ਕੈਨੇਡਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕਾਰਜਾਂ (Welfare Work) ’ਚ ਮੋਹਰੀ ਰਹਿੰਦੇ ਹਨ। ਭਾਰਤ ਹੀ ਨਹੀਂ ਪੂਰੀ ਦੁਨੀਆਂ ਵਿੱਚ MSG ਦੇ ਨਾਂਅ ਦਾ ਡੰਕਾ ਵੱਜ ਰਿਹਾ ਹੈ। ਜਿੱਥੇ ਵੀ ਆਫ਼ਤ ਆਉਂਦੀ ਹੈ ਜਾਂ ਖ਼ੂਨ ਦੀ ਘਾਟ ਕਾਰਨ ਜਾਨਾਂ ਜਾ ਰਹੀਆਂ ਹੁੰਦੀਆਂ ਹਨ ਤਾਂ ਇਹ ਇਨਸਾਨੀਅਤ ਦੀ ਪੁਜਾਰੀ ਝੱਟ ਹੀ ਪਹੁੰਚ ਜਾਂਦੇ ਹਨ।
ਇਸੇ ਤਰ੍ਹਾਂ ਹੀ ਖੂਨਦਾਨ ਦੀ ਸੇਵਾ ’ਚ ਮੋਹਰੀ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੁਨੀਆਂ ਭਰ ’ਚ ਟਿ੍ਰਊ ਬਲੱਡ ਪੰਪ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਕੈਨੇਡਾ ਦੇ ਕੈਲਗਿਰੀ ਸਿਟੀ (Calgary) ਦੀ ਸਾਧ-ਸੰਗਤ ਨੇ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ’ਚ 25 ਫਰਵਰੀ ਨੂੰ 13 ਯੂਨਿਟ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਇਨ੍ਹਾਂ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਬਹੁਤ ਹੀ ਚਰਚਾ ਹੋ ਰਹੀ ਹੈ। (Welfare Work)