ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਵਿਚਾਰ ਲੇਖ ਮਾਣ-ਸਨਮਾਨ ਤਾਂ...

    ਮਾਣ-ਸਨਮਾਨ ਤਾਂ ਕੀ ਦੇਣਾ ਸੀ ਬੇਵਜ੍ਹਾ ਅਪਰਾਧੀ ਹੀ ਬਣਾ ‘ਤਾ

    What, Privilege, Give, Unjust, Criminals

    ਪੰਜਾਬ ਅੱਜ ਦੇਸ਼ ਭਰ ‘ਚ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਕਾਰਨ ਚਰਚਾ ‘ਚ ਹੈ ਰੋਜ਼ਾਨਾ ਇੱਕ-ਦੋ ਮੌਤਾਂ ਹੋ ਰਹੀਆਂ ਹਨ ਪੁਲਿਸ ਅਧਿਕਾਰੀ ਵੀ ਨਸ਼ਾ ਤਸਕਰੀ ਦੇ ਦੋਸ਼ਾਂ ‘ਚ ਘਿਰ ਰਹੇ ਹਨ ਨਸ਼ਾ ਤਸਕਰਾਂ ਨੂੰ ਹੁਣ ਪਿੰਡਾਂ ਵਾਲੇ ਹੀ ਘੇਰ-ਘੇਰ ਕੇ ਕੁੱਟ ਰਹੇ ਹਨ ਦੂਜੇ ਪਾਸੇ ਸਰਕਾਰ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਲਗਾਤਾਰ ਵਧਾ ਰਹੀ ਹੈ ਤੇ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀ ਅਜਿਹੀਆਂ ਨੀਤੀਆਂ ਵਾਲੇ ਸੂਬੇ ਜਾਂ ਦੇਸ਼ ਦਾ ਫਿਰ ਰੱਬ ਹੀ ਰਾਖਾ ਹੈ।

    ਇਹਨਾਂ ਮਾੜੇ ਹਾਲਾਤਾਂ ਨੂੰ ਵੇਖ ਕੇ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਤਾਂ ਡੇਰਾ ਸ਼ਰਧਾਲੂ ਹੀ ਸਨ, ਜਿਨ੍ਹਾਂ ਨੇ ਪੋਸਤ, ਅਫੀਮ, ਸਮੈਕ ਤਾਂ ਕੀ ਸਿਗਰਟ ਬੀੜੀ ਤੇ ਜ਼ਰਦੇ ਨੂੰ ਵੀ ਖੁੱਡੇ ਲਾ ਦਿੱਤਾ ਸੀ ਡੇਰਾ ਸੱਚਾ ਸੌਦਾ ਦੀ ਚਲਾਈ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਮਾਲਵੇ ਦੇ ਹਜ਼ਾਰਾਂ ਦੁਕਾਨਦਾਰਾਂ ਨੇ ਸਿਗਰਟ ਬੀੜੀ ਤੇ ਤੰਬਾਕੂ ਵਾਲੀਆਂ ਹੋਰ ਜ਼ਹਿਰੀਲੀਆਂ ਚੀਜ਼ਾਂ ਨਾ ਵੇਚਣ ਦਾ ਫੈਸਲਾ ਲਿਆ ਸੀ ਕਈ ਦੁਕਾਨਦਾਰਾਂ ਨੇ ਤਾਂ ਦੁਕਾਨਾਂ ‘ਚ ਪਈਆਂ ਸਿਗਰਟ, ਬੀੜੀਆਂ ਗਲੀਆਂ ‘ਚ ਢੇਰੀ ਕਰਕੇ ਉਹਨਾਂ ਨੂੰ ਅੱਗ ਹੀ ਲਾ ਦਿੱਤੀ ਡੇਰਾ ਸ਼ਰਧਾਲੂਆਂ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਤੋਂ ਮੁਕਤੀ ਦਿਵਾਈ ਸਮੈਕ ਹੈਰੋਇਨ ਤੇ ਹੋਰ ਨਸ਼ਿਆਂ ਦੀ ਵਰਤੋਂ ‘ਤੇ ਰੋਕ ਲਾਉਣਾ ਸਰਕਾਰ ਦਾ ਕੰਮ ਸੀ ਪਰ ਇਸ ਨੂੰ ਡੇਰਾ ਸ਼ਰਧਾਲੂਆਂ ਨੇ ਮਾਨਵਤਾ ਦੀ ਸੇਵਾ ਸਮਝ ਕੇ ਮੁਫ਼ਤ ‘ਚ ਕੀਤਾ।

     ਦੇਸ਼ ਅੰਦਰ ਇਹ ਵਿਵਸਥਾ ਹੈ ਕਿ ਜੇਕਰ ਕੋਈ ਭਲਾਈ ਦੇ ਕੰਮ ਕਰਦਾ ਹੈ ਤਾਂ ਉਸ ਨੂੰ ਭਾਰਤ ਰਤਨ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਸਮਾਜਿਕ ਭਲਾਈ ਲਈ 133 ਕੰਮ ਕਰਨ ਵਾਲੇ ਡੇਰਾ ਸ਼ਰਧਾਲੂ ਮਾਣ-ਸਨਮਾਨ ਲਈ ਤਾਂ ਕੰਮ ਨਹੀਂ ਕਰ ਰਹੇ ਪਰ ਉਹ ਹੱਕਦਾਰ ਤਾਂ ਜ਼ਰੂਰ ਸਨ, ਬਹੁਤ ਸਾਰੇ ਖੇਤਰਾਂ ‘ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਉਨ੍ਹਾਂ ਦੇ ਸ਼ਰਧਾਲੂ ਨੋਬਲ ਤੇ ਮੈਗਸੇਸੇ ਵਰਗੇ ਪੁਰਸਕਾਰਾਂ ਦੇ ਹੱਕਦਾਰ ਹਨ।

