ਅਮਰੀਕਾ ਸਮੇਤ ਕਈ ਦੇਸ਼ਾਂ ਦੇ ਪ੍ਰਤੀਨਿਧੀ ਮੰਡਲਾਂ ਦੇ ਮੈਂਬਰਾਂ ਨੇ ਕੀਤਾ ਡੇਰਾ ਸੱਚਾ ਸੌਦਾ ਦਾ ਦੌਰਾ (Welfare Work of Dera Sacha sauda)
ਸਰਸਾ (ਸੁਨੀਲ ਵਰਮਾ)। ਅਮਰੀਕਾ ਸਮੇਤ ਕਈ ਦੇਸ਼ਾਂ ਅਤੇ ਦੱਖਣੀ ਭਾਰਤ ਦੇ ਸੂਬਿਆਂ ਦੇ ਵਫਦ ਨੇ ਸੋਮਵਾਰ ਨੂੰ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ ਦੌਰਾ ਕੀਤਾ। ਵਫ਼ਦ ਦੇ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਲਈ ਕੀਤੇ ਜਾ ਰਹੇ 151 ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ਹੇਠ ਇੱਥੋਂ ਦੇ ਸੇਵਾਦਾਰ ਭੁੱਖਿਆਂ ਨੂੰ ਭੋਜਨ ਛਕਾਉਣ, ਵੇਸਵਾਪੁਣੇ ਵਿੱਚੋਂ ਲੜਕੀਆਂ ਨੂੰ ਬਾਹਰ ਕੱਢਣ, ਗਰੀਬਾਂ ਲਈ ਘਰ ਬਣਾ ਕੇ ਦੇਣਾ, ਖੂਨਦਾਨ, ਮਰਨ ਉਪਰੰਤ ਅੱਖਾਂ ਦਾਨ ਅਤੇ ਸਰੀਰ ਦਾਨ ਵਰਗੇ ਬੇਮਿਸਾਲ ਕੰਮ ਕਰ ਰਹੇ ਹਨ।

ਜਿੰਨਾ ਕੰਮ ਪੂਜਨੀਕ ਗੁਰੂ ਜੀ ਦੀ ਰਹਿਮਨੁਮਾਈ ’ਚ ਡੇਰਾ ਸੱਚਾ ਸੌਦਾ ਸੰਸਥਾ ਮਨੁੱਖਤਾ ਲਈ ਕਰ ਰਹੀ ਹੈ, ਸ਼ਾਇਦ ਹੀ ਦੁਨੀਆਂ ਵਿੱਚ ਕਿਤੇ ਅਜਿਹਾ ਹੋਵੇ। ਅਸੀਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਸ਼ਾਹ ਸਤਿਨਾਮ ਜੀ ਬੁਆਇਜ ਕਾਲਜ ਦੇ ਪਿ੍ਰੰਸੀਪਲ ਡਾ. ਦਿਲਾਵਰ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਧਵਨ ਇੰਸਾਂ ਨੇ ਵਫ਼ਦ ਨੂੰ ਡੇਰਾ ਸੱਚਾ ਸੌਦਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵਿਦਿਅਕ ਸੰਸਥਾ ਅਤੇ ਕਸ਼ਿਸ਼ ਰੈਸਟੋਰੈਂਟ ਵਿਖੇ ਪਹੁੰਚਣ ’ਤੇ ਵਫ਼ਦ ਦੇ ਸਾਰੇ ਮੈਂਬਰਾਂ ਦਾ ਭਾਰਤੀ ਪਰੰਪਰਾ ਅਨੁਸਾਰ ਤਿਲਕ ਲਾ ਕੇ ਸਵਾਗਤ ਕੀਤਾ ਗਿਆ।
