Sunam News: ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦਾ ਕੀਤਾ ਸੀ ਪ੍ਰਣ
- ਸਟੇਟ ਕਮੇਟੀ ਵੱਲੋਂ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ | Sunam News
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ਦੇ ਰਹਿਣ ਵਾਲੇ ਡੇਰਾ ਸ਼ਰਧਾਲੂ ਸਰੀਰਦਾਨੀ ਮਾਤਾ ਰੋਸ਼ਨੀ ਦੇਵੀ ਇੰਸਾਂ (ਪਤਨੀ ਸ੍ਰੀ ਫੂਲ ਚੰਦ ਇੰਸਾਂ) ਦਾ ਪਿਛਲੇ ਦਿਨੀਂ ਦੇਹਾਤ ਹੋ ਗਿਆ ਸੀ, ਜਿਨ੍ਹਾਂ ਦੀ ਉਮਰ (72) ਸਾਲ ਦੀ ਸੀ। ਉਨ੍ਹਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਅਨੁਸਾਰ ਪ੍ਰਣ ਕੀਤਾ ਹੋਇਆ ਸੀ, ਕਿ ਦੇਹਾਂਤ ਉਪਰੰਤ ਮੇਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਇਸ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਪਤੀ ਸ੍ਰੀ ਫੂਲ ਚੰਦ ਇੰਸਾਂ, ਪੁੱਤਰ ਓਮ ਪ੍ਰਕਾਸ਼ ਓਮੀ ਇੰਸਾਂ, ਸੁਬਾਸ਼ ਇੰਸਾਂ, ਸੁਰਿੰਦਰ ਇੰਸਾਂ, ਬੇਟੀਆਂ ਸੰਤੋਸ਼ ਇੰਸਾਂ, ਬਾਲਾ ਇੰਸਾਂ ਅਤੇ ਸਮੂਹ ਪਰਿਵਾਰ ਵੱਲੋਂ ਪੂਰਾ ਕਰਦਿਆਂ ਉਨ੍ਹਾਂ ਰੋਸ਼ਨੀ ਦੇਵੀ ਇੰਸਾਂ ਦਾ ਸਰੀਰਦਾਨ ਕਰ ਦਿੱਤਾ ਗਿਆ ਸੀ।
ਅੱਜ ਉਨ੍ਹਾਂ ਦੇ ਅੰਤਿਮ ਅਰਦਾਸ ਸਬੰਧੀ ਨਾਮ ਚਰਚਾ ਪੀਰ ਬਾਬਾ ਚਿਰੰਗੀ ਸ਼ਾਹ ਜੀ ਧਰਮਸਾਲਾ ਵਿਖੇ ਕੀਤੀ ਗਈ। ਜਿਸ ਵਿੱਚ ਸਾਕ-ਸਬੰਧੀ, ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸਿਰਕਤ ਕੀਤੀ ਜਿਨ੍ਹਾਂ ਸਰੀਰਦਾਨੀ ਮਾਤਾ ਰੋਸ਼ਨੀ ਦੇਵੀ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। Sunam News
ਜੇਕਰਯੋਗ ਹੈ ਕਿ ਇਹ ਸਰੀਰਦਾਨ ਸੁਨਾਮ ਬਲਾਕ ਦੇ ਵਿੱਚੋਂ 37ਵਾਂ ਸਰੀਰਦਾਨ ਹੈ, ਇਸ ਦੇ ਲਈ ਸਰੀਰਦਾਨ ਕਰਨ ਦੇ ਲਈ ਸਟੇਟ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਸਮੂਹ ਪਰਿਵਾਰ ਨੂੰ ਸਨਮਾਨਿਤ ਵੀਂ ਕੀਤਾ ਗਿਆ। ਨਾਮ ਚਰਚਾ ਉਪਰੰਤ ਕਾਮਰੇਡ ਚਮਕੌਰ ਸਿੰਘ ਅਤੇ ਹੰਗੀ ਖਾਂ ਨੇ ਵੀ ਮਾਤਾ ਜੀ ਨੂੰ ਆਪਣੇ ਸ਼ਬਦਾਂ ਨਾਲ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸਟੇਟ ਕਮੇਟੀ ਮੈਂਬਰ ਰਾਮਕਰਨ ਇੰਸਾਂ ਭਵਾਨੀਗੜ੍ਹ, ਬਲਦੇਵ ਕ੍ਰਿਸ਼ਨ ਇੰਸਾਂ ਕੁਲਾਰ, ਗੁਰਦਿਆਲ ਇੰਸਾਂ, ਹੁਕਮ ਚੰਦ ਨਾਗਪਾਲ ਇੰਸਾਂ, ਸਹਿਦੇਵ ਇੰਸਾਂ, ਗਗਨਦੀਪ ਇੰਸਾਂ, ਭਗਵਾਨ ਇੰਸਾਂ, ਪ੍ਰੇਮ ਕੁਮਾਰ ਇੰਸਾਂ ਭਵਾਨੀਗੜ੍ਹ, ਭੈਣ ਉਰਮਲਾ ਇੰਸਾਂ, ਭੈਣ ਨਿਰਮਲਾ ਇੰਸਾਂ, ਭੈਣ ਕਮਲੇਸ਼ ਇੰਸਾਂ (ਸਾਰੇ 85 ਮੈਂਬਰ), ਰਾਜੇਸ਼ ਬਿੱਟੂ ਇੰਸਾਂ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ, ਛਹਿਬਰ ਸਿੰਘ ਇੰਸਾਂ, ਗੁਲਜਾਰ ਸਿੰਘ ਇੰਸਾਂ, ਭਰਤ ਸੁਨਾਮੀ, ਜਸਵੰਤ ਭੰਮ ਇੰਸਾਂ, ਬਾਬੂ ਸਿੰਘ ਜੋੜ੍ਹਾ, ਮਾਸਟਰ ਜਾਗਰ ਸਿੰਘ ਇੰਸਾਂ, ਸਿਆਮ ਸਿੰਘ ਇੰਸਾਂ, ਪ੍ਰੇਮੀ ਸੇਵਕ ਜਗਤਪੁਰਾ ਪਾਲੀ ਇੰਸਾਂ, ਪ੍ਰੇਮੀ ਸੇਵਕ ਨੀਲੋਵਾਲ ਮੇਘ ਸਿੰਘ ਇੰਸਾਂ,
Sunam News
ਦੀਦਾਰ ਇੰਸਾਂ, ਧਰਮਪਾਲ ਇੰਸਾਂ, ਡਾ ਬੁੱਧਰਾਮ ਪ੍ਰਮੀ, ਭੈਣ ਸ਼ਾਂਤੀ ਇੰਸਾਂ, ਭੈਣ ਅਮਰਜੀਤ ਕੌਰ ਇੰਸਾਂ, ਵਿਸ਼ਾਲ ਇੰਸਾਂ, ਸਿਮਰਨਜੀਤ ਇੰਸਾਂ, ਸਾਨੀਆ ਇੰਸਾਂ, ਲਿਜਾ ਇੰਸਾਂ ਅਤੇ ਹੋਰਨਾਂ ਤੋਂ ਇਲਾਵਾ ਸੱਚਖੰਡ ਵਾਸੀ ਮਾਤਾ ਰੋਸ਼ਨੀ ਦੇਵੀ ਇੰਸਾਂ ਦੇ ਸਮੂਹ ਪਰਿਵਾਰ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸੁਜਾਨ ਭੈਣਾ, ਸਾਕ ਸਬੰਧੀ, ਰਿਸ਼ਤੇਦਾਰ ਤੇ ਸੰਗਰੂਰ, ਸੁਨਾਮ ਆਦਿ ਬਲਾਕਾਂ ਤੋਂ ਸਮੂਹ ਸਾਧ-ਸੰਗਤ ਨੇ ਨਾਮ ਚਰਚਾ ਦੌਰਾਨ ਸਰੀਰਦਾਨੀ ਮਾਤਾ ਰੋਸ਼ਨੀ ਦੇਵੀ ਇੰਸਾਂ ਨੂੰ ਸ਼ਰਧਾਂਜਲੀ ਦਿੱਤੀ।
ਸਰੀਰਦਾਨ ਤੋਂ ਵੱਡਾ ਕੋਈ ਦਾਨ ਨਹੀਂ : ਰਾਮਕਰਨ ਇੰਸਾਂ
ਇਸ ਮੌਕੇ 85 ਮੈਂਬਰ ਰਾਮਕਰਨ ਇੰਸਾਂ ਭਵਾਨੀਗੜ੍ਹ ਨੇ ਕਿਹਾ ਕਿ ਸਰੀਰਦਾਨ ਮਹਾਦਾਨ ਹੈ ਤੇ ਸਰੀਰਦਾਨ ਤੋਂ ਵੱਡਾ ਕੋਈ ਦਾਨ ਹੋ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸਰੀਰਦਾਨੀ ਮਾਤਾ ਰੋਸ਼ਨੀ ਦੇਵੀ ਇੰਸਾਂ ਜੀ ਹਮੇਸ਼ਾ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤੇ ਚਲਦੇ ਹੋਏ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ’ਚ ਪਰਿਵਾਰ ਦਾ ਸਾਥ ਦਿੰਦੇ ਸਨ ਅਤੇ ਉਹਨਾਂ ਵੱਲੋਂ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਵੱਲੋਂ ਪੂਰਾ ਕੀਤਾ ਗਿਆ ਹੈ। ਉਹ ਸਰੀਰਦਾਨੀ ਮਾਤਾ ਰੋਸ਼ਨੀ ਦੇਵੀ ਇੰਸਾ ਜੀ ਨੂੰ ਸਲਾਮ ਕਰਦੇ ਹਨ, ਇਸ ਸਲਾਗਾਯੋਗ ਕਾਰਜ ਲਈ ਉਹ ਸਟੇਟ ਕਮੇਟੀ ਵੱਲੋਂ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ।