ਮਲੋਟ ਤੇ ਆਸਟ੍ਰੇਲੀਆ ਵਿੱਚ ਬੂਟੇ ਲਗਾ ਕੇ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡ ਮਨਾਇਆ ਬੇਟੇ ਦਾ ਜਨਮ ਦਿਨ | Malout News
ਮਲੋਟ (ਮਨੋਜ)। Malout News : ਪੂਜਨੀਕ ਗੁਰੂ ਜੀ ਮਾਨਵਤਾ ਭਲਾਈ ਦੀ ਪ੍ਰੇਰਣਾ ਨੇ ਮਲੋਟ ਦੇ ਸੇਵਾਦਾਰਾਂ ’ਚ ਮਾਨਵਤਾ ਦੀ ਸੇਵਾ ਦਾ ਜਜ਼ਬਾ ਭਰਿਆ ਹੋਇਆ ਹੈ ਅਤੇ ਸਾਧ-ਸੰਗਤ ਦਿਨ ਰਾਤ ਮਾਨਵਤਾ ਦੀ ਸੇਵਾ ਵਿੱਚ ਜੁਟੀ ਹੋਈ ਹੈ ਅਤੇ ਸਾਧ-ਸੰਗਤ ਵੱਲੋਂ ਆਪਣੀ ਹਰ ਖੁਸ਼ੀ ਮਾਨਵਤਾ ਦੀ ਸੇਵਾ ਕਰਕੇ ਮਨਾਈ ਜਾ ਰਹੀ ਹੈ। ਮਲੋਟ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਬੇਟੇ ਦੇ ਜਨਮ ਦਿਨ ਮੌਕੇ ਜਿੱਥੇ ਮਲੋਟ ਅਤੇ ਆਸਟ੍ਰੇਲੀਆ ਵਿੱਚ ਬੂਟੇ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਯੋਗਦਾਨ ਪਾਇਆ ਉਥੇ 2 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ।

ਜਾਣਕਾਰੀ ਦਿੰਦਿਆਂ ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਡਾ.ਇਕਬਾਲ ਇੰਸਾਂ, 15 ਮੈਂਬਰ ਸੰਜੀਵ ਭਠੇਜਾ ਇੰਸਾਂ ਅਤੇ ਦੀਪਕ ਮੱਕੜ ਇੰਸਾਂ ਨੇ ਦੱਸਿਆ ਕਿ ਜੋਨ ਦੇ ਅਣਥੱਕ ਸੇਵਾਦਾਰ ਅਸ਼ੋਕ ਗਰੋਵਰ ਇੰਸਾਂ ਅਤੇ ਪ੍ਰਿਯੰਕਾ ਗਰੋਵਰ ਇੰਸਾਂ ਨੇ ਆਪਣੇ ਬੇਟੇ ਕਬੀਰ ਗਰੋਵਰ ਇੰਸਾਂ ਦਾ ਜਨਮ ਦਿਨ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਕਾਰਜਾਂ ’ਤੇ ਅਮਲ ਕਰਦੇ ਹੋਏ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿੱਚ ਜਿੱਥੇ ਬੂਟੇ ਲਗਾ ਕੇ ਮਨਾਇਆ ਉਥੇ 2 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। Malout News

ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਰਹਿੰਦੇ ਅਸ਼ੋਕ ਗਰੋਵਰ ਇੰਸਾਂ ਦੇ ਛੋਟੇ ਭਰਾ ਅਜੈ ਗਰੋਵਰ ਇੰਸਾਂ ਅਤੇ ਡਾ.ਪਾਇਲ ਗਰੋਵਰ ਇੰਸਾਂ ਨੇ ਵੀ ਆਸਟ੍ਰੇਲੀਆਂ ਵਿੱਚ ਬੂਟੇ ਲਗਾ ਕੇ ਕਬੀਰ ਗਰੋਵਰ ਇੰਸਾਂ ਦਾ ਜਨਮ ਦਿਨ ਮਨਾਇਆ। ਉਨ੍ਹਾਂ ਦੱਸਿਆ ਕਿ ਜੋਨ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੁਆਰਾ ਦਿੱਤੀ ਮਾਨਵਤਾ ਭਲਾਈ ਦੀ ਸਿੱਖਿਆ ’ਤੇ ਅਮਲ ਕਰਦੇ ਹੋਏ ਦਿਨ ਰਾਤ ਮਾਨਵਤੀ ਦੀ ਸੇਵਾ ਵਿੱਚ ਲੱਗੀ ਹੋਈ ਹੈ। Malout News
Read Also : Bathinda News: ਸਾਉਣ ਦੇ ਮੀਂਹ ਨਾਲ ਬਠਿੰਡਾ ਦੀਆਂ ਸੜਕਾਂ ਬਣੀਆਂ ਸਮੁੰਦਰ















