ਜ਼ਬਰਦਸਤ ਭੂਚਾਲ ਨੇ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ (Flood Victims)
(Flood Victims) ਦਿਨ 8 ਅਕਤੂਬਰ 2005 ਦਿਨ ਸ਼ਨਿੱਚਰਵਾਰ ਨੂੰ ਆਏ ਅਚਾਨਕ ਜ਼ਬਰਦਸਤ ਭੂਚਾਲ ਨੇ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ, ਪਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਸਮੁੰਦਰ ਤਲ ਤੋਂ 14 ਹਜ਼ਾਰ ਫੁੱਟ ਦੀ ਉੱਚਾਈ ’ਤੇ ਵੱਸਿਆ ਉੜੀ ਖੇਤਰ ਕੁਝ ਹੀ ਮਿੰਟਾਂ ’ਚ ਘਰਾਂ ਦੇ ਘਰ ਤਬਾਹ ਹੋ ਗਏ। ਜ਼ਮੀਨ ’ਚ ਬਹੁਤ ਹੀ ਡੂੰਘੀ ਦਰਾੜ ਪੈ ਗਈ ਅਤੇ ਸਭ ਕੁਝ ਉਸ ਵਿੱਚ ਡਿੱਗ ਗਿਆ, ਜੋ ਜਿਉਂਦੇ ਬਚੇ ਉਨ੍ਹਾਂ ਦਾ ਕੋਈ ਰੈਣ-ਬਸੇਰਾ ਨਹੀਂ ਬਚਿਆ ਅਤੇ ਨਾ ਹੀ ਕੁਝ ਖਾਣ ਲਈ ਬਚਿਆ, ਨਾ ਹੀ ਕੁਝ ਪਹਿਨਣ ਲਈ ਅਤੇ ਉੱਥੋਂ ਤੱਕ ਪਹੁੰਚਣਾ ਕੋਈ ਸੌਖਾ ਕੰਮ ਨਹੀਂ ਸੀ।
ਭੂਚਾਲ ਦੇ ਝਟਕੇ ਵੀ ਰੋਜ਼ਾਨਾ ਹੀ ਆਉਂਦੇ (Flood Victims)
ਭੂਚਾਲ ਦੇ ਝਟਕੇ ਵੀ ਰੋਜ਼ਾਨਾ ਹੀ ਆਉਂਦੇ, ਇਹੋ-ਜਿਹੀ ਸਥਿਤੀ ’ਚ ਕੌਣ ਹੈ ਜੋ ਮੌਤ ਦੇ ਮੂੰਹ ’ਚ ਜਾਣ ਲਈ ਤਿਆਰ ਹੁੰਦਾ। ਹੜ੍ਹ ਪੀੜਤਾਂ ਦੀ ਪੁਕਾਰ, ਦੁੱਖ-ਦਰਦ, ਚਿੰਤਾ, ਪਰਿਵਾਰਾਂ ਤੋਂ ਵਿੱਛੜਨ ਦਾ ਦਰਦ, ਸਿਆਲਾਂ ’ਚ ਹੱਡ ਚੀਰਵੀ ਠੰਢ ਆਦਿ ਹਰ ਪਾਸੇ ਮੁਸ਼ਕਲਾਂ ਹੀ ਮੁਸ਼ਕਲਾਂ ਸਨ। ਉਨ੍ਹਾਂ ਨੂੰ ਤੁਰੰਤ ਹੀ ਮੱਦਦ ਦੀ ਜ਼ਰੂਰਤ ਸੀ ਅਤੇ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਦੇ ਆਪਣੇ ਪਾਕ-ਪਵਿੱਤਰ ਸੰਦੇਸ਼ ਨੂੰ ਮੁੱਖ ਰੱਖਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਉੱਥੇ ਪਹੁੰਚਣ ਦੀ ਪਹਿਲ ਕੀਤੀ। ਉਨ੍ਹਾਂ ਇਲਾਕਿਆ ਵਿੱਚ ਤੈਨਾਤ ਭਾਰਤੀ ਫੌਜ ਦੇ ਕਰਨਲ ਨਰਿੰਦਰ ਪਾਲ ਸਿੰਘ ਤੂਰ ਨੇ ਸੇਵਾਦਾਰਾਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਫੌਜ ਅਤੇ ਸਥਾਨਕ ਸਰਕਾਰੀ ਵਿਭਾਗ ਤੋਂ ਮਨਜ਼ੂਰੀ ਮਿਲੀ ਅਤੇ ਡੇਰਾ ਸੱਚਾ ਸੌਦਾ ਵੱਲੋਂ 10 ਟਰੱਕ ਰਾਹਤ ਸਮੱਗਰੀ ਦਾ ਪ੍ਰਬੰਧ ਜ਼ਲਦ ਹੀ ਕਰ ਦਿੱਤਾ ਗਿਆ।
