ਸਾਧ-ਸੰਗਤ ਵੱਲੋਂ ਪੰਛੀ ਉਧਾਰ ਮੁਹਿੰਮ ਤਹਿਤ ਰੱਖੇ ਪਾਣੀ ਦੇ ਕਟੋਰੇ | Welfare Work
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ਤੇ ਚਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਬੇਜੁਬਾਨ ਪੰਛੀਆਂ ਲਈ ਪਾਣੀ ਵਾਲੇ ਮਿੱਟੀ ਦੇ ਕਟੋਰੇ ਰੱਖੇ ਗਏ। ਇਸ ਮਿੱਟੀ ਦੇ ਕਟੋਰੇ ਦੀ ਦੇਖ-ਰੇਖ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੀ ਜਾਵੇਗੀ। ਇਸ ਮੌਕੇ 85 ਮੈਂਬਰ ਭੈਣ ਗੀਤਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜ ਨੰਬਰ 37 ’ਚ ਪੰਛੀ ਉਧਾਰ ਮੁਹਿੰਮ ਤਹਿਤ ਅੱਜ ਬਲਾਕ ਸਮਾਣਾ ਦੇ ਜ਼ੋਨ ਨੰਬਰ 1 ਦੀ ਸਮੂਹ ਸਾਧ-ਸੰਗਤ ਵੱਲੋਂ ਬੇਜੁਬਾਨ ਪੰਛਿਆਂ ਲਈ ਪਾਰਕ ਵਿਚ ਪਾਣੀ ਦੇ 15 ਕਟੋਰੇ ਰੱਖੇ ਗਏ। (Welfare Work)
ਉਨ੍ਹਾਂ ਦੱਸਿਆ ਕਿ ਲਗਾਤਾਰ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਸਾਧ ਸੰਗਤ ਵੱਲੋਂ ਪਾਰਕ, ਘਰਾਂ ਦੀ ਛੱਤਾਂ ਤੇ ਸਕੂਲਾਂ ਵਿਚ ਪਾਣੀ ਦੇ ਕਟੋਰੇ ਤੇ ਦਾਣਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਹਰ ਵਿਅਕਤੀ ਇਸ ਕਾਰਜ ਨੂੰ ਕਰੇ ਤਾਂ ਬੇਜੁਬਾਨ ਪੰਛੀ ਪਾਣੀ ਤੋਂ ਤੜਫ ਕੇ ਨਹੀਂ ਮਰਨਗੇ। ਇਸ ਮੌਕੇ ਜ਼ੋਨ ਨੰਬਰ 1 ਦੇ ਪ੍ਰੇਮੀ ਸੇਵਕ ਗਗਨ ਇੰਸਾਂ ਨੇ ਦੱਸਿਆ ਕਿ ਅੱਤ ਦੀ ਗਰਮੀ ਨਾਲ ਪੰਛੀਆਂ ਨੂੰ ਪਾਣੀ ਨਾ ਮਿਲਣ ਕਾਰਨ ਕਈ ਪੰਛੀ ਮਰ ਜਾਂਦੇ ਹਨ। (Welfare Work)
Also Read : 10 ਮਈ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਹ ਅਦਾਰੇ
ਜਿਸ ਨੂੰ ਵੇਖਦੇ ਹੋਏ ਪੂਜਨੀਕ ਗੁਰੂ ਜੀ ਵੱਲੋਂ ਪੰਛੀ ਉਧਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਸਮੂਹ ਸਾਧ-ਸੰਗਤ ਵੱਲੋਂ ਇਸ ਮੁਹਿੰਮ ਦੇ ਤਹਿਤ ਪਾਣੀ ਦੇ ਕਟੋਰੇ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਕਟੋਰੇ ਵਿੱਚ ਪਾਣੀ ਪਾਉਣ ਦੀ ਸੇਵਾ ਸਾਧ ਸੰਗਤ ਵੱਲੋਂ ਰੋਜ਼ਾਨਾ ਕੀਤੀ ਜਾਵੇਗੀ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸਣੇ ਵੱਡੀ ਗਿਣਤੀ ਵਿਚ ਸਾਧ-ਸੰਗਤ ਹਾਜ਼ਰ ਸੀ।