ਕਬਰਵਾਲਾ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਕਬਰਵਾਲਾ ਦੀ ਸਮੂਹ ਸਾਧ-ਸੰਗਤ ਤੇ ਜਿਮੇਵਾਰਾਂ ਵੱਲੋਂ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਬਲਾਕ ਕਬਰਵਾਲਾ ਦੇ ਇੱਕ ਜ਼ਰੂਰਤਮੰਦ ਬਜ਼ੁਰਗ ਨੂੰ ‘ਆਸ਼ਿਆਨਾ’ ਮੁਹਿੰਮ ਤਹਿਤ ਮਕਾਨ ਬਣਾ ਕੇ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਪੰਜਾਬ ਦੇ 85 ਮੈਂਬਰ ਜਗਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਬਜ਼ੁਰਗ ਪ੍ਰੀਤਮ ਸਿੰਘ ਇੰਸਾਂ ਪੁੱਤਰ ਗੁਰਬਖ਼ਸ਼ ਸਿੰਘ ਦਾ ਮਕਾਨ ਡਿੱਗਣ ਦੀ ਹਾਲਤ ਵਿਚ ਸੀ, ਜੋ ਕਿ ਕਦੇ ਵੀ ਡਿੱਗ ਸਕਦਾ ਸੀ, ਤੇ ਇਸ ਉਮਰ ਵਿੱਚ ਉਸ ਕੋਲ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਉਸ ਦੀ ਆਰਥਿਕ ਹਾਲਤ ਕਮਜ਼ੋਰ ਸੀ। (Welfare Work)
ਉਸ ਦੀ ਧਰਮ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਤੇ ਉਸ ਲੜਕੇ ਉਸ ਤੋਂ ਅਲਹਿਦਾ ਰਹਿੰਦੇ ਹਨ। ਉਕਤ ਬਜ਼ੁਰਗ ਨੇ ਆਪਣਾ ਮਕਾਨ ਬਣਾਉਣ ਲਈ ਬਲਾਕ ਦੇ ਜਿੰਮੇਵਾਰਾਂ ਨਾਲ ਸੰਪਰਕ ਕੀਤਾ ਗਿਆ, ਤਾਂ ਬਲਾਕ ਜਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਵਿਖੇ ਹੈਲਪ ਲਾਈਨ ’ਤੇ ਸੰਪਰਕ ਕੀਤਾ, ਮਨਜ਼ੂਰੀ ਮਿਲਣ ਤੋਂ ਬਾਅਦ 85 ਮੈਂਬਰਾਂ ਜਸਵੀਰ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਅਤੇ ਜਗਦੇਵ ਸਿੰਘ ਇੰਸਾਂ ਅਤੇ ਬਲਾਕ ਦੇ ਪ੍ਰੇਮੀ ਸੇਵਕ ਨੀਲਕੰਠ ਇੰਸਾਂ, ਗਿਆਨ ਚੰਦ ਇੰਸਾਂ ਪ੍ਰੇਮੀ ਸੇਵਕ ਪਿੰਡ ਅਸਪਾਲਾਂ ਨੇ ਬਲਾਕ ਦੀ ਸਮੂਹ ਸਾਧ-ਸੰਗਤ ਤੇ ਹੋਰ ਜਿੰਮੇਵਾਰਾਂ ਦਾ ਸਹਿਯੋਗ ਲੈ ਕੇ ਸਵੇਰੇ ਮਕਾਨ ਦੀ ਸ਼ੁਰੂਆਤ ਕਰਵਾਈ ਤੇ ਇਸ ਮਕਾਨ ਦੀ ਨੀਂਹ ਪਿੰਡ ਅਸਪਾਲ ਦੇ ਸਰਪੰਚ ਕੁਲਜਿੰਦਰ ਸਿੰਘ ਤੋਂ ਰਖਵਾਈ ਗਈ, ਤਾਂ ਜੋ ਪਿੰਡ ਵਿੱਚ ਆਪਸੀ ਭਾਈਚਾਰਾ ਹੋਰ ਵੀ ਮਜ਼ਬੂਤ ਹੋ ਸਕੇ। (Welfare Work)
ਜਗਦੇਵ ਸਿੰਘ ਇੰਸਾਂ 85 ਮੈਂਬਰ ਨੇ ਦੱਸਿਆ ਕਿ ਬਜ਼ੁਰਗ ਪ੍ਰੀਤਮ ਸਿੰਘ ਇੰਸਾਂ ਦਾ ਮਕਾਨ ਸਵੇਰੇ ਬਣਾਉਣਾ ਸ਼ੁਰੂ ਕਰਕੇ ਸਾਰੀ ਸਾਧ-ਸੰਗਤ ਤੇ ਸੇਵਾਦਾਰਾਂ ਨੇ ਮਿਲਕੇ ਸ਼ਾਮ ਤੱਕ ਸਾਰਾ ਕੰਮ ਮੁਕੰਮਲ ਕਰਕੇ ਮਕਾਨ ਪ੍ਰੀਤਮ ਸਿੰਘ ਬਜ਼ੁਰਗ ਦੇ ਹਵਾਲੇ ਕਰ ਦਿੱਤਾ। ਮਕਾਨ ਮੁਕੰਮਲ ਹੋਣ ’ਤੇ ਬਜ਼ੁਰਗ ਪ੍ਰੀਤਮ ਸਿੰਘ ਨੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਿੰਡ ਅਸਪਾਲ ਕਲਾਂ ਦੀ ਸਾਧ-ਸੰਗਤ ਤੇ ਬਲਾਕ ਦੇ ਪਿੰਡਾਂ ਦੀ ਸਾਧ-ਸੰਗਤ ਨੇ ਮਕਾਨ ਬਣਾਉਣ ਦੀ ਸੇਵਾ ਵਿਚ ਵਧ-ਚੜ੍ਹਕੇ ਹਿੱਸਾ ਪਾਇਆ ਤੇ ਕੁੱਲ ਮਾਲਕ ਦੀ ਮਹਿਮਾ ਜਸ ਗਾਇਆ।
Also Read : ਦਰਦਨਾਕ ਘਟਨਾ, ਅੱਖਾਂ ਸਾਹਮਣੇ ਸੜ ਗਈਆਂ 400 ਝੁੱਗੀਆਂ