    ਹਜ਼ਾਰਾਂ ਕੁੜੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਹੱਥ ਕੀਤੇ ਪੀਲੇ | Criminals

    ਪਰ ਸਰਕਾਰਾਂ ਨੇ ਡੇਰਾ ਸ਼ਰਧਾਲੂਆਂ ਨੂੰ ਮਾਣ-ਸਨਮਾਨ ਤਾਂ ਕੀ ਦੇਣਾ ਸੀ ਸਗੋਂ ਬੇਅਦਬੀ ਵਰਗੇ ਅਜਿਹੇ ਝੂਠੇ ਕੇਸਾਂ ‘ਚ ਫਸਾਇਆ, ਜਿਨ੍ਹਾਂ ਨਾਲ ਉਹਨਾਂ ਦਾ ਕੋਈ ਲਾਗਾ-ਦੇਗਾ ਨਹੀਂ ਸੀ ਹਜ਼ਾਰਾਂ ਬੇਘਰੇ ਲੋਕਾਂ ਨੂੰ ਡੇਰਾ ਸ਼ਰਧਾਲੂਆਂ ਨੇ ਸਿਰ ‘ਤੇ ਛੱਤ ਦਿੱਤੀ ਡੇਰਾ ਸ਼ਰਧਾਲੂ ਜੇਕਰ ਪੌਦੇ ਲਾਉਣ ਲੱਗਦੇ ਸਨ ਤਾਂ ਨਰਸਰੀਂਆਂ ਵਾਲੇ ਹੱਥ ਖੜ੍ਹੇ ਕਰ ਦਿੰਦੇ ਸਨ ਹਜ਼ਾਰਾਂ ਕੁੜੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਉਹਨਾਂ ਦੇ ਹੱਥ ਪੀਲੇ ਕੀਤੇ ਪੰਜਾਬ ਸਮੇਤ ਉੱਤਰੀ ਭਾਰਤ ਤੱਕ ਕੋਈ ਵੀ ਬਲੱਡ ਬੈਂਕ ਅਜਿਹਾ ਨਹੀਂ ਜਿੱਥੇ ਡੇਰਾ ਸ਼ਰਧਾਲੂਆਂ ਦੇ ਖੂਨ ਨੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਨਾ ਦਿੱਤੀ ਹੋਵੇ ਪਰ ਕਹਿੰਦੇ ਹਨ ਜ਼ੁਲਮ ਦਾ ਕੋਈ ਪੈਮਾਨਾ ਨਹੀਂ ਹੁੰਦਾ, ਜ਼ਾਲਮ ਤਾਂ ਸਾਹਮਣੇ ਵਾਲੇ ਦੀ ਹੋਂਦ ਮਿਟਾਉਣ ‘ਚ ਹੀ ਆਪਣੇ ਹੰਕਾਰ ਦੀ ਪੂਰਤੀ ਮੰਨਦਾ ਹੈ। (Criminals)

    ਰਾਤੋ-ਰਾਤ ਭਗਤਾਂ ਨੂੰ ਅਪਰਾਧੀ ਬਣਾਉਣ ਦਾ ਅਜਿਹਾ ਘਿਨੌਣਾ ਚੱਕਰਵਿਊ ਘੜਿਆ ਗਿਆ ਤਾਂ ਕਿ ਡੇਰਾ ਸ਼ਰਧਾਲੂਆਂ ਨੂੰ ਸਮਾਜ ‘ਚੋਂ ਛੇਕਿਆ ਜਾ ਸਕੇ ਸਿਆਸੀ ਨਫ਼ੇ ਨੁਕਸਾਨ ਸਮੇਂ-ਸਮੇਂ ਦੀ ਖੇਡ ਹੁੰਦੇ ਹਨ ਪਰ ਇਹਨਾਂ ਦੇ ਮੋਹ ਜਾਲ ‘ਚ ਉਲਝ ਕੇ ਜੇਲ੍ਹ ਦੀਆਂ ਸਲਾਖਾਂ ਦਾ ਡਰ ਦੇ ਕੇ ਨੋਟ ਕਮਾਉਣ, ਧਮਕਾਉਣ ਤੇ ਬਦਨਾਮ ਕਰਨ ਦਾ ਨਤੀਜਾ ਅੱਜ ਨਸ਼ਿਆਂ ਦੀ ਹਨ੍ਹੇਰੀ ਦੇ ਰੂਪ ‘ਚ ਦੇਸ਼ ਭੁਗਤ ਰਿਹਾ ਹੈ ਭਲਾਈ ਵਾਲੇ ਹੱਥਾਂ ਨੂੰ ਤੋੜਨ ਦੀ ਗੱਲ ਸੋਚ ਕੇ ਸਮਾਜ ਦੀ ਬੇਹਤਰੀ ਦੀਆਂ ਗੱਲਾਂ ਸਿਰਫ਼ ਹਵਾ ‘ਚ ਤਲਵਾਰਾਂ ਮਾਰਨ ਦੇ ਬਰਾਬਰ ਹੈ। (Criminals)

    LEAVE A REPLY

    Please enter your comment!
    Please enter your name here