BREAKING: ਪੱਛਮੀ ਬੰਗਾਲ ’ਚ ਵੱਡਾ ਰੇਲ ਹਾਦਸਾ, ਮਾਲ ਗੱਡੀ ਖੜ੍ਹੀ ਟਰੇਨ ਨਾਲ ਟਕਰਾਈ, 7 ਦੀ ਮੌਤ, ਵੇਖੋ ਤਸਵੀਰਾਂ

West Bengal Train Accident

ਤਿੰਨ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ

  • ਕੰਚਨਜੰਗਾ ਐਕਸਪ੍ਰੈਸ ਟਰੇਨ ਨੂੰ ਮਾਲ ਗੱਡੀ ਨੇ ਮਾਰੀ ਹੈ ਟੱਕਰ | West Bengal Train Accident
  • ਐੱਕਸਪ੍ਰੈਸ ਦੇ 3 ਡੱਬੇ ਪਟੜੀ ਤੋਂ ਉੱਤਰੇ | West Bengal Train Accident

ਦਾਰਜੀਲਿੰਗ (ਏਜੰਸੀ)। ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਕਰੀਬ ਨੌ ਵਜੇ ਕੰਚਨਜੰਗਾ ਐੱਕਸਪ੍ਰੈੱਸ ਟਰੇਨ ਨੂੰ ਮਾਲ ਗੱਡੀ ਨੇ ਪਿੱਛੋਂ ਟੱਕਰ ਮਾਰ ਦਿੱਤੀ ਹੈ। ਪੱਛਮੀ ਬੰਗਾਲ ਪੁਲਿਸ ਮੁਤਾਬਕ 7 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਖਬਰ ਲਿਖੇ ਜਾਣ ਤੱਕ ਹਾਦਸੇ ’ਚ 25 ਤੋਂ ਜ਼ਿਆਦਾ 25 ਤੋਂ 30 ਲੋਕਾਂ ਦੇ ਜ਼ਖਮੀ ਹੋਏ ਹਨ। ਹਾਦਸੇ ’ਚ ਪੈਸੇਂਜਰ ਟਰੇਨ ਦੇ 3 ਡੱਬੇ ਪਟੜੀ ਤੋਂ ਉੱਤਰ ਗਏ ਹਨ ਤੇ ਉੱਤਰ ਕੇ ਇੱਕ-ਦੂਜੇ ’ਤੇ ਚੜ੍ਹ ਗਏ। ਇਨ੍ਹਾਂ ਵਿੱਚੋਂ ਇੱਕ ਕੋਚ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ ਹੈ। ਇਹ ਟਰੇਨ ਅਗਰਤਲਾ ਤੋਂ ਸਿਆਲਦਾਹ ਜਾ ਰਹੀ ਸੀ। ਇਹ ਹਾਦਸਾ ਪੱਛਮੀ ਬੰਗਾਲ ਦੇ ਰੰਗਪਾਨੀ ਤੇ ਨਿਜਬਾੜੀ ਸਟੇਸ਼ਨਾਂ ਵਿਚਕਾਰ ਵਾਪਰਿਆ ਹੈ। ਬਚਾਅ ਕਾਰਜ਼ਾਂ ਲਈ ਡਿਜ਼ਾਸਟਰ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਮੌਕੇ ’ਤੇ ਰਾਹਤ ਗੱਡੀ ਵੀ ਭੇਜੀ ਗਈ ਹੈ। (West Bengal Train Accident)

ਇਹ ਵੀ ਪੜ੍ਹੋ : ਰੋਣਹਾਕਾ ਕਰ ਦਿੰਦੇ ਨੇ ਨਸ਼ੇ ’ਚ ਗਲਤਾਨ ਨਸ਼ੱਈਆਂ ਦੇ ਕਾਰਨਾਮੇ

ਰੇਲਵੇ ਤੇ ਸਥਾਨਕ ਪੁਲਿਸ ਵੱਲੋਂ 7 ਮੌਤਾਂ ਦੀ ਪੁਸ਼ਟੀ | West Bengal Train Accident

ਰੇਲ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 7 ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਪੁਲਿਸ ਨੇ 5 ਮੌਤਾਂ ਦੀ ਜਾਣਕਾਰੀ ਦਿੱਤੀ ਸੀ ਪਰ ਹੁਣ ਬਾਅਦ ’ਚ ਰੇਲਵੇ ਤੇ ਪੁਲਿਸ ਨੇ 7 ਲੋਕਾਂ ਦੇ ਮਰਨ ਦੀ ਪੁਸ਼ਟੀ ਕਰ ਦਿੱਤੀ ਹੈ। (West Bengal Train Accident)

West Bengal Train Accident

LEAVE A REPLY

Please enter your comment!
Please enter your name here