Welfare Work: ਪਿੰਡ ਬਾਹਮਣਵਾਲਾ ਦੇ ਬਣੇ ਪਹਿਲੇ ਸਰੀਰਦਾਨੀ
Welfare Work: ਬਰੀਵਾਲਾ (ਮੋਹਨ ਲਾਲ)। ਬਲਾਕ ਬਰੀਵਾਲਾ ਦੇ ਪਿੰਡ ਬਾਹਮਣਵਾਲਾ (ਡੋਡਾਂਵਾਲੀ) ਦੇ ਵਾਸੀ ਪਿਆਰਾ ਸਿੰਘ ਇੰਸਾਂ (63) ਪੁੱਤਰ ਜੁਗਰਾਜ ਸਿੰਘ ਨੇ ਬਲਾਕਦੇ ਸੱਤਵੇਂ ਅਤੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰਾਂ ਤੇ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ।ਬੀਤੇ ਦਿਨੀਂ ਬਰੀਵਾਲਾ ਬਲਾਕ ਦੇ ਪਿੰਡ ਬਾਹਮਣਵਾਲਾ ਦੇ ਅਣਥੱਕ ਸੇਵਾਦਾਰ ਪਿਆਰਾ ਸਿੰਘ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਹਨ।
Read Also : Sangrur News: ਨਵੀਆਂ ਪੈੜਾਂ: ਚੰਗੇ ਖਾਣ-ਪੀਣ ਦੇ ਰੁਝਾਨ ਕਾਰਨ ਆਪਣੀਆਂ ਜੜ੍ਹਾਂ ਵੱਲ ਮੁੜਨ ਲੱਗੇ ਲੋਕ
ਸੱਚਖੰਡਵਾਸੀ ਪਿਆਰਾ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰ ਗੁਰਵਿੰਦਰ ਸਿੰਘ ਅਤੇ ਤਰਸੇਮ ਸਿੰਘ ਸਮੇਤ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ, ਉਨ੍ਹਾਂ ਦੀ ਮਿ੍ਰਤਕ ਦੇਹ ਰਾਮਾ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਹਾਪੜ (ਯੂਪੀ) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਖੋਜਾਂ ਕਰਨਗੇ।
Welfare Work
ਇਸ ਤੋਂ ਇਲਾਵਾ ਸੱਚਖੰਡਵਾਸੀ ਪਿਆਰਾ ਸਿੰਘ ਇੰਸਾ ਦੀ ਮਿ੍ਰਤਕ ਦੇਹ ਨੂੰ ਪਿੰਡ ਦੇ ਸਰਪੰਚ ਖੁਸ਼ਵੰਤ ਕੌਰ ਇੰਸਾਂ ਵੱਲੋਂ ਹਰੀ ਝੰਡੀ ਦੇ ਕੇ ਅੰਤਿਮ ਰਵਾਨਗੀ ਦਿੱਤੀ ਗਈ।ਇਸ ਮੌਕੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰ, ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਪਿਆਰਾ ਸਿੰਘ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁਜਾਊੁਂ ਨਾਅਰਿਆਂ ਦੇ ਨਾਲ ਪਿੰਡ ’ਚੋਂ ਲੰਘਦੇ ਹੋਏ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਸੱਚਖੰਡਵਾਸੀ ਪਿਆਰਾ ਸਿੰਘ ਇੰਸਾਂ ਬਰੀਵਾਲਾ ਬਲਾਕ ਦੇ ਇੱਕ ਅਣਥੱਕ ਸੇਵਾਦਾਰ ਸਨ, ਜੋ ਕਿ ਮਾਨਵਤਾ ਦੀ ਸੇਵਾ ਲਈ ਹਰ ਪਲ ਤਿਆਰ ਰਹਿੰਦੇ ਸਨ।ਇਸ ਮੌਕੇ 85 ਮੈਂਬਰ ਬੂਟਾ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਜੋ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਉਨ੍ਹਾਂ ਕਾਰਜਾਂ ’ਚ ਸਰੀਰਦਾਨ ਵੀ ਇੱਕ ਕਾਰਜ ਹੈ, ਜਿਸ ਦੇ ਤਹਿਤ ਪਿਆਰਾ ਸਿੰਘ ਇੰਸਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਮੌਤ ਉਪਰੰਤ ਉਸਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ, ਜਿਸ ਤਹਿਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਿ੍ਰਤਕ ਦੇਹ ਦਾਨ ਕੀਤੀ ਗਈ ਹੈ, ਜੋ ਮਹਾਂਦਾਨ ਹੈ।