WI vs PNG: ਟੀ20 ਵਿਸ਼ਵ ਕੱਪ ’ਚ ਅੱਜ ਵੈਸਟਇੰਡੀਜ਼ ਦਾ ਸਾਹਮਣਾ ਪਾਪੂਆ ਨਿਊ ਗਿਨੀ ਨਾਲ

WI vs PNG

ਦੋਵੇਂ ਟੀਮਾਂ ਪਹਿਲੀ ਵਾਰ ਹੋਣਗੀਆਂ ਆਹਮੋ-ਸਾਹਮਣੇ | WI vs PNG

  • ਹੁਣ ਤੱਕ ਸਿਰਫ ਇੱਕ ਕੌਮਾਂਤਰੀ ਮੈਚ ’ਚ ਹੋਇਆ ਹੈ ਸਾਹਮਣਾ | WI vs PNG

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦਾ ਦੂਜਾ ਮੁਕਾਬਲਾ ਅੱਜ ਮੇਜ਼ਬਾਨ ਵੈਸਟਇੰਡੀਜ਼ ਤੇ ਪਾਪੂਆ ਨਿਊ ਗਿਨੀ ਵਿਚਕਾਰ ਖੇਡਿਆ ਜਾਵੇਗਾ। ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਤੇ ਪਾਪੂਆ ਨਿਊ ਗਿਨੀ ਟੀ20 ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਗਰੁੱਪ-ਸੀ ’ਚ ਹਨ। ਵੈਸਟਇੰਡੀਜ਼ ਤੇ ਪਾਪੂਆ ਨਿਊ ਗਿਨੀ ਵਿਚਕਾਰ ਹੁਣ ਤੱਕ ਸਿਰਫ ਇੱਕ ਕੌਮਾਂਤਰੀ ਕ੍ਰਿਕੇਟ ਮੈਚ ਖੇਡਿਆ ਗਿਆ ਹੈ। ਦੋਵੇਂ ਟੀਮਾਂ 2018 ’ਚ ਇੱਕ-ਰੋਜ਼ਾ ਵਿਸ਼ਵ ਕੱਪ ਕੁਆਲੀਫਾਇਰ ’ਚ ਆਹਮੋ-ਸਾਹਮਣੇ ਹੋਈਆਂ ਸਨ, ਉਸ ਸਮੇਂ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਜਿੱਤ ਮਿਲੀ ਸੀ। (WI vs PNG)

ਦੋਵਾਂ ਟੀਮਾਂ ਬਾਰੇ ਜਾਣਨ ਤੋਂ ਪਹਿਲਾਂ ਮੈਚ ਸਬੰਧੀ ਜਾਣਕਾਰੀ | WI vs PNG

  • ਮੈਚ ਨੰਬਰ 2 : ਵੈਸਟਇੰਡੀਜ਼ ਬਨਾਮ ਪਾਪੂਆ ਨਿਊ ਗਿਨੀ
  • 2 ਜੂਨ : ਪ੍ਰੋਵਿਡੇਂਸ ਸਟੇਡੀਅਮ ਗਯਾਨਾ
  • ਟਾਸ : ਸ਼ਾਮ 7:30 ਵਜੇ, ਮੈਚ ਸ਼ੁਰੂ : ਸ਼ਾਮ 8 ਵਜੇ

ਟਾਸ ਦਾ ਮਹੱਤਵ : ਦੋਵੇਂ ਟੀਮਾਂ ਇੱਥੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁਣਗੀਆਂ। ਇੱਥੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਜ਼ਿਆਦਾ ਮੈਚਾਂ ’ਚ ਸਫਲ ਰਹਿੰਦੀ ਹੈ। 13 ਵਿੱਚੋਂ 7 ਮੈਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ। (WI vs PNG)

