ਸਾਡੇ ਨਾਲ ਸ਼ਾਮਲ

Follow us

14.6 C
Chandigarh
Friday, February 13, 2026
More
    Home Breaking News Punjab Farmer...

    Punjab Farmers News: ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਸਾੜੀ ਜਾ ਰਹੀ ਐ ਧਰਤੀ ਮਾਂ ਦੀ ਹਿੱਕ

    Punjab Farmers News
    Punjab Farmers News: ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਸਾੜੀ ਜਾ ਰਹੀ ਐ ਧਰਤੀ ਮਾਂ ਦੀ ਹਿੱਕ

    ਸੂਬੇ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲੱਗਣ ਦਾ ਅੰਕੜਾ 10 ਹਜ਼ਾਰ ਨੂੰ ਪਾਰ | Punjab Farmers News

    • ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨਾਂ ਲਈ ਬਣਨ ਰਾਹ ਦਸੇਰਾ | Punjab Farmers News

    Punjab Farmers News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਕਿਸਾਨਾਂ ਵੱਲੋਂ ਕਣਕ ਦੀ ਰਹਿੰਦ ਖੂੰਹਦ ਨੂੰ ਅੱਗਾਂ ਲਗਾਉਣ ਦਾ ਅੰਕੜਾ ਵਧਦਾ ਜਾ ਰਿਹਾ ਹੈ। ਪੰਜਾਬ ’ਚ ਹੁਣ ਤੱਕ 10 ਹਜ਼ਾਰ ਤੋਂ ਵੱਧ ਅੱਗਾਂ ਖੇਤਾਂ ’ਚ ਲੱਗ ਚੁੱਕੀਆਂ ਹਨ। ਇੱਧਰ ਸਿਹਤ ਮੰਤਰੀ ਵੱਲੋਂ ਅੱਗ ਲੱਗੇ ਹੋਏ ਇੱਕ ਖੇਤ ਵਿੱਚ ਖੜ੍ਹ ਕੇ ਕਿਸਾਨਾਂ ਨੂੰ ਭਾਵੁਕ ਅਪੀਲ ਕੀਤੀ ਹੈ ਕਿ ਉਹ ਧਰਤੀ ਮਾਤਾ ਦੀ ਹਿੱਕ ਨਾ ਸਾੜਨ।

    ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ-ਖੂੰਹਦ ਨੂੰ ਅੱਗਾਂ ਲਗਾਉਣ ਦਾ ਰੁਝਾਨ ਜਾਰੀ ਹੈ। ਭਾਵੇਂ ਕਿ ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਹੋਰ ਸੰਸਥਾਨਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਮੇਤ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਇਸਦੇ ਬਾਵਜੂਦ ਅੱਗਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। Punjab Farmers News

    Read Also : Speeding Car Accident: ਵਿਆਹ ਤੋਂ ਵਾਪਸ ਆ ਰਹੀ ਕਾਰ ਖੱਡ ’ਚ ਡਿੱਗੀ, 5 ਦੀ ਮੌਤ

    ਇਕੱਤਰ ਹੋਏ ਵੇਰਵਿਆਂ ਮੁਤਾਬਿਕ 1 ਅਪਰੈਲ ਤੋਂ 3 ਮਈ ਤੱਕ 1052 ਅੱਗਾਂ ਲੱਗੀਆਂ ਸਨ ਜਦਕਿ 3 ਮਈ ਤੋਂ ਬਾਅਦ 29 ਮਈ ਤੱਕ ਅੱਗਾਂ ਦਾ ਇਹ ਅੰਕੜਾ 10189 ਤੇ ਪੁੱਜ ਚੁੱਕਾ ਹੈ। ਪੰਜਾਬ ਦੇ ਹੁਸਿਆਰਪੁਰ, ਗੁਰਦਾਸਪੁਰ, ਲੁਧਿਆਣਾ ਬਰਨਾਲਾ, ਸੰਗਰੂਰ, ਪਟਿਆਲਾ, ਮਾਨਸਾ, ਫਿਰੋਜਪੁਰ, ਮੋਗਾ ਬਠਿੰਡਾ, ਅੰਮ੍ਰਿਤਸਰ ਆਦਿ ਜ਼ਿਲ੍ਹਿਆਂ ’ਚ ਕਿਸਾਨਾਂ ਵੱਲੋਂ ਜਿਆਦਾ ਅੱਗਾਂ ਲਗਾਈਆਂ ਗਈਆਂ ਹਨ।

    Punjab Farmers News

    ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਕਿਸਾਨਾਂ ਤੇ ਸਖ਼ਤੀ ਕੀਤੀ ਜਾਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਜਾਂਦੇ ਹਨ, ਪਰ ਵਾਤਾਵਰਣ ਬਚਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦਾ ਤਰਕ ਸੀ ਕਿ ਮੁੱਖ ਕਿਸਾਨ ਆਗੂਆਂ ਵੱਲੋਂ ਇੱਥੇ ਆਪਣੀ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ । ਪਿਛਲੇ ਸਾਲ ਵੀ 11 ਹਜਾਰ ਦੇ ਕਰੀਬ ਅੱਗਾਂ ਲੱਗੀਆਂ ਸਨ।

    ਇਸ ਸਬੰਧੀ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰ ਤੂੜੀ ਦੇ ਭਾਅ ਡਿੱਗਣ ਕਰਕੇ ਜਿਆਦਾਤਰ ਕਿਸਾਨਾਂ ਵੱਲੋਂ ਆਪਣੇ ਜੋਗੀ ਤੂੜੀ ਕਰਵਾਕੇ ਬਾਕੀ ਨਾੜ ਨੂੰ ਅੱਗ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦਾ ਧੂੰਆਂ ਜ਼ਰੂਰ ਦਿੱਸਦਾ ਹੈ, ਪਰ ਇਸ ਵਾਰ ਜਦੋਂ ਕਿਸਾਨਾਂ ਦੀਆਂ ਕਣਕਾਂ ਨੂੰ ਅੱਗਾਂ ਲੱਗੀਆਂ, ਉਸ ਵੇਲੇ ਕੋਈ ਅਫ਼ਸਰ ਨਹੀਂ ਬਹੁੜਿਆ। ਕਿਸਾਨ ਰੁਲਦੂ ਸਿੰਘ, ਪ੍ਰੀਤਮ ਸਿੰਘ ਅਤੇ ਭਾਗ ਸਿੰਘ ਨੇ ਕਿਹਾ ਕਿ ਕਣਕ ਅੰਦਰ ਗੁੱਲੀ ਡੰਡਾ ਕਾਫ਼ੀ ਹੁੰਦਾ ਹੈ, ਜੋਂ ਕਿ ਅੱਗ ਲਗਾਉਣ ਤੋਂ ਬਾਅਦ ਖਤਮ ਹੋ ਜਾਂਦਾ ਹੈ। ਅਗਲੀ ਕਣਕ ਦੇ ਸਮੇਂ ਖੇਤਾਂ ਵਿੱਚ ਘੱਟ ਪੈਦਾ ਹੁੰਦਾ ਹੈ।

    ਸਿਹਤ ਮੰਤਰੀ ਦੀ ਭਾਵੁਕ ਅਪੀਲ, ਧਰਤੀ ਮਾਂ ਦੀ ਹਿੱਕ ਨਾ ਸਾੜੋ

    ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਭਾਵੁਕ ਅਪੀਲ ਕੀਤੀ ਹੈ ਕਿ ਕਿਸਾਨ ਵੀਰ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਧਰਤੀ ਮਾਤਾ ਦੀ ਹਿੱਕ ਨਾ ਸਾੜਨ ਉਹ ਪਿੰਡ ਕਾਠਮੱਠੀ ਨੇੜੇ ਖੇਤ ’ਚ ਖੜ੍ਹ ਕੇ ਕਣਕ ਦੇ ਨਾੜ ਨੂੰ ਲਗਾਈ ਅੱਗ ਤੇ ਕਿਸਾਨਾਂ ਦੀ ਵਾਤਾਵਰਨ ਪ੍ਰਤੀ ਬੇਰੁਖ਼ੀ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਇਹ ਅੱਗ ਪਸ਼ੂ-ਪੰਛੀਆਂ, ਮਿੱਤਰ ਕੀੜੇ ਮਕੌੜਿਆਂ ਤੇ ਦਰੱਖਤਾਂ ਨੂੰ ਸਾੜਦੀ ਹੈ, ਉੱਥੇ ਹੀ ਇਸ ਦਾ ਧੂੰਆਂ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਵੀ ਸਾਹ ਦੀਆਂ ਬਿਮਾਰੀਆਂ ਲਾਉਂਦਾ ਹੈ ਤੇ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਖਤਮ ਹੁੰਦੀ ਹੈ ਤੇ ਕੋਰੋਨਾ, ਦਮੇ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਵੀ ਫੈਲਦੀਆਂ ਹਨ

    ਇਹਨਾਂ ਜ਼ਿਲ੍ਹਿਆਂ ’ਚ ਲੱਗੀਆਂ ਵੱਧ ਅੱਗਾਂ

    ਅੰਮ੍ਰਿਤਸਰ ਜ਼ਿਲ੍ਹੇ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ 1102 ਥਾਵਾਂ ’ਤੇ ਅੱਗਾਂ ਲੱਗੀਆਂ ਹਨ, ਜਦਕਿ ਮੋਗਾ ਅੰਦਰ 863, ਗੁਰਦਾਸਪੁਰ ਅੰਦਰ 856, ਫਿਰੋਜ਼ਪੁਰ ਅੰਦਰ 742, ਤਰਨਤਾਰਨ 700, ਸੰਗਰੂਰ 654, ਬਠਿੰਡਾ ਅੰਦਰ 651, ਲੁਧਿਆਣਾ 639, ਪਟਿਆਲਾ ਅੰਦਰ 458 ਅੱਗਾਂ ਲੱਗ ਚੁੱਕੀਆਂ ਹਨ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਅੰਦਰ ਵੀ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲੱਗੀਆਂ ਹਨ।