6 ਫਰਵਰੀ ਤੋਂ ਸ਼ੁਰੂ ਹੋਵੇਗਾ ਮੁਕਾਬਲਾ, ਰੋਹਿਤ ਸ਼ਰਮਾ ਹੋਣਗੇ ਭਾਰਤੀ ਟੀਮ ਦੇ ਕਪਤਾਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਟੀ-20 ਤੇ ਇੱਕ ਰੋਜ਼ਾ ਲੜੀ ਖੇਡੀ ਜਾਣੀ ਹੈ। ਜਿਸ ਲਈ ਵੈਸਟਇੰਡੀਜ਼ ਟੀਮ (West Indies cricket team) ਭਾਰਤ ਪੁੱਜ ਗਈ ਹੈ। ਇਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਕਾਫੀ ਉਤਸ਼ਾਹਿਤ ਦਿਸੇ। ਰੋਹਿਤ ਸ਼ਰਮਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਤੇ ਕੈਪਸ਼ਨ ਲਿਖੀ-ਹੁਣ ਹੋਰ ਇੰਤਜਾਰ ਨਹੀਂ ਕਰ ਸਕਦਾ। West Indies cricket team
ਭਾਰਤ ਦੇ ਸਾਊਥ ਅਫੀਰਕਾ ਦੌਰੇ ਤੋਂ ਪਹਿਲਾਂ ਹੀ ਵਿਰਾਟ ਤੋ ਕਪਤਾਨੀ ਲੈ ਕੇ ਰੋਹਿਤ ਸ਼ਰਮਾ ਨੂੰ ਦਿੱਤੀ ਗਈ ਹੈ। ਪਰ ਇਸ ਦੌਰਾਨ ਰੋਹਿਤ ਸ਼ਰਮਾ ਜਖਮੀ ਹੋਣ ਕਾਰਨ ਦੱਖਣੀ ਅਫਰੀਕਾ ਖਿਲਾਫ ਨਹੀਂ ਖੇਡ ਸਕੇ ਸਨ। ਫੁੱਟ ਟਾਈਮ ਕਪਤਾਨ ਬਣਨ ਤੋਂ ਬਾਅਦ ਰੋਹਿਤ ਪਹਿਲੀ ਵਾਰ ਵੈਸਟਇੰਡੀਜ਼ ਖਿਲਾਫ ਘਰੇਲੂ ਇੱਕ ਰੋਜ਼ਾ ’ਚ ਕਪਤਾਨੀ ਕਰਨਗੇ। ਰੋਹਿਤ ਦੀ ਗੈਰ ਮੌਜ਼ੂਦਗੀ ’ਚ ਕੇਐਲ ਰਾਹੁਲ ਨੂੰ ਸਾਊਥ ਅਫਰੀਕਾ ਦੇ ਖਿਲਾਫ ਇੱਕ ਰੋਜਾ ਲਈ ਲਈ ਕਪਤਾਨ ਬਣਾਇਆ ਗਿਆ ਸੀ। 3 ਇੱਕ ਰੋਜ਼ਾ ਮੈਚਾਂ ਦੀ ਲੜੀ ’ਚ ਟੀਮ ਇੰਡੀਆ ਨੂੰ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
6 ਫਰਵਰੀ ਨੂੰ ਭਾਰਤੀ ਟੀਮ ਖੇਡੇਗੀ 1000ਵਾਂ ਵਨਡੇ ਮੈਚ
ਵੈਸਟਇੰਡੀਜ਼ ਦੀ ਟੀਮ ਭਾਰਤ ਪਹੁੰਚ ਚੁੱਕੀ ਹੈ। ਵਨਡੇ ਸੀਰੀਜ਼ 6 ਫਰਵਰੀ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ੁਰੂ ਹੋਣੀ ਹੈ। 6 ਫਰਵਰੀ ਨੂੰ ਹੋਣ ਵਾਲਾ ਪਹਿਲਾ ਵਨਡੇ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਦਾ 1000ਵਾਂ ਵਨਡੇ ਹੋਵੇਗਾ। ਇਸ ਨਾਲ ਭਾਰਤ 1000 ਵਨਡੇ ਖੇਡਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