ਸਰਸਾ ਤੋਂ ਪੂਜਨੀਕ ਗੁਰੂ ਜੀ ਨੇ ਪਵਿੱਤਰ ਅਸ਼ੀਰਵਾਦ ਪ੍ਰਦਾਨ ਕਰਕੇ ਰਵਾਨਾ ਕੀਤੇ ਰਾਹਤ ਸਮੱਗਰੀ ਦੇ ਟਰੱਕ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣਾ ਪਵਿੱਤਰ ਅਸ਼ੀਰਵਾਦ ਪ੍ਰਦਾਨ ਕਰਕੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ਤੋਂ 15 ਅਕਤੂਬਰ ਦੇ ਦਿਨ ਇਹ ਟਰੱਕ ਰਵਾਨਾ ਕੀਤੇ ਰਾਹਤ ਸਮੱਗਰੀ ’ਚ 20 ਟਨ ਚੌਲ, 5 ਟਨ ਦਾਲਾਂ, 5 ਟਨ ਖੰਡ, 5 ਟਨ ਨਮਕ, 2500 ਕੰਬਲ, 1250 ਡੱਬੇ ਬਿਸਕੁਟ, 5000 ਮਿਨਰਲ ਪਾਣੀ ਦੀਆਂ ਬੋਤਲਾਂ, ਦਵਾਈਆਂ ਆਦਿ ਜ਼ਰੂਰਤ ਦਾ ਸਾਮਾਨ ਸੀ।
ਕਰਨਲ ਤੂਰ ਦੇ ਸਹਿਯੋਗ ਨਾਲ ਉੱਥੋਂ ਦੀ ਫੌਜ ਨੇ ਇਹ ਸਾਮਾਨ ਉੜੀ ਦੇ ਖੇਤਰ ਦੇ ਸਭ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਲਈ ਸੇਵਾਦਾਰਾਂ ਦੀ ਤਨ-ਮਨ ਨਾਲ ਮੱਦਦ ਕੀਤੀ ਅਜੇ ਇਹ ਮੱਦਦ ਕੀਤੀ ਜਾ ਰਹੀ ਸੀ ਕਿ ਉਸ ਖੇਤਰ ਵਿੱਚ ਭਾਰੀ ਬਰਫਬਾਰੀ ਅਤੇ ਠੰਢੀਆਂ ਸੀਤ ਹਵਾਵਾਂ ਨਾਲ ਉੱਥੋਂ ਦੇ ਲੋਕਾਂ ਦੀ ਜਿਉਣ ਦੀ ਉਮੀਦ ’ਤੇ ਪਾਣੀ ਫਿਰ ਗਿਆ। ਸਿਰ ਢੱਕਣ ਲਈ ਛੱਤ ਨਹੀਂ ਅਤੇ ਤਨ ’ਤੇ ਗਰਮ ਕੱਪੜਾ ਨਹੀਂ ਤਾਂ ਕਿਵੇਂ ਬਚਿਆ ਜਾਵੇ ਇਸ ਨਵੀਂ ਹਾਲਤ ’ਚ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਉਨ੍ਹਾਂ ਦੇ ਮਕਾਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। (Flood Victims)
ਦੂਸਰੀ ਖੇਪ ਜਿਸ ਵਿੱਚ 20 ਲੱਖ ਰੁਪਏ ਤੋਂ ਜ਼ਿਆਦਾ ਦਾ ਸਾਮਾਨ ਭੇਜਿਆ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਨੇ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਸਰਵੇ ਕੀਤਾ ਅਤੇ 500 ਨਵੇਂ ਮਕਾਨ ਬਣਾ ਕੇ ਦੇਣ ਅਤੇ ਮੁਰੰਮਤਯੋਗ ਮਕਾਨਾਂ ਦੀ ਮੁਰੰਮਤ ਕਰਨ ਦਾ ਤਹੱਈਆ ਕਰਕੇ ਰਾਹਤ ਸਮੱਗਰੀ ਦੇ 6 ਟਰੱਕ, ਜਿਸ ਵਿੱਚ ਮਜ਼ਬੂਤ ਟੀਨ ਦੀਆਂ ਚਾਦਰਾਂ, ਲੱਕੜ ਦੇ ਬਾਲੇ ਤੇ ਮਕਾਨ ਬਣਾਉਣ ਦੀ ਹੋਰ ਸਮੱਗਰੀ ਅਤੇ ਗਰਮ ਕੰਬਲ, ਕੋਟੀਆਂ, ਟੋਪੀਆਂ, ਦਸਤਾਨੇ, ਬਿਸਕੁਟ, ਟਾਫੀਆਂ ਆਦਿ ਸਾਮਾਨ ਸੀ, ਭੇਜੇ ਗਏ।
ਜਿਸ ਨੂੰ ਪੂਜਨੀਕ ਹਜ਼ੂਰ ਪਿਤਾ ਜੀ ਨੇ ਉੜੀ ਖੇਤਰ ਦੇ ਅਤਿ ਪ੍ਰਭਾਵਿਤ ਇਲਾਕੇ ਲਈ ਮਿਤੀ 6 ਦਸੰਬਰ ਨੂੰ 50-60 ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਵਿੰਗ ਦੇ ਸੇਵਾਦਾਰ ਮਿਸਤਰੀ ਭਾਈਆਂ ਨੂੰ ਅਸ਼ੀਰਵਾਦ ਦੇ ਕੇ ਰਵਾਨਾ ਕੀਤਾ। ਇਹ ਦੂਸਰੀ ਖੇਪ ਜਿਸ ਵਿੱਚ 20 ਲੱਖ ਰੁਪਏ ਤੋਂ ਜ਼ਿਆਦਾ ਦਾ ਸਾਮਾਨ ਭੇਜਿਆ ਗਿਆ ਸੇਵਾਦਾਰਾਂ ਦੀ ਇਹ ਟੀਮ ਇਸ ਦੌਰਾਨ ਲੱਗਭੱਗ 18-19 ਦਿਨ ਤੱਕ ਉਨ੍ਹਾਂ ਬਰਫੀਲੀਆਂ ਚੋਟੀਆਂ ’ਤੇ ਭਾਰੀ ਬਰਫਬਾਰੀ ਵਿੱਚ ਰਹੀ।