ਇਹ ਵੀ ਪੜ੍ਹੋ : Novak Djokovic: ਨੋਵਾਕ ਜੋਕੋਵਿਚ ਨੇ ਕੀਤੀ ਰੋਜ਼ਰ ਫੈਡਰਰ ਦੀ ਬਰਾਬਰੀ

ਖਿਡਾਰੀਆਂ ’ਤੇ ਨਜ਼ਰਾਂ | WI vs PNG

ਵੈਸਟਇੰਡੀਜ਼ | WI vs PNG

  • ਬ੍ਰੈਂਡਨ ਕਿੰਗ : ਪਿਛਲੇ 12 ਮਹੀਨਿਆਂ ’ਚ ਟੀਮ ਦੇ ਸਭ ਤੋਂ ਸਫਲ ਬੱਲੇਬਾਜ਼ ਹਨ। ਉਨ੍ਹਾਂ 15 ਮੈਚਾਂ ’ਚ 144.69 ਦੀ ਸਟ੍ਰਾਈਕ ਰੇਟ ਨਾਲ 505 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਇਹ ਦੂਜਾ ਟੀ20 ਵਿਸ਼ਵ ਕੱਪ ਹੋਵੇਗਾ। ਉਨ੍ਹਾਂ ਪਿਛਲੇ 2 ਮੈਚਾਂ ’ਚ 79 ਦੌੜਾਂ ਬਣਾਈਆਂ ਸਨ।
  • ਨਿਕੋਲਸ ਪੂਰਨ : ਇਸ ਦੌਰਾਨ 13 ਮੈਚਾਂ ’ਚ 152.74 ਦੀ ਦੀ ਸਟ੍ਰਾਈਕ ਰੇਟ ਨਾਲ 362 ਦੌੜਾਂ ਬਣਾਈਆਂ ਹਨ। ਉਨ੍ਹਾਂ ਵਿਸ਼ਵ ਕੱਪ ਦੇ 8 ਮੈਚਾਂ ’ਚ 121.90 ਦੀ ਸਟ੍ਰਾਈਕ ਰੇਟ ਨਾਲ 128 ਦੌੜਾਂ ਬਣਾਈਆਂ ਹਨ।
  • ਰੋਮਾਰੀਓ ਸ਼ੈਫਰਡ : ਪਿਛਲੇ ਇੱਕ ਸਾਲ ਤੋਂ ਟੀਮ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ 10 ਮੈਚਾਂ ’ਚ 16 ਵਿਕਟਾਂ ਲਈਆਂ ਹਨ।

ਪਾਪੂਆ ਨਿਊ ਗਿਨੀ | WI vs PNG

  1. ਟੋਨੀ ਉਰਾ : ਪਿਛਲੇ ਇੱਕ ਸਾਲ ਤੋਂ 17 ਮੈਚਾਂ ’ਚ 150.72 ਦੀ ਸਟ੍ਰਾਈਕ ਰੇਟ ਨਾਲ 416 ਦੌੜਾਂ ਬਣਾਈਆਂ ਹਨ। ਉਨ੍ਹਾਂ ਇਸ ਵਿੱਚ 4 ਅਰਧਸੈਂਕੜੇ ਵੀ ਜੜੇ ਹਨ।
  2. ਅਸਦੁੱਲਾ ਵਾਲਾ : ਇਸ ਦੌਰਾਨ 16 ਮੈਚਾਂ ’ਚ 120.17 ਦੀ ਸਟ੍ਰਾਈਕ ਰੇਟ ਨਾਲ 405 ਦੌੜਾਂ ਬਣਾਈਆਂ ਹਨ। ਉਨ੍ਹਾਂ ਇਸ ਦੌਰਾਨ 2 ਅਰਧਸੈਂਕੜੇ ਜੜੇ ਹਨ।
  3. ਜੌਹਨ ਕੈਰੀਕੋ : ਪਿਛਲੇ ਇੱਕ ਸਾਲ ਤੋਂ ਪਾਪੂਆ ਨਿਊ ਗਿਨੀ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ 16 ਮੈਚਾਂ ’ਚ 25 ਵਿਕਟਾਂ ਲਈਆਂ ਹਨ।

ਮੌਸਮ ਸਬੰਧੀ ਜਾਣਕਾਰੀ | WI vs PNG

ਗੁਆਨਾ ’ਚ ਐਤਵਾਰ ਨੂੰ ਬੱਦਲ ਛਾਏ ਰਹਿਣਗੇ ਤੇ ਕਈ ਥਾਵਾਂ ’ਤੇ ਮੀਂਹ ਦੀ ਵੀ ਸੰਭਾਵਨਾ ਹੈ। ਮੀਂਹ ਦੀ 76 ਫੀਸਦੀ ਸੰਭਾਵਨਾ ਹੈ। ਮੈਚ ਵਾਲੇ ਦਿਨ ਇੱਥੋਂ ਦਿਨ ਦਾ ਤਾਪਮਾਨ 32 ਤੋਂ 25 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11 | WI vs PNG

ਵੈਸਟਇੰਡੀਜ਼ : ਰੋਵਮੈਨ ਪਾਵੇਲ (ਕਪਤਾਨ), ਜਾਨਸਨ ਚਾਰਲਸ, ਬ੍ਰੈਂਡਨ ਕਿੰਗ, ਸ਼ਾਈ ਹੋਪ, ਰੋਸਟਨ ਚੇਜ਼, ਨਿਕੋਲਸ ਪੂਰਨ (ਵਿਕਟਕੀਪਰ), ਆਂਦਰੇ ਰਸਲ, ਅਕੀਲ ਹੁਸੈਨ, ਅਲਜ਼ਾਰੀ ਜੋਸੇਫਠ ਸ਼ਮਰ ਜੋਸੇਫ ਤੇ ਗੁਦਾਕੇਸ਼ ਜੋਤੀ।

ਪਾਪੂਆ ਨਿਊ ਗਿਨੀ : ਅਸਦੁੱਲਾ ਵਾਲਾ (ਕਪਤਾਨ), ਟੋਨੀ ਉਰਾ, ਸੇਸੇ ਬਾਉ, ਲੇਗਾ ਸਿਆਕਾ, ਚਾਰਲਸ ਅਮਿਨੀ, ਹੀਰੀ ਹਿਰੀ, ਕਿਪÇਲੰਗ ਡੋਰੀਗਾ (ਵਿਕਟਕੀਪਰ), ਚਾਡ ਸੋਪਰ, ਨੌਰਮਨ ਵੈਨੂਆ, ਜੌਨ ਕਰੀਕੋ, ਕਾਬੂਆ ਮੋਰੀਆ। (WI vs PNG)

LEAVE A REPLY

Please enter your comment!
Please enter your name here