ਟਰੂਡੋ ਨੂੰ ਇਹ ਕੀ ਆਖ ਗਏ ਟਰੰਪ

What, Said, Trump, Trude

ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਅਜੀਬੋ-ਗਰੀਬ ਬਿਆਨਬਾਜੀ ਲਈ ਮਸ਼ਹੂਰ ਹਨ। ਕਈ ਵਾਰ ਉਹ ਕੁਝ ਅਜਿਹਾ ਆਖ ਜਾਂਦੇ ਹਨ ਜਿਸ ਕਾਰਨ ਜਿੱਥੇ ਲੋਕ ਹੈਰਾਨ ਹੋ ਜਾਂਦੇ ਹਨ ਉੱਥੇ ਕਈ ਵਾਰ ਹੱਸ ਕੇ ਲੋਟ ਪੋਟ ਵੀ ਹੋ ਜਾਂਦੇ ਹਨ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਬਿਆਨ ਟਰੰਪ ਵੱਲੋਂ ਕੈਨੇਡਾਈ ਪ੍ਰਧਾਨ ਮੰਤਰੀ ਟਰੂਡੋ ਸਬੰਧੀ ਦਿੱਤਾ ਗਿਆ ਹੈ।

ਟਰੰਪ ਵੱਲੋਂ ਇੱਕ ਟਵੀਟ ਰਾਹੀਂ ਕਿਹਾ ਗਿਆ ਹੈ ਕਿ, ‘ਅਮਰੀਕਾ ਅਤੇ ਕੈਨੇਡਾ ਵਿਚਕਾਰ ਸਾਲਾਂ ਤੋਂ ਚੱਲੇ ਆ ਰਹੇ ਸੰਬੰਧਾਂ ਦੇ ਬਾਵਜੂਦ ਪੀ. ਐੱਮ. ਟਰੂਡੋ ਗੁੱਸੇ ‘ਚ ਰਹਿੰਦੇ ਹਨ ਪਰ ਉਹ ਇਸ ਗੱਲ ਨੂੰ ਝੂਠ ਨਹੀਂ ਕਹਿ ਸਕਦੇ ਕਿ ਕੈਨੇਡਾ ਦੁੱਧ ਉਤਪਾਦਾਂ ‘ਤੇ ਸਾਡੇ ਤੋਂ 300 ਫੀਸਦੀ ਟੈਕਸ ਵਸੂਲਦਾ ਹੈ, ਜਿਸ ‘ਚ ਸਾਡੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਸਾਡੀ ਖੇਤੀ ਦੀ ਵੀ ਭਾਰੀ ਹਾਨੀ ਹੋ ਰਹੀ ਹੈ’। ਇਹ ਟਵੀਟ ਡੋਨਾਲਡ ਟਰੰਪ ਅਤੇ ਪੀ. ਐੱਮ. ਜਸਟਿਨ ਟਰੂਡੋ ਦੀ ਕੈਨੇਡਾ ਦੇ ਕਿਊਬਿਕ ਵਿਖੇ ਜੀ-7 ਸਿਖਰ ਸੰਮੇਲਨ ‘ਚ ਮੁਲਾਕਾਤ ਤੋਂ ਇੱਕ ਦਿਨ ਆਇਆ ਹੈ।

ਇਸ ਸੰਮੇਲਨ ‘ਚ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਅਸਹਿਮਤੀਆਂ ‘ਤੇ ਗੱਲਬਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਾਰਚ ‘ਚ ਸਟੀਲ ‘ਤੇ 25 ਫੀਸਦੀ ਅਤੇ ਐਲੂਮੀਨੀਅਮ ‘ਤੇ 10 ਫੀਸਦੀ ਦਰਾਮਦ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਪਿਛਲੇ ਦਿਨੀਂ ਇਸ ਦਰਾਮਦ ਟੈਰਿਫ ਨੂੰ ਲਾਗੂ ਕਰ ਦਿੱਤਾ ਗਿਆ। ਇਹ ਟੈਰਿਫ ਲਾਉਣ ਤੋਂ ਬਾਅਦ ਯੂਰਪੀ ਸੰਘ, ਕੈਨੇਡਾ ਅਤੇ ਮੈਕਸੀਕੋ ਨੇ ਇਸ ‘ਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ।