ਘਰ ਤੋਂ ਲਾਪਤਾ ਹੋਈ ਔਰਤ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ

Welfare Work

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਅੱਜ ਜ਼ਿਲ੍ਹਾ ਫਰੀਦਕੋਟ ਅਤੇ ਬਲਾਕ ਫਰੀਦਕੋਟ ਦੇ ਡੇਰਾ ਸ਼ਰਧਾਲੂਆਂ ਨੇ ਜੋ ਕਿ ਪਿਛਲੇ ਇੱਕ ਹਫਤੇ ਤੋਂ ਲਾਪਤਾ ਹੋਈ ਮੰਦਬੁੱਧੀ ਔਰਤ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਰਮਤੀ ਪੁੱਤਰੀ ਬੌਰੀਆਂ ਰਾਮ ਵਾਸੀ ਤਿਲਕ ਨਗਰ ਬਲਾਕ ਟੋਹਾਣਾ (ਹਰਿਆਣਾ) ਦੇ ਰਹਿਣ ਵਾਲੀ ਸੀ ਜੋ ਕਿ ਪਿਛਲੇ ਇੱਕ ਹਫਤੇ ਤੋਂ ਦਿਮਾਗੀ ਹਾਲਾਤ ਨਾ ਠੀਕ ਹੋਣ ਕਰਕੇ ਘਰੋਂ ਲਾ ਪਤਾ ਹੋ ਗਈ ਸੀ। (Welfare Work)

ਜਿਸ ’ਤੇ ਚਲਦਿਆਂ ਬੀਰਮਤੀ ਫਰੀਦਕੋਟ ਦੇ ਚਹਿਲ ਰੋਡ ਉੱਤੇ ਲੱਗੇ ਪੁਲਿਸ ਨਾਕੇ ’ਤੇ ਤੁਰਦੀ ਫਿਰਦੀ ਆ ਗਈ ਜਦੋਂ ਪੁਲਿਸ ਨੇ ਫਰੀਦਕੋਟ ਦੇ ਡੇਰਾ ਸੱਚਾ ਸੌਦਾ ਦੇ ਕਮੇਟੀ ਮੈਂਬਰਾਂ ਨਾਲ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਮੌਕੇ ’ਤੇ ਪੁੱਜੇ 85 ਮੈਂਬਰ ਨਰਿੰਦਰ ਇੰਸਾਂ ਨੇ ਆਪਣੀ ਗੱਡੀ ਵਿੱਚ ਬਿਠਾ ਕੇ ਫਰੀਦਕੋਟ ਦੇ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਵਿਖੇ ਲੈ ਆਂਦਾ ਅਤੇ ਉਸ ਨੂੰ ਰੋਟੀ ਪਾਣੀ ਖਵਾ ਕੇ ਉਸ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਨੇ ਜਾਣਕਾਰੀ ਦਿੱਤੀ ਇਸ ਮੌਕੇ ਤੇ ਬੀਰਮਤੀ ਨੇ ਦੱਸਿਆ ਕਿ ਮੈਂ ਤਿਲਕ ਨਗਰ ਬਲਾਕ ਟੋਹਾਣਾ (ਹਰਿਆਣਾ) ਦੀ ਰਹਿਣ ਵਾਲੀ ਹਾਂ।

Welfare Work

ਇਸ ਮੌਕੇ ਜਦੋਂ ਬੀਰਮਤੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੀ ਲੜਕੀ ਪਿਛਲੇ ਕਰੀਬ ਸੱਤ ਦਿਨਾਂ ਤੋਂ ਲਾਪਤਾ ਸੀ। ਇਸ ਮੌਕੇ ਬੀਰਮਤੀ ਦੇ ਭਰਾ ਕਰਨ ਵੀਰ ਫਰੀਦਕੋਟ ਦੇ ਡੇਰਾ ਸ਼ਰਧਾਲੂਆਂ ਨਾਲ ਸੰਪਰਕ ਕੀਤਾ ਤਾਂ ਉਹ ਫਰੀਦਕੋਟ ਦੇ ਐਮਐਸਪੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਵਿਖੇ ਪਹੁੰਚ ਗਏ। ਜਿੱਥੇ ਉਨ੍ਹਾਂ ਨੂੰ ਬੀਰਮਤੀ ਉਸ ਦੇ ਭਰਾ ਕਰਨ ਵੀਰ ਨਾਲ ਅਤੇ ਹੋਰ ਰਿਸ਼ਤੇਦਾਰਾਂ ਨਾਲ ਸਹੀ ਸਲਾਮਤ ਪਰਿਵਾਰ ਨੂੰ ਮਿਲਾ ਦਿੱਤੀ।

Also Read : Haryana Election 2024: ਹਰਿਆਣਾ ’ਚ 1 ਵਜੇ ਤੱਕ ਹੋਈ 36.48 ਫੀਸਦੀ ਵੋਟਿੰਗ

ਜਿੱਥੇ ਕਿ ਇਸ ਪਰਿਵਾਰ ਵੱਲੋਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਅਤੇ ਸਮੂਹ ਸਾਧ-ਸੰਗਤ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਸ਼ਲਾਘਾ ਕੀਤੀ। ਇਸ ਮੌਕੇ ਤੇ 85 ਮੈਂਬਰ ਅਮਨਦੀਪ ਸਿੰਘ ਇੰਸਾਂ, 85 ਮੈਂਬਰ ਜਗਮੀਤ ਸਿੰਘ ਇੰਸਾਂ, 85 ਮੈਂਬਰ ਨਰਿੰਦਰ ਸਿੰਘ ਇੰਸਾਂ, 85 ਮੈਂਬਰ ਭੈਣ ਰਾਪਿੰਦਰ ਕੌਰ ਇੰਸਾਂ, ਪ੍ਰੇਮੀ ਸ਼ਮਸ਼ੇਰ ਸਿੰਘ ਭਾਣਾ, ਪ੍ਰੇਮੀ ਬੂਟਾ ਸਿੰਘ ਪੱਕਾ ਅਤੇ ਹੋਰ ਸਾਧ-ਸੰਗਤ ਜ਼ਿੰਮੇਵਾਰ ਹਾਜ਼ਰ ਸੀ।