ਆਇਰਲੈਂਡ ਤੋਂ ਹਾਰ ਕੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਇਆ ਵੈਸਟਇੰਡੀਜ਼

T20 World Cup

(ਸੱਚ ਕਹੂੰ ਨਿਊਜ਼) ਹੋਬਾਰਟ। ਕਹਿੰਦੇ ਹਨ ਕ੍ਰਿਕਟ ’ਚ ਕੁਝ ਵੀ ਹੋ ਸਕਦਾ ਹੈ। ਕ੍ਰਿਕਟ ’ਚ ਕੋਈ ਛੋਟੀ ਵੱਡੀ ਟੀਮ ਨਹੀਂ ਹੁੰਦੀ। ਇਹ ਸਾਬਿਤ ਕਰ ਦਿੱਤਾ ਹੈ ਆਇਰਲੈਂਡ ਨੇ। ਟੀ-20 ਵਿਸ਼ਵ ਕੱਪ 2022 (T20 World Cup) ‘ਚ ਸ਼ੁੱਕਰਵਾਰ ਨੂੰ ਸਭ ਤੋਂ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ। ਟੀ-20 ਵਿਸ਼ਵ ਕੱਪ ਦਾ 11ਵਾਂ ਮੈਚ ਹੋਬਾਰਟ ‘ਚ ਵੈਸਟਇੰਡੀਜ਼ ਅਤੇ ਆਇਰਲੈਂਡ ਵਿਚਾਲੇ ਖੇਡਿਆ ਗਿਆ। ਗਰੁੱਪ-ਬੀ ਮੈਚ ਵਿੱਚ ਆਇਰਲੈਂਡ ਨੇ ਵੈਸਟਇੰਡੀਜ਼ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਸੁਪਰ-12 ਵਿੱਚ ਆਪਣੀ ਥਾਂ ਪੱਕੀ ਕਰ ਲਈ। ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਪਹਿਲੇ ਦੌਰ ‘ਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। ਵੈਸਟਇੰਡੀਜ਼ ਦੇ ਬੱਲੇਬਾਜਾਂ ਨੇ ਪੂਰੀ ਤਰ੍ਹਾਂ ਨਾਰਾਜ਼ ਕੀਤੇ। ਹਾਲਾਂਕਿ ਟੀਮ ’ਚ ਵੱਡੇ-ਵੱਡੇ ਖਿਡਾਰੀ ਸ਼ਾਮਲ ਸਨ ਪਰ ਉਨ੍ਹਾਂ ਦਾ ਬੱਲਾ ਖਾਮੋਸ਼ ਹੀ ਰਿਹਾ। ਜਿਸ ਕਾਰਨ ਵੈਸਟਇੰਡੀਜ਼ ਨੂੰ ਬਾਹਰ ਦਾ ਰਸਤਾ ਵੇਖਣਾ ਪਿਆ।

ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ਵਿੱਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ 

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 146 ਦੌੜਾਂ ਬਣਾਈਆਂ। ਵੈਸਟਇੰਡੀਜ਼ ਦਾ ਟਾਪ ਆਰਡਰ ਅਸਫਲ ਰਿਹਾ। ਬ੍ਰੈਂਡਨ ਕਿੰਗ (62) ਨੇ ਮੱਧਕ੍ਰਮ ‘ਚ ਪਾਰੀ ਸੰਭਾਲੀ ਪਰ ਹੋਰ ਕੋਈ ਬੱਲੇਬਾਜ਼ ਸਾਥ ਨਹੀਂ ਦੇ ਸਕਿਆ। ਆਇਰਲੈਂਡ ਦੇ ਸਪਿਨਰਾਂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਉਹ ਵੈਸਟਇੰਡੀਜ਼ ਨੂੰ ਇਕ-ਇਕ ਝਟਕਾ ਦਿੰਦੇ ਰਹੇ ਅਤੇ ਵੈਸਟਇੰਡੀਜ਼ ਦੀ ਟੀਮ ਵੱਡਾ ਸਕੋਰ ਬਣਾਉਣ ‘ਚ ਨਾਕਾਮ ਰਹੀ। ਸਪਿਨਰਾਂ ਨੇ 5 ਵਿੱਚੋਂ 4 ਵਿਕਟਾਂ ਲਈਆਂ। ਇਕ ਵਿਕਟ ਮੱਧਮ ਤੇਜ਼ ਗੇਂਦਬਾਜ਼ ਮੈਕਕਾਰਥੀ ਨੇ ਲਈ।

iderland

ਆਇਰਲੈਂਡ ਦੀ ਸ਼ਾਨਦਾਰ ਸ਼ੁਰੂਆਤ  (T20 World Cup )

ਜਵਾਬ ‘ਚ ਆਇਰਲੈਂਡ ਦੇ ਸਲਾਮੀ ਬੱਲੇਬਾਜ਼ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼ਾਨਦਾਰ ਸ਼ੁਰੂਆਤ ਕੀਤੀ। 11 ਓਵਰਾਂ ‘ਚ 100 ਦੌੜਾਂ ਦਾ ਅੰਕੜਾ ਪਾਰ ਕਰਕੇ ਹਰ ਦਬਾਅ ਨੂੰ ਦੂਰ ਕੀਤਾ। ਕਪਤਾਨ ਬਲਬੀਰਨੀ ਨੇ 37 ਦੌੜਾਂ ਦੀ ਪਾਰੀ ਖੇਡੀ। ਪਾਲ ਸਟਰਲਿੰਗ ਨਾਲ 73 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਆਇਰਲੈਂਡ ਦੀ ਟੀਮ ਨੇ 17.3 ਓਵਰਾਂ ‘ਚ ਇਕ ਵਿਕਟ ‘ਤੇ 150 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਉਸ ਦੇ ਲਈ ਵਿਸਫੋਟਕ ਬੱਲੇਬਾਜ਼ ਪਾਲ ਸਟਰਲਿੰਗ ਨੇ 48 ਗੇਂਦਾਂ ‘ਤੇ ਅਜੇਤੂ 66 ਦੌੜਾਂ ਦੀ ਪਾਰੀ ਖੇਡੀ। ਲੋਰਕਨ ਟਕਰ 35 ਗੇਂਦਾਂ ‘ਤੇ 45 ਦੌੜਾਂ ਬਣਾ ਕੇ ਨਾਬਾਦ ਰਿਹਾ। ਕਪਤਾਨ ਐਂਡਰਿਊ ਬਲਬਰਨੀ ਨੇ 23 ਗੇਂਦਾਂ ‘ਤੇ 37 ਦੌੜਾਂ ਬਣਾਈਆਂ। ਆਇਰਲੈਂਡ ਦੀ ਜਿੱਤ ਦਾ ਅਸਲੀ ਹੀਰੋ ਸਪਿੱਨਰ ਗੈਰੇਥ ਡੇਨਲੀ ਸੀ। ਉਸ ਨੇ ਚਾਰ ਓਵਰਾਂ ਵਿੱਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