ਜਾਂਦੇ-ਜਾਂਦੇ ਵੀ ਕਰ ਗਏ ਅਜਿਹਾ ਕਾਰਜ ਕਿ ਇਲਾਕੇ ’ਚ ਹੋ ਰਹੀ ਐ ਵਾਹ! ਵਾਹ!

Welfare Work
ਬੱਲੂਆਣਾ: ਸਰੀਰਦਾਨੀ ਤੇਜ਼ਪਾਲ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਰਵਾਨਾ ਕਰਨ ਸਮੇਂ ਸਮੂਹ ਪਰਿਵਾਰਕ ਮੈਂਬਰ ਸਾਧ-ਸੰਗਤ ਤੇ ਜ਼ਿੰਮੇਵਾਰ। ਇਨਸੈਟ ’ਚ ਸਰੀਰਦਾਨੀ ਦੀ ਤਸਵੀਰ।

ਬਲਾਕ ਦੇ 12ਵੇਂ ਤੇ ਪਿੰਡ ਦੇ ਬਣੇ ਦੂਜੇ ਸਰੀਰਦਾਨੀ | Welfare Work

ਬੱਲੂਆਣਾ (ਮੇਵਾ ਸਿੰਘ)। ਬਲਾਕ ਬੱਲੂਆਣਾ ਦੇ ਪਿੰਡ ਗੋਬਿੰਦਗੜ੍ਹ ਵਾਸੀ ਮਾਤਾ ਤੇਜ਼ਪਾਲ ਕੌਰ ਇੰਸਾਂ ਪਤਨੀ ਹਜੂਰ ਸਿੰਘ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਤੇਜ਼ਪਾਲ ਕੌਰ ਇੰਸਾਂ ਬਲਾਕ ਦੇ 12ਵੇਂ ਤੇ ਪਿੰਡ ਦੇ ਦੂਜੇ ਸਰੀਰਦਾਨੀ ਬਣੇ ਹਨ। ਜਾਣਕਾਰੀ ਦਿੰਦਿਆਂ ਸਰੀਰਦਾਨੀ ਮਾਤਾ ਦੇ ਪੁੱਤਰਾਂ ਪਰਮਜੀਤ ਸਿੰਘ, ਅਮਰਜੀਤ ਸਿੰਘ ਤੇ ਚਰਨਜੀਤ ਸਿੰਘ ਇਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਤੇਜਪਾਲ ਕੋਰ ਇਸ ਵੱਲੋਂ ਜਿਉਂਦੇ ਜੀਅ ਫਾਰਮ ਭਰਿਆ ਸੀ। ਕਿ ਦੇਹਾਂਤ ਤੋਂ ਬਾਅਦ ਉਸ ਦੇ ਸਰੀਰ ਦਾ ਅੰਤਿਮ ਸਸਕਾਰ ਨਾ ਕੀਤਾ ਜਾਵੇ, ਤੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤਾ ਜਾਵੇ। (Welfare Work)

ਉਨ੍ਹਾਂ ਆਪਣੀ ਮਾਤਾ ਦੀ ਅੰਤਿਮ ਇੱਛਾ ਅਨੁਸਾਰ ਤੇ ਪੰਜਾਬ ਦੇ 85 ਮੈਂਬਰ ਸਾਹਿਬਾਨ ਤੇ ਹੋਰ ਜਿੰਮੇਵਾਰਾਂ ਦੇ ਸਹਿਯੋਗ ਨਾਲ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਤੇ ਫਿਰ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤੇਜਪਾਲ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜਾਈ ਗੱਡੀ ਰਾਹੀਂ ਸਮੂਹ ਪਰਿਵਾਰ ਨੇ ਮੈਡੀਕਲ ਖੋਜਾਂ ਲਈ ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਪਿੰਡ ਨਾਲਪੁਰ, ਡਾਕਖਾਨਾ ਖੜਕਹੁੱਡਾ ਐੱਨਐੱਚ 235-ਹਾਪਰ ਰੋਡ ਮੇਰਠ (ਯੂਪੀ) ਨੂੰ ਦਾਨ ਰਵਾਨਾ ਕੀਤਾ ਗਿਆ।

