ਪੱਛਮੀ ਬੰਗਾਲ ਕਾਂਗਰਸ ਪ੍ਰਧਾਨ ਸੋਮੇਨ ਮਿੱਤਰਾ ਦਾ ਦੇਹਾਂਤ

ਪੱਛਮੀ ਬੰਗਾਲ ਕਾਂਗਰਸ ਪ੍ਰਧਾਨ ਸੋਮੇਨ ਮਿੱਤਰਾ ਦਾ ਦੇਹਾਂਤ

ਕੋਲੋਕਾਤਾ। ਪੱਛਮੀ ਬੰਗਾਲ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੋਮੇਨ ਮਿੱਤਰਾ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 78 ਸਾਲਾ ਦੇ ਸਨ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਤੇ ਇੱਕ ਪੁੱਤਰ ਹੈ।

ਪਿਛਲੇ ਕਈ ਦਿਨਾਂ ਤੋਂ ਬਿਮਾਰ ਮਿੱਤਰਾ ਕੋਲੋਕਾਤਾ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਸਨ। ਸੂਬਾ ਕਾਂਗਰਸ ਨੇ ਪਾਰਟੀ ਟਵਿੱਟਰ ‘ਤੇ ਦੇਹਾਂਤ ਦੀ ਜਾਣਕਾਰੀ ਦਿੱਤੀ। ਸੂਬਾ ਕਾਂਗਰਸ ਨੇ ਟਵਿੱਟਰ ‘ਤੇ ਲਿਖਿਆ, ”ਪੱਛਮੀ ਬੰਗਾਲ ਕਾਂਗਰਸ ਸੂਬਾ ਪ੍ਰਧਾਨ ਸੋਮੇਨ ਮਿੱਤਰਾ ਨੇ ਕੁਝ ਸਮੇਂ ਪਹਿਲਾਂ ਅੰਤਿਮ ਸਾਹ ਲਈ ਹੈ। ਇਹ ਪਾਰਟੀ ਦੇ ਲਈ ਵੱਡਾ ਘਾਟਾ ਹੈ। ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੀ ਪ੍ਰਾਰਥਨਾ ਕਰਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