…ਤੇ ਜਦੋਂ ਖੂਨਦਾਨ ਕਰਨ ਦਾ ਸੁਨੇਹਾ ਆਇਆ ਤਾਂ ਸੇਵਾਦਾਰ ਨੇ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ

Malout News
...ਤੇ ਜਦੋਂ ਖੂਨਦਾਨ ਕਰਨ ਦਾ ਸੁਨੇਹਾ ਆਇਆ ਤਾਂ ਸੇਵਾਦਾਰ ਨੇ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ

Malout News: ਮਲੋਟ (ਮਨੋਜ)। ਜਦੋਂ ਵੀ ਬਲਾਕ ਮਲੋਟ ਦੇ ਸੇਵਾਦਾਰਾਂ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਂਦੀ ਹੈ ਤਾਂ ਸੇਵਾਦਾਰ ਝੱਟ ਹੀ ਖੂਨਦਾਨ ਕਰਨ ਲਈ ਪਹੁੰਚ ਜਾਂਦੇ ਹਨ ਤੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਾਨਵਤਾ ਦੀ ਸੇਵਾ ’ਚ ਲੱਗੇ ਹੋਏ ਹਨ। ਇਸੇ ਕੜ੍ਹੀ ਤਹਿਤ ਜਦੋਂ ਇੱਕ ਮਰੀਜ਼ ਔਰਤ ਗਿੱਦੜਬਾਹਾ ਦੇ ਹਸਪਤਾਲ ’ਚ ਦਾਖ਼ਲ ਸੀ ਤੇ ਇਲਾਜ ਦੌਰਾਨ ਖੂਨ ਦੀ ਲੋੜ ਪੈਣ ’ਤੇ ਮਲੋਟ ਦੇ ਜੋਨ ਨੰਬਰ 3 ਦੇ ਸੇਵਾਦਾਰ ਰਾਕੇਸ਼ ਕੁਮਾਰ ਯਾਦਵ ਇੰਸਾਂ ਨੂੰ ਖੂਨਦਾਨ ਕਰਨ ਦਾ ਸੁਨੇਹਾ ਲੱਗਿਆ। Malout News

ਇਹ ਖਬਰ ਵੀ ਪੜ੍ਹੋ : COVID-19 Alert: ਅਲਰਟ! ਫਿਰ ਮੰਡਰਾ ਰਿਹੈ ਕੋਰੋਨਾ ਵਾਇਰਸ ਦਾ ਖਤਰਾ, ਕੀਤੀ ਜਾ ਰਹੀ ਇਹ ਅਪੀਲ

ਤਾਂ ਉਕਤ ਸੇਵਾਦਾਰ ਨੇ ਆਪਣਾ ਕੰਮ ਕਾਰ ਛੱਡ ਕੇ ਮਲੋਟ ਦੇ ਸਰਕਾਰੀ ਹਸਪਤਾਲ ’ਚ ਬਣੇ ਬਲੱਡ ਬੈਂਕ ’ਚ ਪਹੁੰਚ ਕੇ ਉਕਤ ਔਰਤ ਮਰੀਜ਼ ਲਈ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ। ਸੇਵਾਦਾਰ ਰਾਕੇਸ ਕੁਮਾਰ ਯਾਦਵ ਇੰਸਾਂ ਨੇ ਦੱਸਿਆ ਕਿ ਉਸਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਪਿਛਲੇ ਕਈ ਸਾਲਾਂ ਤੋਂ ਖੂਨਦਾਨ ਕਰਨ ਦੀ ਸੇਵਾ ’ਚ ਲਗਿਆ ਹੋਇਆ ਹੈ ਤੇ ਉਹ ਮਾਨਵਤਾ ਭਲਾਈ ਦੇ ਕਾਰਜ ਇਸੇ ਤਰ੍ਹਾਂ ਕਰਦਾ ਹੀ ਰਹੇਗਾ। ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਇੰਸਾਂ ਤੇ ਟਿੰਕੂ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੇ ਭਾਰੀ ਸੰਖਿਆ ’ਚ ਸੇਵਾਦਾਰ ਖੂਨਦਾਨ ਕਰਨ ਦੀ ਸੇਵਾ ਵਿੱਚ ਲੱਗੇ ਹੋਏ ਹਨ। Malout News