ਜਦੋਂ ਅੱਠ ਮਹੀਨਿਆਂ ਤੋਂ ਵਿੱਛੜੇ ਵਿਅਕਤੀ ਨੂੰ ਮਿਲਿਆ ਪਰਿਵਾਰ ਤਾਂ ਵਹਿ ਤੁਰੇ ਹੰਝੂ

Welfare Work

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਵਾਰ-ਵਾਰ ਕੀਤਾ ਸ਼ੁਕਰਾਨਾ

  • ਬਲਾਕ ਘੱਗਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮਿਲਾਇਆ ਪਰਿਵਾਰ ਨਾਲ

ਘੱਗਾ (ਮਨੋਜ ਗੋਇਲ)। ਬਲਾਕ ਘੱਗਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ 8 ਮਹੀਨਿਆਂ ਤੋਂ ਆਪਣੇ ਪਰਿਵਾਰ ਨਾਲੋਂ ਵਿਛੜੇ ਇੱਕ ਮੰਦਬੁੱਧੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਘੱਗਾ ਦੇ 15 ਮੈਂਬਰ ਬੰਟੀ ਇੰਸਾਂ ਅਤੇ 15 ਮੈਂਬਰ ਮੱਖਣ ਇੰਸਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਹ ਮੰਦਬੁੱਧੀ ਵਿਅਕਤੀ ਘੱਗਾ ਵਿਖੇ ਹੀ ਇਕ ਦੁਕਾਨ ’ਤੇ ਖੜ੍ਹਾ ਮਿਲਿਆ। ਜੋ ਕਿ ਠੰਢ ਨਾਲ ਠੁਰ-ਠੁਰ ਕਰ ਰਿਹਾ ਸੀ। ਜਿਸ ਦਾ ਕਾਫੀ ਬੁਰਾ ਹਾਲ ਸੀ ਅਤੇ ਉਸਦੇ ਕੱਪੜੇ ਵੀ ਮਿੱਟੀ ਨਾਲ ਲਿੱਬੜੇ ਹੋਏ ਸਨ। ਨਾਂਅ-ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਂਅ ਬਿੰਦਸਰੀ ਦੱਸਿਆ ਜੋ ਕਿ ਮਿਲਕਿਪੁਰ ਸ੍ਰੀ ਰਾਮ ਭੂਮੀ ਅਯੋਧਿਆ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। (Welfare Work)

Welfare Work

ਜਿਸ ਤੋਂ ਬਾਅਦ 15 ਮੈਂਬਰ ਬੰਟੀ ਇੰਸਾਂ ਇਸ ਨੂੰ ਆਪਣੇ ਘਰ ਲੈ ਆਇਆ। ਇਸ ਸੇਵਾਦਾਰ ਨੇ ਇਸ ਵਿਅਕਤੀ ਦੀ ਖੂਬ ਸੇਵਾ ਕਰਦਿਆਂ ਇਸ ਨੂੰ ਨਵ੍ਹਾਇਆ ਅਤੇ ਇਸ ਨੂੰ ਸਾਫ-ਸੁਥਰੇ ਕੱਪੜੇ ਪਹਿਨਣ ਲਈ ਦਿੱਤੇ ਅਤੇ ਖਾਣ ਲਈ ਖਾਣਾ ਵੀ ਦਿੱਤਾ। ਜਿਸ ਤੋਂ ਬਾਅਦ ਬੰਟੀ ਇੰਸਾਂ ਇਸ ਨੂੰ ਨਾਮ ਚਰਚਾ ਘਰ ਵਿਖੇ ਲੈ ਗਿਆ। ਜਿੱਥੇ ਮੌਜ਼ੂਦ ਸੇਵਾਦਾਰ ਅਸ਼ੋਕ ਇੰਸਾਂ ਅਤੇ ਫਿਰੋਜ ਖਾਨ ਨੇ ਇਸ ਵਿਅਕਤੀ ਦੀ ਖੂਬ ਸਾਂਭ-ਸੰਭਾਲ ਕੀਤੀ ਅਤੇ ਬੰਟੀ ਇੰਸਾਂ ਬਲਾਕ ਦੇ ਕੁਝ ਹੋਰ ਜ਼ਿੰਮੇਵਾਰਾਂ ਨੂੰ ਨਾਲ ਲੈ ਕੇ ਇਸ ਦੇ ਪਰਿਵਾਰ ਦੀ ਭਾਲ ਵਿੱਚ ਜੁਟ ਗਏ। ਕਾਫ਼ੀ ਮੁਸ਼ੱਕਤ ਤੋਂ ਬਾਅਦ ਸੇਵਾਦਾਰਾਂ ਦੀ ਮਿਹਨਤ ਰੰਗ ਲਿਆਈ।

