ਵਿਧਾਇਕ ਜਗਦੀਪ ਕਬੌਜ ਗੋਲਡੀ ਕਰਵਾਈ ਗਈ ਖਰੀਦ ਸੁਰੂ | Jalalabad
ਜਲਾਲਾਬਾਦ (ਰਜਨੀਸ਼ ਰਵੀ) ਜਿਲ੍ਹਾ ਫਾਜ਼ਿਲਕਾ ਵਿੱਚ ਫਾਜ਼ਿਲਕਾ ਅਤੇ ਅਬੋਹਰ ਤੋ ਬਆਦ ਅੱਜ ਜਲਾਲਾਬਾਦ (Jalalabad) ਵਿੱਚ ਵੀ ਕਣਕ ਦੀ ਖਰੀਦ ਸੁਰੂ ਹੋ ਗਈ। ਕਣਕ ਦੀ ਖਰੀਦ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਆਪ ਆਗੂ ਜਰਨੈਲ ਮੂਖੀਜਾ ਦੀ ਆੜਤ ਉਤੇ ਸੁਰੂ ਕੀਤੀ ਗਈ ਅਤੇ ਪਹਿਲੀ ਢੇਰੀ ਅਮਨਦੀਪ ਪੁੱਤਰ ਦਿਆਲ ਸਿੰਘ ਪਿੰਡ ਬਾਹਮਣੀ ਵਾਲਾ ਦੀ 100 ਕਵਿੰਟਲ ਕਣਕ ਪਨਸਪ ਵਲੋ ਖਰੀਦੀ ਗਈ।
ਐਮ.ਐਲ.ਏ. ਗੋਲਡੀ ਕੰਬੋਜ ਨੇ ਪਹਿਲਾਂ ਮਾਰਕੀਟ ਕਮੇਟੀ ਵਿੱਚ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਮੂਹ ਏਜੰਸੀਆਂ ਅਤੇ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਉਹਨਾ ਕਿਹਾ ਕਿ ਪੰਜਾਬ ਸਰਕਾਰ ਕਣਕ ਦਾ ਖ਼ਰੀਦਣ ਲਈ ਵਚਨਬੱਧ ਹੈ ਅਤੇ ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਮੰਡੀ ਵਿਚ ਲੋੜੀਂਦੇ ਬਾਰਦਾਨੇ ਤੇ ਲਿਫਟਿੰਗ ਦੇ ਪ੍ਰਬੰਧ ਪੂਰੇ ਕੀਤੇ ਜਾ ਚੁੱਕੇ ਹਨ। ਮੰਡੀਆ ਵਿੱਚ ਚੱਲਦੇ ਗੁੰਡਾ ਟੈਕਸ ਬਾਰੇ ਉਹਨਾ ਕਿਹਾ ਕਿ ਇਸ ਬਾਰੇ ਆੜਤੀਆ ਦੇ ਸਹਿਯੋਗ ਦੀ ਲੋੜ ਹੈ, ਉਹ ਕਹਾਲੀ ਨਾ ਕਰਨ ਮੈ ਕਿਸੇ ਕਿਸਮ ਦਾ ਗੁੰਡਾ ਟੈਕਸ ਨਹੀ ਚੱਲਣ ਦਿਆਗਾ । ਇਸ ਮੌਕੇ ਆਪ ਆਗੂ ਜਰਨੈਲ ਸਿੰਘ ਮੁਖੀਜਾ, ਆੜਤੀਆ ਯੂਨੀਅਨ ਦੇ ਪ੍ਰਧਾਨ ਕਪਤਾਨ ਛਾਬੜਾ ਸਾਮ ਸੁੰਦਰ ਮੈਨੀ ਅਤੇ ਹੋਰ ਆਗੂ ਮਜੌਦ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