ਪੂਜਨੀਕ ਗੁੁਰੂ ਜੀ (Saint Dr. MSG) ਨੇ ਸਾਧ-ਸੰਗਤ ਦੇ ਸਵਾਲਾਂ ਦੇ ਜਵਾਬ ਦੇ ਕੇ ਕੀਤੀ ਸਭ ਦੀ ਜਗਿਆਸਾ ਸ਼ਾਂਤ (Online Gurukul)
ਸਵਾਲ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ?
ਜਵਾਬ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਜੇਕਰ ਧਰਮ ਨੂੰ ਧਿਆਨ ’ਚ ਰੱਖੀਏ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਕੋਈ ਨਸ਼ਾ ਨਾ ਕਰਦਾ ਹੋਵੇ, ਕੋਈ ਬੁਰੇ ਕਰਮ ਨਾ ਕਰਦਾ ਹੋਵੇ, ਕੋਈ ਸ਼ੈਤਾਨ ਨਾ ਹੋਵੇ, ਇਨਸਾਨੀਅਤ ’ਤੇ ਚੱਲਣ ਵਾਲਾ ਹੋਵੇ ਅਤੇ ਡਾਕਟਰੀ ਲਿਹਾਜ਼ ਨਾਲ ਦੇਖੀਏ ਤਾਂ ਉਨ੍ਹਾਂ ਦੇ ਬਲੱਡ ਸੈਂਪਲ ਵੀ ਜ਼ਰੂਰ ਚੈੱਕ ਹੋਣੇ ਚਾਹੀਦੇ ਹਨ ਕੀ ਪਤਾ ਕੋਈ ਅਜਿਹੀ ਬਿਮਾਰੀ ਨਾ ਹੋਵੇ, ਜਿਸ ਦੀ ਵਜ੍ਹਾ ਨਾਲ ਉਹ ਬਿਮਾਰੀ ਬੱਚਿਆਂ ’ਚ ਆ ਜਾਵੇ ਜਿਵੇਂ ਬਾਡੀ ਮਸਲ ਦੀ ਬਿਮਾਰੀ ਹੁੰਦੀ ਹੈ ਕੁਝ ਬਲੱਡ ਆਪਸ ਵਿਚ ਅਜਿਹੇ ਹੁੰਦੇ ਹਨ, ਜ਼ਿਆਦਾ ਤਾਂ ਡਾਕਟਰ ਦੱਸ ਸਕਦੇ ਹਨ, ਜਿਨ੍ਹਾਂ ਦਾ ਮਿਲਾਪ ਹੋਣ ਨਾਲ, ਜੇਕਰ ਲੜਕਾ ਹੋਵੇਗਾ ਤਾਂ ਉਸ ਦੇ ਮਸਲ ਡੈੱਡ ਹੋ ਜਾਂਦੇ ਹਨ ਅਤੇ ਜੇਕਰ ਲੜਕੀ ਹੈ ਤਾਂ ਉਸ ਦੇ ਮਸਲ ਸਹੀ ਰਹਿੰਦੇ ਹਨ ਤਾਂ ਇਨ੍ਹਾਂ ਵਜ੍ਹਾ ਨਾਲ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਵਾਲ: ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ ਅਜਿਹੇ ਮਾਹੌਲ ’ਚ ਕਿਵੇਂ ਤਾਲਮੇਲ ਰੱਖਿਆ ਜਾਵੇ?
ਜਵਾਬ:- ਲੜਕੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੇਟੀਆਂ, ਜਿਸ ਘਰ ਵਿੱਚ ਜਾਂਦੀਆਂ ਹਨ, ਉਹ ਆਪਣੇ ਮਾਂ-ਬਾਪ ਵਾਂਗ ਹੀ ਉਨ੍ਹਾਂ ਨੂੰ ਸਮਝਣ ਅਤੇ ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵਾਂਗ ਉਸ ਬੇਟੀ ਦਾ ਸਨਮਾਨ ਕਰਨ, ਸਤਿਕਾਰ ਕਰਨ ਕਿਉਂਕਿ ਦੋਵਾਂ ਦੇ ਬਿਨਾਂ ਗੱਲ ਨਹੀਂ ਬਣੇਗੀ ਤਾਲਮੇਲ ਵਿਗੜ ਗਿਆ ਤਾਂ ਝਗੜੇ ਹੋਣਗੇ ਅਤੇ ਤੁਸੀਂ ਜੇਕਰ ਆਪਣੀ ਆਈ ਹੋਈ ਨੂੰਹ-ਧੀ ਤੋਂ ਕੁਝ ਉਮੀਦ ਰੱਖਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਵੀ ਪਹਿਲਾਂ ਚੰਗਾ ਬਣਾ ਕੇ ਦਿਖਾਓ ਜੇਕਰ ਤੁਹਾਡਾ ਉਦਾਹਰਨ ਉਨ੍ਹਾਂ ਸਾਹਮਣੇ ਗੰਦੀ ਹੈ ਤਾਂ ਉਸ ਤੋਂ ਉਮੀਦ ਕਿਵੇਂ ਕਰ ਸਕਦੇ ਹੋ, ਤਾਂ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ।
Online Gurukul
ਸਵਾਲ: ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਗੱਲ ਦਾ ਮਜ਼ਾਕ ਉਡਾਉਂਦੀ ਹੈ ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ?
ਜਵਾਬ: ਇਹ ਗਲਤ ਚੀਜ਼ ਹੈ ਆਪਣੇ ਮਾਂ-ਬਾਪ ਦਾ ਮਜ਼ਾਕ ਉਡਾਉਣਾ, ਇੱਕ ਤਰ੍ਹਾਂ ਆਪਣੇ ਹੀ ਖੂਨ ਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਸਿਮਰਨ ਨਾਲ, ਭਗਤੀ ਨਾਲ, ਇਬਾਦਤ ਨਾਲ, ਤੁਸੀਂ ਸਤਿਕਾਰ ਕਰਨਾ ਸਿੱਖੋ ਰਾਮ ਨਾਮ ਤੋਂ ਬਿਨਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਬੱਚਾ, ਜ਼ਿਆਦਾ ਸਮਝ ਸਕੇਗਾ ਅਤੇ ਦੂਜੀ ਗੱਲ, ਤੁਸੀਂ ਟਾਈਮ ਨਹੀਂ ਦਿੰਦੇ ਬੱਚਿਆਂ ਨੂੰ ਸ਼ੁਰੂ ਤੋਂ, ਤਾਂ ਕਿਤੇ ਨਾ ਕਿਤੇ ਇਰੀਟੇਟ ਹੋ ਕੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਬਚਪਨ ਤੋਂ ਬੱਚਿਆਂ ਨੂੰ ਸਹੀ ਸੰਸਕਾਰ ਦਿਓ, ਤੁਸੀਂ ਆਪਣੇ ਮਾਂ-ਬਾਪ ਦੀ ਇੱਜਤ ਉਨ੍ਹਾਂ ਸਾਹਮਣੇ ਕਰਦੇ ਰਹੋ, ਤਾਂ ਯਕੀਨਨ ਉਹ ਤੁਹਾਡੇ ਤੋਂ ਹੀ ਸਿੱਖਣਗੇ ਜੋ ਜ਼ਰੂਰ ਸੰਭਵ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