ਵੀਡੀਓ ਕਾਲ ’ਤੇ ਗੱਲ ਕਰਵਾ ਕੇ ਪਰਿਵਾਰ ਪਛਾਣਿਆ (Welfare Work)

ਉਹ ਇਸ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕਰਨ ਵਿੱਚ ਸਫਲ ਹੋ ਗਏ। ਵੀਡਿਓ ਕਾਲ ਦੇ ਜ਼ਰੀਏ ਉਨ੍ਹਾਂ ਨੇ ਇਸ ਵਿਅਕਤੀ ਦੀ ਗੱਲਬਾਤ ਉਸਦੇ ਪਰਿਵਾਰਕ ਮੈਂਬਰਾਂ ਨਾਲ ਕਰਵਾਈ ਤਾਂ ਉਹ ਆਪਣੇ ਵਿਛੜੇ ਹੋਏ ਪਰਿਵਾਰ ਦੇ ਮੈਂਬਰ ਨੂੰ ਦੇਖ ਬਹੁਤ ਜ਼ਿਆਦਾ ਖੁਸ਼ ਹੋਏ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਇਹ ਰੇਲਵੇ ਸਟੇਸ਼ਨ ’ਤੇ ਵਿੱਛੜ ਗਿਆ ਸੀ। ਜਿਸ ਦੀ ਕਾਫ਼ੀ ਜ਼ਿਆਦਾ ਭਾਲ ਵੀ ਕੀਤੀ ਪਰ ਕਿਤੇ ਨਾ ਮਿਲਣ ਕਾਰਨ ਅਸੀਂ ਤਾਂ ਹੁਣ ਆਸ ਹੀ ਮੁਕਾ ਬੈਠੇ ਸੀ। ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਮੈਂਬਰ ਨੂੰ ਲੈਣ ਲਈ ਟਰੇਨ ਰਾਹੀਂ ਚੱਲ ਪਏ। ਪਟਿਆਲਾ ਰੇਲਵੇ ਸਟੇਸ਼ਨ ’ਤੇ ਪਹੁੰਚਣ ਤੇ ਜਦੋਂ ਇਹ ਸੇਵਾਦਾਰ ਬਿੰਦਸਰੀ ਨੂੰ ਲੈ ਕੇ ਉਸ ਦੇ ਪਰਿਵਾਰ ਨਾਲ ਮਿਲਾਉਣਾ ਲਈ ਪਹੁੰਚੇ ਤਾਂ ਦੋਨਾਂ ਦੇ ਹੀ ਇੱਕ ਦੂਸਰੇ ਨੂੰ ਦੇਖ ਕੇ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ।

ਵਹਿ ਤੁਰੇ ਹੰਝੂ (Welfare Work)

ਆਪਣੇ ਵਿਛੜੇ ਹੋਏ ਪਰਿਵਾਰਿਕ ਮੈਂਬਰ ਨੂੰ ਦੇਖ ਕੇ ਪਰਿਵਾਰ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਕਿਉਂਕਿ ਉਨ੍ਹਾਂ ਨੂੰ ਸੱਚ ਹੀ ਨਹੀਂ ਆ ਰਿਹਾ ਸੀ ਕਿ ਬਿੰਦਸਰੀ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਜਦੋਂ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਾਰੇ ਦੱਸਿਆ ਕਿ ਇਹ ਸਭ ਉਨ੍ਹਾਂ ਦੀ ਹੀ ਸਿੱਖਿਆ ਦਾ ਕਮਾਲ ਹੈ। ਜਿਸ ਦੇ ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਗੁਰੂ ਜੀ ਦਾ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ 15 ਮੈਂਬਰ ਗੁਰਮੇਲ ਇੰਸਾਂ, 15 ਮੈਂਬਰ ਵਿਸਾਲ ਇੰਸਾਂ, ਸੇਵਾਦਾਰ ਰਵਿੰਦਰ ਇੰਸਾਂ ਤੋਂ ਇਲਾਵਾ ਹੋਰ ਵੀ ਸੇਵਾਦਾਰ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