Welfare Work

ਅੰਤਿਮ ਯਾਤਰਾ ’ਚ ਸ਼ਾਮਲ ਸਮੂਹ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਮੂਹ ਸਾਧ-ਸੰਗਤ ਤੇ ਸੇਵਾਦਾਰਾਂ ਨੇ ਸਰੀਰਦਾਨੀ ਤੇਜਪਾਲ ਕੌਰ ਇੰਸਾਂ, ਅਮਰ ਰਹੇ, ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ, ਤਬ ਤੱਕ ਤੇਰਾ ਨਾਂਅ ਰਹੇਗਾ ਦੇ ਨਾਅਰਿਆਂ ਨਾਲ ਅਕਾਸ਼ ਗੁੰਜਾਊ ਨਾਅਰੇ ਲਾਏ। ਇਸ ਸਮੇਂ ਪੰਜਾਬ ਦੇ 85 ਮੈਂਬਰਾਂ ’ਚ ਜੇਈ ਕ੍ਰਿਸ਼ਨ ਲਾਲ ਇਸਾਂ, ਐਡਵੋਕੇਟ ਵਿਵੇਕ ਇਸਾਂ 15 ਮੈਂਬਰ, ਰਾਮ ਕੁਮਾਰ ਇਸਾਂ ਬਲਾਕ ਪ੍ਰੇਮੀ ਸੇਵਕ, ਪਿੰਡ ਗੋਬਿੰਦਗੜ੍ਹ ਦੇ ਪ੍ਰੇਮੀ ਸੇਵਕ ਦੀਪੂ ਇੰਸਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ’ਚ ਗੁਰਪ੍ਰੀਤ ਸਿੰਘ ਇੰਸਾਂ, ਦਲੀਪ ਕੁਮਾਰ ਇੰਸਾਂ, ਮਹਿੰਦਰ ਸਿੰਘ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਮਾਹਵੀਰ ਇਸਾਂ, ਗੌਰਵ ਇਸਾਂ, ਅਰੁਨ ਇੰਸਾਂ ਤੇ ਭੁਪਿੰਦਰ ਸਿੰਘ ਇਸਾਂ ਤੋਂ ਇਲਾਵਾ ਬਲਾਕ ਦੇ ਪਿੰਡਾਂ ਪ੍ਰੇਮੀ ਸੇਵਕ, ਪਿੰਡਾਂ ਦੀਆਂ ਕਮੇਟੀਆਂ ਦੇ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਦਿ ਮੌਜੂਦ ਸਨ।

ਬਹੁਤ ਹੀ ਸ਼ਲਾਘਾਯੋਗ ਕਾਰਜ | Welfare Work

ਅੰਤਿਮ ਸਸਕਾਰ ਕਰਨ ਦੀ ਬਜਾਏ, ਲੋਕਲਾਜ ਨੂੰ ਤਿਆਗਕੇ ਉਸ ਨੂੰ ਡਾਕਟਰੀ ਖੋਜਾਂ ਲੲਕੀ ਦਾਨ ਕਰ ਦੇਣਾ ਪਰਿਵਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਕਿਉਂਕਿ ਸਾਡੇ ਨੌਜਵਾਨ ਲੜਕੇ ਲੜਕੀਆਂ ਜੋ ਨਵੇਂ ਡਾਕਟਰ ਬਣਦੇ ਹਨ ਤੇ ਉਹ ਡਾਕਟਰੀ ਕੋਰਸ ਦੌਰਾਨ ਲਾ-ਇਲਾਜ ਬਿਮਾਰੀਆਂ ਦਾ ਇਲਾਜ ਲੱਭਣ ਲਈ ਮ੍ਰਿਤਕ ਸਰੀਰਾਂ ’ਤੇ ਖੋਜ ਕਰਦੇ ਹਨ। ਸਰੀਰਦਾਨੀ ਮਾਤਾ ਤੇਰਪਾਲ ਕੌਰ ਇੰਸਾਂ ਦੇ ਪਰਿਵਾਰ ਵੱਲੋਂ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਮਾਤਾ ਜੀ ਦਾ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਕੇ ਬਹੁਤ ਵੱਡੀ ਸਮਾਜ ਸੇਵਾ ਨਿਭਾਈ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਨੀ ਥੋੜ੍ਹੀ ਹੈ।
-ਹਰਦੇਵ ਸਿੰਘ ਸਾਬਕਾ ਸਰਪੰਚ, ਪਿੰਡ ਗੋਬਿੰਦਗੜ੍ਹ।

Also Read : Welfare Work: ਸ਼ਲਾਘਾਯੋਗ ਉਪਰਾਲਾ, ਕੁਦਰਤ ਦੀ ਸੰਭਾਲ ਕਰਕੇ ਮਨਾਇਆ ਜਨਮ ਦਿਨ