੱਕ ਤਰਕੀਬ ਕੱਢੀ ਉਸ ਨੇ ਇੱਕ ਕਬਾੜੀਏ ਦੀ ਦੁਕਾਨ ’ਤੇ ਨੌਕਰੀ ਕਰ ਲਈ ਕਬਾੜੀਏ ਦੀ ਦੁਕਾਨ ’ਤੇ ਹਜ਼ਾਰਾਂ ਕਿਤਾਬਾਂ ਆਉਂਦੀਆਂ ਤਾਂ ਉਹ ਖਾਲੀ ਸਮੇਂ ’ਚ ਚਾਰ ਕਿਤਾਬਾਂ ਲੈ ਕੇ ਪੜ੍ਹਨ ਬੈਠ ਜਾਂਦਾ ਇਸ ਕੰਮ ’ਚ ਪਿਤਾ ਦਾ ਪੈਸਾ ਵੀ ਨਹੀਂ ਲੱਗ ਰਿਹਾ ਸੀ ਪਰੰਤੂ ਗੋਰਕੀ ਦੀ ਸਮਝ ’ਚ ਕੁਝ ਵੀ ਨਾ ਆਉਂਦਾ

ਪਰ ਜਿਵੇਂ ਕਹਿੰਦੇ ਨੇ ਕਿ ਜਿਸ ਦਾ ਇਰਾਦਾ ਪੱਕਾ ਹੋਵੇ, ਉਹ ਕਿੱਥੇ ਚੁੱਪ ਬੈਠ ਸਕਦਾ ਹੈ ਗੋਰਕੀ ਨੂੰ ਜੋ ਸਮਝ ਨਾ ਆਉਂਦਾ ਤਾਂ ਉਹ ਕਬਾੜੀਏ ਮਾਲਕ ਤੋਂ ਜਾਂ ਫਿਰ ਦੁਕਾਨ ’ਤੇ ਆਉਣ ਵਾਲੇ ਗ੍ਰਾਹਕਾਂ ਤੋਂ ਪੁੁੱਛ ਲੈਂਦਾ ਹੌਲੀ-ਹੌਲੀ ਉਸ ਨੂੰ ਅੱਖਰਾਂ ਦਾ, ਫਿਰ ਸ਼ਬਦਾਂ ਦਾ ਤੇ ਅੰਤ ’ਚ ਅਰਥਾਂ ਦਾ ਗਿਆਨ ਵੀ ਹੋ ਗਿਆ ਉਸ ਨੇ ਆਪਣੇ ਵਿਚਾਰ ਇੱਕ ਅਖ਼ਬਾਰ ’ਚ ਛਪਣ ਲਈ ਭੇਜੇ ਸੰਪਾਦਕ ਤੋਂ ਵਧਾਈ ਪੱਤਰ ਮਿਲਣ ’ਤੇ ਉਹ ਨਵੇਂ ਉਤਸ਼ਾਹ ਨਾਲ ਲਿਖਣ ਦੇ ਕੰਮ ’ਚ ਲੱਗ ਗਿਆ ਜਾਣਦੇ ਹੋ, ਇਸ ਦਾ ਕੀ ਨਤੀਜਾ ਨਿੱਕਲਿਆ! ਕਬਾੜੀਏ ਦੀ ਦੁਕਾਨ ’ਤੇ ਨੌਕਰੀ ਕਰਨ ਵਾਲੇ ਉਸ ਨੌਜਵਾਨ ਨੇ ਇੱਕ ਕਿਤਾਬ ‘ਮਾਂ’ ਨਾਂਅ ਤੋਂ ਲਿਖ ਦਿੱਤੀ ਜੋ ਸੰਸਾਰ ਦੀਆਂ ਸਰਵਸ੍ਰੇਸ਼ਠ ਕਿਤਾਬਾਂ ’ਚੋਂ ਇੱਕ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here