Mamata Banerjee : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਹਾਦਸੇ ਦਾ ਸ਼ਿਕਾਰ

Mamata Banerjee

ਵਰਧਮਾਨ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਅਨੁਸਾਰ ਧੁੰਦ ਕਾਰਨ ਕਾਰ ਦੇ ਬਰੇਕ ਲਾਉਣ ਦੌਰਾਨ ਮਮਤਾ ਬੈਨਰਜੀ ਦੇ ਹਲਕੀ ਸੱਟ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਮਮਤਾ ਦੇ ਕਾਫ਼ਲੇ ’ਚ ਇੱਕ ਹੋਰ ਕਾਰ ਆਉਣ ਕਾਰਨ ਡਰਾਈਵਰ ਨੂੰ ਅਚਾਨਕ ਬਰੇਕ ਲਾਉਣੀ ਪਈ, ਜਿਸ ਕਾਰਨ ਉਨ੍ਹਾਂ ਦੇ ਸਿਰ ’ਚ ਅਚਾਨਕ ਸੱਟ ਲੱਗੀ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮਮਤਾ ਬੈਨਰਜੀ ਵਰਧਮਾਨ ਜ਼ਿਲ੍ਹੇ ’ਚ ਇੱਕ ਜਨਤਕ ਪ੍ਰੋਗਰਾਮ ’ਚ ਹਿੱਸਾ ਲੈਣ ਗਏ ਸਨ। ਪਹਿਲਾਂ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਵਾਪਸ ਆਉਣ ਸੀ ਪਰ ਮੌਸਮ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਸੜਕ ਮਾਰਗ ਚੁਣਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਸੱਟ ਜ਼ਿਆਦਾ ਗੰਭੀਰ ਨਹੀਂ ਹੈ।

Also Read : Jagdish Singh Garcha : ਸਾਬਕਾ ਅਕਾਲੀ ਮੰਤਰੀ ਗਰਚਾ ਖਿਲਾਫ ਗਲਾਡਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼

LEAVE A REPLY

Please enter your comment!
Please enter your name here