WFI ਦੀਆਂ ਚੋਣਾਂ ਦਾ ਐਲਾਨ, ਬ੍ਰਿਜ ਭੂਸ਼ਨ ਦੇ ਖਿਲਾਫ਼ ਬਿਆਨ ਦੇਣ ਵਾਲਾ ਰੈਫ਼ਰੀ ਹਟਾਇਆ

WFI Elections

ਪਾਣੀਪਤ। ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ (WFI Elections) 4 ਜੁਲਾਈ ਨੂੰ ਹੋਣ ਜਾ ਰਹੀਆਂ ਹਨ। ਫੈੱਡਰੇਸ਼ਨ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਚੋਣਾਂ ਲਈ ਜੰਮੂ-ਕਸ਼ਮੀਰ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਮਹੇਸ਼ ਮਿੱਤਲ ਕੁਮਾਰ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਭਲਵਾਨਾਂ ਨਾਲ ਮੀਟਿੰਗ ਵਿੱਚ ਖੇਡ ਮੰਤਰੀ ਨੇ 30 ਜੂਨ ਤੱਕ ਚੋਣਾਂ ਕਰਵਾਉਣ ਦਾ ਭੋਰਾ ਦਿੱਤਾ ਸੀ। ਬਿ੍ਰਜ ਭੂਸ਼ਨ ਸ਼ਰਨ ਸਿੰਘ ਇਹ ਚੋਣਾਂ ਨਹੀਂ ਲੜ ਸਕਣਗੇ। ਉਹ ਲਗਾਤਾਰ ਤਿੰਨ ਵਾਰ ਪ੍ਰਧਾਨ ਰਹੇ, ਇਸ ਲਈ ਫੈੱਡਰੇਸ਼ਨ ਦੇ ਨਿਯਮਾਂ ਅਨੁਸਾਰ ਉਹ ਕਿਸੇ ਵੀ ਅਹੁਦੇ ਲਈ ਚੋਣਾਂ ਨਹੀਂ ਲੜ ਸਕਦੇ।

ਇੱਕ ਕੋਚ ਤੇ ਦੋ ਰੈਫ਼ਰੀ ਹਟਾਏ | WFI Elections

ਏਸ਼ੀਅਨ ਚੈਂਪੀਅਨਸ਼ਿਪ ਤੋਂ ਇੱਕ ਕੋਚ ਅਤੇ ਦੋ ਰੈਫ਼ਰੀ ਹਟਾਏ ਗਏ ਹਨ। ਹਟਾਏ ਗਏ ਰੈਫ਼ਰੀਆਂ ’ਚੋਂ ਇੱਕ ਜਗਬੀਰ ਸਿੰਘ ਨੇ ਬਿ੍ਰਜ ਭੂਸ਼ਨ ਦੇ ਖਿਲਾਫ਼ ਬਿਆਨ ਦਿੱਤੇ ਸਨ। ਅੰਡਰ-23 ਅਤੇ ਅੰਡਰ-17 ਕੈਟੇਗਿਰੀ ’ਚ ਏਸ਼ੀਅਨ ਚੈਂਪੀਅਨਸ਼ਿਪ 10 ਤੋਂ 18 ਜੂਨ ਤੱਕ ਕਜਾਕਿਸਤਾਨ ’ਚ ਹੋਣ ਵਾਲੀ ਹੈ।

ਇਹ ਵੀ ਪੜ੍ਹੋ : ‘7 ਕਰੋੜ ਨਹੀਂ ਲੁਟੇਰਿਆਂ ਨੇ 8.49 ਕਰੋੜ ਰੁਪਏ ਲੁੱਟੇ ਹਨ ਸੀਐਮਐਸ ਕੰਪਨੀ ਦੇ ਦਫ਼ਤਰ ’ਚੋਂ’

ਮੀਡੀਆ ਰਿਪੋਰਟਾਂ ਮੁਤਾਬਿਕ ਜਗਬੀਰ ਸਿੰਘ ਤੋਂ ਇਲਾਵਾ ਅੰਡਰ-17 ਟੀਮ ਦੇ ਕੋਚ ਰਾਜੀਵ ਤੋਮਰ ਅਤੇ ਰੈਫ਼ਰੀ ਵੀਰੇਂਦਰ ਮਲਿਕ ਨੂੰ ਵੀ ਏਸ਼ੀਅਨ ਚੈਂਪੀਅਨਸ਼ਿਪ ’ਚ ਨਾ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਜਗਬੀਰ ਦੇ ਬਿਆਨ ਨੂੰ ਸਰਕਾਰ ਦੇ ਖਿਲਾਫ਼ ਮੰਨਿਅ ਗਿਆ। ਇਸ ਤਰ੍ਹਾਂ ਵੀਰੇਂਦਰ ਮਹਿਲਕ ਅਤੇ ਰਾਜੀਵ ਦੋਵੇਂ ਬਿ੍ਰਜ ਭੂਸ਼ਨ ਦੇ ਕਰੀਬੀ ਹਨ। ਇਸ ਕਾਰਨ ਉਨ੍ਹਾਂ ਦਾ ਨਾਂਅ ਵੀ ਹਟਾਇਆ ਗਿਆ ਹੈ। ਵੀਰੇਂਦਰ ਨੂੰ 2014 ਕਾਮਨਵੈਲਥ ਗੇਮਾਂ ਦੌਰਾਨ ਗਲਾਸਗੋ ’ਚ ਸੋਸ਼ਣ ਦੇ ਦੋਸ਼ਾਂ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ।

LEAVE A REPLY

Please enter your comment!
Please enter your name here