ਡੇਰਾ ਸੱਚਾ ਸੌਦਾ ਦੀ ‘ਪੰਛੀ ਬਚਾਓ ਮੁਹਿੰਮ’ ਪੰਛੀਆਂ ਲਈ ਬਣੀ ਵਰਦਾਨ | Welfare Work
- ਪਿੰਡ ਜਵੰਦੇ ਤੇ ਨੀਲੋਵਾਲ ’ਚ ਪੰਛੀਆਂ ਲਈ ਪਾਣੀ ਤੇ ਚੋਗੇ ਦਾ ਪ੍ਰਬੰਧ ਕੀਤਾ | Welfare Work
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ ’ਚ ਹਰ ਸਾਲ ਭਿਆਨਕ ਗਰਮੀ ਦੌਰਾਨ ਸੈਂਕੜੇ ਪੰਛੀ ਪਿਆਸ ਨਾਲ ਮਰ ਜਾਂਦੇ ਹਨ। ਅਜਿਹੇ ’ਚ ਡੇਰਾ ਸੱਚਾ ਸੌਦਾ ਦੀ ਪੰਛੀ ਬਚਾਓ ਮੁਹਿੰਮ ਇਨ੍ਹਾਂ ਪੰਛੀਆਂ ਲਈ ਵਰਦਾਨ ਬਣ ਕੇ ਆਈ ਹੈ। ਇਸ ਮੁਹਿੰਮ ਤਹਿਤ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਡੇਰਾ ਸ਼ਰਧਾਲੂ ਆਪਣੇ ਦਿਨ ਦੀ ਸ਼ੁਰੂਆਤ ਇਸ ਨੇਕ ਕਾਰਜ ਨਾਲ ਕਰਦੇ ਹਨ। (Welfare Work)
ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਸੁਨਾਮ ਬਲਾਕ ਦੀ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਆਪਣੇ ਤੌਰ ਤੇ ਪਿੰਡਾਂ ਦੀਆਂ ਜਨਤਕ ਥਾਵਾਂ ਅਤੇ ਆਪਣੇ ਘਰਾਂ ਦੀਆਂ ਛੱਤਾਂ ’ਤੇ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕਰ ਰਹੀ ਹੈ, ਇਸੇ ਤਹਿਤ ਸੁਨਾਮ ਬਲਾਕ ਦੇ ਪਿੰਡ ਜਵੰਦੇ ਅਤੇ ਪਿੰਡ ਨੀਲੋਵਾਲ ਦੀ ਸਾਧ-ਸੰਗਤ ਵੱਲੋਂ 30-30 ਬਰਤਨ (ਕਟੋਰੇ) ਮਿੱਟੀ ਦੇ ਇਹਨਾਂ ਬੇਜੁਬਾਨ ਪੰਛੀਆਂ ਦੇ ਲਈ ਪਾਣੀ ਰੱਖਣ ਲਈ ਵੱਖ-ਵੱਖ ਥਾਵਾਂ ’ਤੇ ਰੱਖੇ ਗਏ ਹਨ। (Welfare Work)
ਪੂਜਨੀਕ ਗੁਰੂ ਜੀ ਵੱਲੋਂ ਚਲਾਈ ‘ਪੰਛੀ ਬਚਾਓ ਮਹਿਮ’ ਤਹਿਤ ਕੀਤਾ ਜਾਂ ਰਿਹਾ ਕਾਰਜ : ਜ਼ਿੰਮੇਵਾਰ | Welfare Work
