ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਕੀ ਬੀਜੀਏ ਕੀ ਵ...

    ਕੀ ਬੀਜੀਏ ਕੀ ਵੱਢੀਏ

    Finding Peace

    ਕੀ ਬੀਜੀਏ ਕੀ ਵੱਢੀਏ

    ਇੱਕ ਛੋਟੇ ਪਿੰਡ ’ਚ ਇੱਕ ਮਹਾਤਮਾ ਜੀ ਪਧਾਰੇ ਪੂਰਾ ਪਿੰਡ ਉਨ੍ਹਾਂ ਦੇ ਵਿਚਾਰ ਸੁਣਨ ਲਈ ਇਕੱਠਾ ਹੋ ਗਿਆ ਮਹਾਤਮਾ ਨੇ ਪੁੱਛਿਆ, ‘‘ਇਨ੍ਹੀਂ ਦਿਨੀਂ ਤੁਸੀਂ ਸਾਰੇ ਕੀ ਬੀਜ ਰਹੇ ਹੋ ਤੇ ਕੀ ਵੱਢ ਰਹੇ ਹੋ?’’ ਇੱਕ ਬਜ਼ੁਰਗ ਨੇ ਹੱਥ ਜੋੜ ਕੇ ਕਿਹਾ, ‘‘ਮਹਾਰਾਜ, ਤੁਸੀਂ ਇੰਨੇ ਵੱਡੇ ਗਿਆਨੀ ਹੋ, ਕੀ ਤੁਹਾਨੂੰ ਨਹੀਂ ਪਤਾ ਕਿ ਜੇਠ ਮਹੀਨੇ ’ਚ ਸਾਡੇ ਸੁੱਕੇ ਖੇਤਾਂ ’ਚ ਕੋਈ ਫ਼ਸਲ ਨਹੀਂ ਉੱਗਦੀ ਇਨ੍ਹਾਂ ਦਿਨਾਂ ’ਚ ਤਾਂ ਅਸੀਂ ਪੂਰੀ ਤਰ੍ਹਾਂ ਵਿਹਲੇ ਰਹਿੰਦੇ ਹਾਂ’’

    ਮਹਾਤਮਾ ਨੇ ਕਿਹਾ, ‘‘ਜਦੋਂ ਖੇਤ ’ਚ ਫਸਲ ਬੀਜਣ ਤੇ ਵੱਢਣ ’ਚ ਰੁੱਝੇ ਹੁੰਦੇ ਹੋ, ਉਦੋਂ ਤੁਹਾਡੇ ਕੋਲ ਹੋਰ ਕੰਮਾਂ ਲਈ ਸਮਾਂ ਨਹੀਂ ਹੁੰਦਾ?’’ ਬਜ਼ੁਰਗ ਨੇ ਕਿਹਾ, ‘‘ਜੀ, ਰੋਟੀ ਖਾਣ ਤੱਕ ਦੀ ਵਿਹਲ ਨਹੀਂ ਮਿਲਦੀ’’ ਮਹਾਤਮਾ ਬੋਲੇ, ‘‘ਤੇ ਹੁਣ ਜਦੋਂ ਤੁਸੀਂ ਵਿਹਲੇ ਹੋ ਤਾਂ ਬੈਠ ਕੇ ਗੱਪਾਂ ਮਾਰਨ ਲੱਗੇ ਹੋ ਤੁਸੀਂ ਚਾਹੋ ਤਾਂ ਇਸ ਸਮੇਂ ਦੀ ਵਰਤੋਂ ਵੀ ਕੁਝ ਬੀਜਣ ਤੇ ਕੁਝ ਵੱਢਣ ’ਚ ਕਰ ਸਕਦੇ ਹੋ’’ ਪਿੰਡ ਵਾਲਿਆਂ ਨੇ ਇੱਕ ਆਵਾਜ਼ ’ਚ ਕਿਹਾ, ‘‘ਤਾਂ ਮਿਹਰਬਾਨੀ ਕਰਕੇ ਆਪ ਹੀ ਦੱਸੋ ਕਿ ਸਾਨੂੰ ਕੀ ਬੀਜਣਾ ਹੈ ਤੇ ਕੀ ਵੱਢਣਾ ਚਾਹੀਦਾ ਹੈ?’’ ਮਹਾਤਮਾ ਨੇ ਗੰਭੀਰ ਹੋ ਕੇ ਕਿਹਾ, ‘‘ਤੁਸੀਂ ਕਰਮ ਬੀਜੋ ਤੇ ਆਦਤ ਨੂੰ ਵੱਢੋ’’ ‘‘ਆਦਤ ਬੀਜੋ ਤੇ ਚਰਿੱਤਰ ਵੱਢੋ’’ ‘‘ਚਰਿੱਤਰ ਬੀਜੋ ਅਤੇ ਕਿਸਮਤ ਵੱਢੋ ਤਾਂ ਹੀ ਜੀਵਨ ਸਫ਼ਲ ਹੋਵੇਗਾ’’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here