ਪੰਜ ਸਾਲਾਂ ਤੋਂ ਲਾਪਤਾ ਸੀ ਮੰਦਬੁੱਧੀ ਨੌਜਵਾਨ | Welfare Work
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਅਨੁਸਾਰ ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ 5 ਸਾਲਾਂ ਤੋਂ ਲਾਪਤਾ ਮੰਦਬੁੱਧੀ ਨੌਜਵਾਨ ਬਾਰੇ ਉਸ ਦੇ ਪਰਿਵਾਰ ਨੂੰ ਉਸਦੇ ਜਿਉਂਦੇ ਹੋਣ ਦੀ ਸੂਚਨਾ ਦਿੱਤੀ ਤਾਂ ਪਰਿਵਾਰ ਹੈਰਾਨ ਰਹਿ ਗਿਆ ਕਿਉਂਕਿ ਪਰਿਵਾਰ ਉਕਤ ਨੌਜਵਾਨ ਨੂੰ ਮਰਿਆ ਮਨ ਚੁੱਕਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ (ਉਮਰ ਕਰੀਬ 40 ਸਾਲ) ਲਾਵਾਰਿਸ ਹਾਲਤ ’ਚ ਨੇੜੇ ਫੱਗੂਵਾਲਾ (ਸੰਗਰੂਰ) ਵਿਖੇ ਸੜਕ ਉਤੇ ਜਾ ਰਿਹਾ ਸੀ, ਜਿਸਦੀ ਹਾਲਤ ਤਰਸਯੋਗ ਸੀ। ਜਿਸ ਸਬੰਧੀ ਸੂਚਨਾ ਕਾਕਾ ਰਾਮ, ਡਾ. ਪ੍ਰੇਮੀ ਜਗਦੀਸ਼ ਘਰਾਚੋਂ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਫੋਨ ਰਾਹੀਂ ਮੰਦਬੁੱਧੀ ਨੌਜਵਾਨ ਬਾਰੇ ਦੱਸਿਆ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਨੇ ਤੁਰੰਤ ਪਹੁੰਚ ਕੇ ਉਸਦੀ ਸਾਂਭ-ਸੰਭਾਲ ਸ਼ੁਰੂ ਕਰ ਦਿੱਤੀ। (Welfare Work)
ਇਸ ਤਰ੍ਹਾਂ ਕੀਤੀ ਸੰਭਾਲ
ਉਕਤ ਨੌਜਵਾਨ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਕਾਰ ਰਾਹੀਂ ਲਿਆ ਕੇ ਉਸ ਨੂੰ ਖਾਣਾ ਖੁਆਇਆ ਗਿਆ। ਸੇਵਾਦਾਰਾਂ ਦੇ ਸਹਿਯੋਗ ਨਾਲ ਮੰਦਬੁੱਧੀ ਨੌਜਵਾਨ ਨੂੰ ਨਵਾ-ਧੁਆ ਕੇ ਉਸ ਨੂੰ ਨਵੇਂ ਕੱਪੜੇ ਪਹਿਨਾਏ ਗਏ। ਉਕਤ ਨੌਜਵਾਨ ਤੋਂ ਜਦੋਂ ਉਸ ਦੇ ਨਾਂਅ ਬਾਰੇ ਪੁੱਛਿਆ ਤਾਂ ਉਸਨੇ ਆਪਣੇ ਨਾਂਅ ਸੁਖਰਾਜ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਕਾਲ ਝਰਾਣੀ ਜ਼ਿਲ੍ਹਾ ਬਠਿੰਡਾ ਦੱਸਿਆ।
ਜਗਰਾਜ ਸਿੰਘ ਨੇ ਦੱਸਿਆ ਕਿ ਅਸੀਂ ਉਥੋਂ ਦੀ ਲੋਕਲ ਪੁਲਿਸ ਨਾਲ ਡਿਜੀਟਲ ਤਕਨੀਕ ਰਾਹੀਂ ਨੰਬਰ ਲੈ ਕੇ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਮੰਦਬੁੱਧੀ ਦੇ ਭਰਾ ਬੱਗਾ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਕਰੀਬ ਪੰਜ ਸਾਲ ਤੋਂ ਮਾਨਸਿਕ ਬਿਮਾਰੀ ਕਾਰਨ ਲਾਪਤਾ ਹੋ ਗਿਆ ਸੀ, ਜੋ ਅਜੇ ਕੁਆਰਾ ਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕਾਫ਼ੀ ਸਮੇਂ ਤੋਂ ਉਸ ਦੀ ਭਾਲ ਕਰ ਰਹੇ ਸੀ ਪਰ ਸਾਨੂੰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਛੇ ਭਰਾ ਹਾਂ।
Also Read : ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG
ਉਹ ਆਪਣੇ ਭਰਾ ਦੇ ਜਿਉਂਦੇ ਹੋਣ ਬਾਰੇ ਸੁਣ ਕੇ ਬਹੁਤ ਖੁਸ਼ ਹੋਏ। ਇਸ ਤੋਂ ਬਾਅਦ ਮੰਦਬੁੱਧੀ ਨੌਜਵਾਨ ਸਬੰਧੀ ਸਥਾਨਕ ਥਾਣਾ ਵਿਚ ਇਤਲਾਹ ਦਿੱਤੀ ਤੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਕਰਵਾਉਣ ਉਪਰੰਤ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਸੇਵਾ ਵਿੱਚ ਡੇਰਾ ਸ਼ਰਧਾਲੂ ਹਰਵਿੰਦਰ ਧੀਮਾਨ, ਨਾਹਰ ਸਿੰਘ ਕਾਲਾ, ਧਰਵ ਗਰਗ, ਵਿਵੇਕ ਸ਼ੰਟੀ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ।