ਮਾਤਾ ਜਸਪਾਲ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 112ਵੇਂ ਸਰੀਰਦਾਨੀ

Welfare Work
ਬਠਿੰਡਾ : ਮਾਤਾ ਜਸਪਾਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਸਾਧ-ਸੰਗਤ। ਇਨਸੈਟ ’ਚ ਸਰੀਰਦਾਨੀ ਦੀ ਪੁਰਾਣੀ ਫਾਈਲ ਫੋਟੋ।

ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Welfare Work

ਬਠਿੰਡਾ (ਸੁਖਨਾਮ)। Welfare Work : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 163 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 112ਵਾਂ ਸਰੀਰਦਾਨ ਹੋਇਆ। ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਡੇਰਾ ਸ਼ਰਧਾਲੂ ਤੇ ਖੂਨ ਦਾਨ ਸੰਮਤੀ ਦੇ ਸੇਵਾਦਾਰ ਤਰਸੇਮ ਇੰਸਾਂ ਵੱਲੋਂ ਆਪਣੀ ਮਾਤਾ ਜਸਪਾਲ ਕੌਰ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਜਸਪਾਲ ਕੌਰ ਇੰਸਾਂ (72) ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਲਖਵੀਰ ਸਿੰਘ, ਤਰਸੇਮ ਇੰਸਾਂ, ਬੇਟੀਆਂ ਮਲਕੀਤ ਕੌਰ, ਕੁਲਵਿੰਦਰ ਕੌਰ, ਵੀਰਪਾਲ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਵੈਂਕਟੇਸ਼ਵਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਅਮਰੋਹਾ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ। ਮਾਤਾ ਜਸਪਾਲ ਕੌਰ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਜਸਪਾਲ ਕੌਰ ਇੰਸਾਂ ਤੇਰਾ ਨਾਮ ਰਹੇਗਾ, ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ।

Welfare Work

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਬੀਤੀ ਰਾਤ ਮਾਤਾ ਜਸਪਾਲ ਕੌਰ ਇੰਸਾਂ ਦਾ ਦੇਹਾਂਤ ਹੋ ਗਿਆ ਸੀ, ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਉਹਨਾਂ ਵੱਲੋਂ ਦੇਹਾਂਤ ਉਪਰੰਤ ਸਰੀਰਦਾਨ ਦਾ ਪ੍ਰਣ ਲਿਆ ਹੋਇਆ ਸੀ, ਜਿਸ ’ਤੇ ਮਾਤਾ ਜਸਪਾਲ ਕੌਰ ਇੰਸਾਂ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। 85 ਮੈਂਬਰ ਗੁਰਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਜਸਪਾਲ ਕੌਰ ਇੰਸਾਂ ਨੇ ਸੰਨ 1993 ਵਿੱਚ ਪੂਜਨੀਕ ਗੁਰੂ ਜੀ ਪਾਸੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਮਾਤਾ ਜੀ ਡੇਰਾ ਸੱਚਾ ਸੌਦਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ।

ਇਸ ਮੌਕੇ 85 ਮੈਂਬਰ ਪੰਜਾਬ ਕੁਲਬੀਰ ਇੰਸਾਂ, ਵਿਕਾਸ ਇੰਸਾਂ, ਰਜਿੰਦਰ ਗੋਇਲ ਰਾਜੂ ਇੰਸਾਂ, ਪ੍ਰੇਮੀ ਸੰਮਤੀ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ 15 ਮੈਂਬਰ ਅਸ਼ਵਨੀ ਇੰਸਾਂ, ਬਲਵਿੰਦਰ ਇੰਸਾਂ, ਮੋਹਨ ਲਾਲ ਇੰਸਾਂ, ਰਾਜ ਕੁਮਾਰ ਇੰਸਾਂ, ਜਗਜੀਤ ਇੰਸਾਂ, ਦਿਨੇਸ਼ ਇੰਸਾਂ, 15 ਮੈਂਬਰ ਭੈਣਾਂ ਕਰਮਜੀਤ ਇੰਸਾਂ, ਸਰੋਜ ਇੰਸਾਂ, ਜਰੀਨਾ ਇੰਸਾਂ, ਦਿਵਿਆ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।

Also Read : ਐਮਐਸਪੀ ਦਾ ਕਾਨੂੰਨੀ ਅਧਿਕਾਰ ਦੇਣ ਲਈ ਕਾਨੂੰਨ ਬਣਾਓ : ਡਾ. ਅਮਰ ਸਿੰਘ

LEAVE A REPLY

Please enter your comment!
Please enter your name here