ਇਸ ਸਬੰਧੀ ਜ਼ਿੰਮੇਵਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੋਵਾਂ ਪਿੰਡਾਂ ਦੀ ਸਾਧ-ਸੰਗਤ ਵੱਲੋਂ ਪੰਛੀਆਂ ਦੇ ਪਾਣੀ ਰੱਖਣ ਲਈ 30-30 ਮਿੱਟੀ ਦੇ ਕਟੋਰੇ ਰੱਖੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕਟੋਰਿਆਂ ਨੂੰ ਪਿੰਡਾਂ ਦੀਆਂ ਵੱਖ-ਵੱਖ ਥਾਵਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਰੱਖਣਾ ਹੈ ਅਤੇ ਜਿਨ੍ਹਾਂ ਵਿੱਚ ਰੋਜ਼ਾਨਾ ਪਾਣੀ ਪਾਉਣਾ ਹੈ ਅਤੇ ਪੰਛੀਆਂ ਦੇ ਲਈ ਚੋਗਾ (ਅਨਾਜ) ਵੀ ਰੱਖਿਆ ਜਾਣਾ ਹੈ ਤਾਂ ਜੋ ਇਸ ਤਪਦੀ ਗਰਮੀ ਦੇ ਵਿੱਚ ਪੰਛੀ ਆ ਕੇ ਇਹਨਾਂ ਬਰਤਨਾਂ ਦੇ ਵਿੱਚੋਂ ਪਾਣੀ ਪੀਣ ਤੇ ਚੋਗਾ ਚੁਗ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ। ਉਸੇ ਸਮੇਂ ਤੋਂ ਹੀ ਸਾਧ-ਸੰਗਤ ਇਸ ਕਾਰਜ ਨੂੰ ਕਰਦੀ ਆ ਰਹੀ ਹੈ ਅਤੇ ਇਹ ਕਾਰਜ ਸਾਧ-ਸੰਗਤ ਵੱਲੋਂ ਅੱਗੇ ਵੀ ਨਿਰੰਤਰ ਜਾਰੀ ਰੱਖਿਆ ਜਾਵੇਗਾ। (Welfare Work)
ਇਸ ਮੌਕੇ ਪਿੰਡ ਜਵੰਦੇ ਜ਼ਿੰਮੇਵਾਰ ਸਵਰਨਜੀਤ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਸੋਨੀ ਇੰਸਾਂ, ਅਮਿਤ ਇੰਸਾਂ, ਬਲਵੀਰ ਸਿੰਘ ਇੰਸਾਂ, ਸਰਪੰਚ ਹਰੀਦੇਵ ਇੰਸਾਂ, ਪ੍ਰਦੀਪ ਇੰਸਾਂ, ਭੂਰਾ ਸਿੰਘ ਇੰਸਾਂ, ਬੰਤ ਸਿੰਘ ਇੰਸਾਂ, ਮੇਲਾ ਸਿੰਘ ਇੰਸਾਂ, ਬੀਰਬਲ ਇੰਸਾਂ ਅਤੇ ਪਿੰਡ ਨੀਲੋਵਾਲ ਪ੍ਰੇਮੀ ਸੇਵਕ ਮੇਘ ਸਿੰਘ ਇੰਸਾਂ, 15 ਮੈਂਬਰ ਰਘਵੀਰ ਸਿੰਘ ਇੰਸਾਂ, 15 ਮੈਂਬਰ ਗੁਰਵਿੰਦਰ ਸਿੰਘ ਇੰਸਾਂ, 15 ਮੈਂਬਰ ਜਸਪਾਲ ਸਿੰਘ ਇੰਸਾਂ, 15 ਮੈਂਬਰ ਕਿਰਨਾ ਕੌਰ ਇੰਸਾਂ, 15 ਮੈਂਬਰ ਕਰਮਵੀਰ ਸਿੰਘ ਇੰਸਾਂ, ਅਰਸਪ੍ਰੀਤ ਸਿੰਘ ਇੰਸਾਂ, ਰਾਮਫਲ ਇੰਸਾਂ, ਜਿਉਣਾ ਸਿੰਘ ਇੰਸਾਂ, ਸਤਪਾਲ ਸਿੰਘ ਇੰਸਾਂ ਅਤੇ ਜ਼ਿੰਮੇਵਾਰ ਭੈਣਾਂ ਸਮੇਤ ਹੋਰ ਸਾਧ-ਸੰਗਤ ਹਾਜ਼ਰ ਸੀ।
Also Read : ਕਣਕ ਦੀ ਵਾਢੀ ਦਾ ਕੰਮ ਮੁਕੰਮਲ, ਹੁਣ ਕਿਸਾਨਾਂ ਸਾਹਮਣੇ ਨਵੀਂ ਚੁਣੌਤੀ