ਬੋਲੇ, ਇਨਸਾਨੀਅਤ ਲਈ ਜੋ ਡੇਰਾ ਸੱਚਾ ਸੌਦਾ ਕਰ ਰਿਹੈ ਦੁਨੀਆ ’ਚ ਸ਼ਾਇਦ ਹੀ ਕਿਤੇ ਕੋਈ ਹੋਰ ਸੰਸਥਾ ਕਰਦੀ ਹੋਵੇ
ਸੋਮਵਾਰ ਨੂੰ ਅਮਰੀਕਾ ਤੋਂ ਇਨੋਲੀਆ ਫੋਟੀ ਅਤੇ ਡਾ. ਨੇਹਲ ਮਯੂਰ, ਨੇਪਾਲ ਤੋਂ ਚਾਂਦ ਇਰਾਨੀ, ਰਜਤ ਸ਼ਰਮਾ, ਆਰਿਫ਼ ਖਾਨ, ਸੇਵਾਮੁਕਤ ਸਿੱਖਿਆ ਸ਼ਾਸਤਰੀ ਡਾ. ਅਰਚਨਾ ਭਟਨਾਗਰ, ਸੇਵਾਮੁਕਤ ਹਵਾਈ ਫੌਜ ਅਧਿਕਾਰੀ ਯੋਗੇਂਦਰ ਸਿੰਘ, ਆਈਈਐਸ ਭਯਾਸਾ ਦੇਵ ਨਾਇਕ, ਮਨੀਪੁਰ ਤੋਂ ਮਿਸਿਜ਼ ਇੰਡੀਆ 2018 ਰਹੀ ਤੁਲਸੀ ਕੁਮਾਰੀ, ਉੱਤਰਾਖੰਡ ਤੋਂ ਮਿਸਿਜ਼ ਇੰਡੀਆ 2023 ਰਾਧਿਕਾ ਗੁਰਮੁਰਗ, ਬਾਲੀਵੁੱਡ ਅਦਾਕਾਰਾ ਕਾਮਨਾ ਸਿੰਘ, ਮੁੰਬਈ ਤੋਂ ਯਸ਼ ਮਹਿਤਾ, ਬਿਹਾਰ ਤੋਂ ਨੋਸ਼ਾ ਭਗਤ, ਸੁਨੀਲ ਗੁਰੂ, ਕੁਮਾਰੀ ਦੀਪਿਕਾ, ਕੁਮਾਰੀ ਅਨੀਸ਼ਾ, ਦਿਵਿਆ ਯੁਵਾ ਮੰਚ ਦੇ ਸੰਸਥਾਪਕ ਸੁਭਾਸ਼ ਚੌਹਾਨ ਸਮੇਤ ਵਫ਼ਦ ਡੇਰਾ ਸੱਚਾ ਸੌਦਾ ਪਹੁੰਚਿਆ। (Welfare Work of Dera Sacha sauda)

ਵਫ਼ਦ ਨੇ ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ, ਸ਼ਾਹ ਸਤਿਨਾਮ ਜੀ ਕਿ੍ਰਕਟ ਸਟੇਡੀਅਮ ਅਤੇ ਕਸ਼ਿਸ਼ ਰੈਸਟੋਰੈਂਟ ਸਮੇਤ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਅਮਰੀਕੀ ਵਫ਼ਦ ਦੀ ਮੈਂਬਰ ਇਨੋਲੀਆ ਫੋਟੀ ਨੇ ਕਿਹਾ ਕਿ ਮੈਨੂੰ ਡੇਰਾ ਸੱਚਾ ਸੌਦਾ ਵਿਖੇ ਆ ਕੇ ਬਹੁਤ ਖੁਸ਼ੀ ਹੋਈ ਹੈ। ਸੈਂਟ ਡਾ. ਐੱਮਐੱਸਜੀ ਮਾਨਵਤਾ ਲਈ ਮਹਾਨ ਕਾਰਜ ਕਰ ਰਹੇ ਹਨ ਉਨ੍ਹਾਂ ਦੀਆਂ ਸਿੱਖਿਆਵਾਂ ਕਿੰਨੀਆਂ ਬੇਮਿਸਾਲ ਹਨ, ਇਸ ਦਾ ਅੰਦਾਜ਼ਾ ਇੱਥੋਂ ਦੇ ਲੋਕਾਂ ਦੇ ਪਿਆਰ ਅਤੇ ਸਹਿਯੋਗ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇੱਥੋਂ ਦੇ ਮਾਹੌਲ ਵਿੱਚ ਅਦਭੁਤ ਸ਼ਾਂਤੀ ਅਤੇ ਆਰਾਮ ਹੈ। ਇਸ ਮੌਕੇ ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਧਿਆਪਕਾਂ ਦਾ ਯੋਗਦਾਨ ਸ਼ਲਾਘਾਯੋਗ
ਸਿੱਖਿਆ ਸ਼ਾਸਤਰੀ ਡਾ. ਅਰਚਨਾ ਭਟਨਾਗਰ ਨੇ ਕਿਹਾ ਕਿ ਦੇਸ਼ ਦੀ ਨਵੀਂ ਸਿੱਖਿਆ ਨੀਤੀ ’ਚ ਜਿਹੜੀਆਂ ਨੀਤੀਆਂ ’ਤੇ ਜ਼ੋਰ ਦਿੱਤਾ ਗਿਆ ਹੈ, ਉਹ ਡੇਰਾ ਸੱਚਾ ਸੌਦਾ ਦੇ ਵਿੱਦਿਅਕ ਅਦਾਰਿਆਂ ’ਚ ਪਹਿਲਾਂ ਹੀ ਲਾਗੂ ਹਨ ਸਭ ਤੋਂ ਪਹਿਲਾਂ ਤਾਂ ਗੁਰੂ ਜੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਡੇਰਾ ਸੱਚਾ ਸੌਦਾ ਵਿੱਚ ਆਉਣ ਤੋਂ ਬਾਅਦ ਮੈਨੂੰ ਜੋ ਅਨੁਭਵ ਹੋਇਆ, ਉਹ ਬਹੁਤ ਵਧੀਆ ਸੀ। ਇੱਥੋਂ ਦੀਆਂ ਵਿਦਿਅਕ ਸੰਸਥਾਵਾਂ ਦਾ ਮਾਹੌਲ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਧਿਆਪਕਾਂ ਦਾ ਯੋਗਦਾਨ ਸ਼ਲਾਘਾਯੋਗ ਹੈ। (Welfare Work of Dera Sacha sauda)
ਖਾਸ ਤੌਰ ’ਤੇ ਅੱਜ ਦੇ ਵਿਦਿਆਰਥੀ ਸਰੀਰਕ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਅੰਦਰ ਪਵਿੱਤਰ ਮਾਹੌਲ ’ਚ ਸਮਾਜ ਸੇਵੀ ਕੰਮਾਂ ਪ੍ਰਤੀ ਜੋ ਜੋਤ ਜਗਾਈ ਜਾ ਰਹੀ ਹੈ, ਉਹ ਸ਼ਾਨਦਾਰ ਹੈ। ਅਸਲ ਵਿੱਚ ਦੇਸ਼ ਵਿੱਚ ਜੋ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਹੈ, ਇਸ ਨੀਤੀ ਵਿੱਚ ਇਨ੍ਹਾਂ ਸਾਰੀਆਂ ਗੱਲਾਂ ’ਤੇ ਜ਼ੋਰ ਦਿੱਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੀਆਂ ਨੀਤੀਆਂ ਡੇਰਾ ਸੱਚਾ ਸੌਦਾ ਦੇ ਵਿਦਿਅਕ ਅਦਾਰਿਆਂ ਵਿੱਚ ਪਹਿਲਾਂ ਹੀ ਲਾਗੂ ਹਨ। ਇੱਥੇ ਗੁਰੂ ਜੀ ਵੱਲੋਂ ਜੋ ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਮਨੁੱਖਤਾ ਹੀ ਧਰਮ ਹੈ, ਉਹੀ ਸਾਰੇ ਧਰਮਾਂ ਦਾ ਅਸਲ ਉਪਦੇਸ਼ ਹੈ ਅਤੇ ਗੁਰੂ ਜੀ ਅਸਲ ਉਪਦੇਸ਼ ਦੇ ਰਹੇ ਹਨ ਕਿ ਗਿਆਨ ਯੋਗੀ ਹੋਣ ਦੇ ਨਾਲ-ਨਾਲ ਕਰਮਯੋਗੀ ਬਣੋ।