ਸੱਤ ਸਾਲਾਂ ਤੋਂ ਲਾਪਤਾ ਮਾਨਸਿਕ ਰੂਪ ਤੋਂ ਪਰੇਸ਼ਾਨ ਨੌਜਵਾਨ ਦੀ ਸੰਭਾਲ ਕਰਕੇ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ
ਸੰਗਰੀਆ (ਸੱਚ ਕਹੂੰ ਨਿਊਜ਼)। ਆਪਣੇ ਕਲੇਜੇ ਦੇ ਟੁੱਕੜੇ ਦੇ ਵਿਛੜਣ ਦਾ ਦੁੱਖ ਕੀ ਹੁੰਦਾ ਹੈ, ਇਹ ਗੱਲ ਸਿਰਫ ਮਾਂ ਹੀ ਜਾਣਦੀ ਹੈ। ਸੱਤ ਸਾਲਾਂ ਤੋਂ ਆਪਣੇ ਬੇਟੇ ਨਾਲ ਮਿਲਣ ਦੀ ਆਸ ’ਚ ਤੜਫ ਰਹੀ ਮੋਇਆ ਦੀ ਮਾਂ ਨੂੰ ਭਰੋਸਾ ਸੀ ਕਿ ਉਸ ਦਾ ਗੁੰਮ ਹੋਇਆ ਬੇਟਾ ਇੱਕ ਦਿਨ ਜ਼ਰੂਰ ਮਿਲੇਗਾ ਅਤੇ ਜਦੋਂ ਮਾਂ ਦਾ ਭਰੋਸਾ ਹਕੀਕਤ ’ਚ ਬਦਲਿਆ ਤਾਂ ਅੱਖਾਂ ’ਚ ਖੁਸ਼ੀ ਦੇ ਹੰਝੂ ਵਹਿ ਤੁਰੇ। ਇਹ ਭਾਵਿਕ ਦਿ੍ਰਸ਼ ਉਸ ਸਮੇਂ ਦਾ ਹੈ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਸੰਗਰੀਆ ਬਲਾਕ ਦੀ ਸਾਧ-ਸੰਗਤ ਨੇ ਸੱਤ ਸਾਲਾਂ ਤੋਂ ਵਿੱਛੜੇ ਮੈਨਪੁਰੀ (ਉੱਤਰ-ਪ੍ਰਦੇਸ਼) ਦੇ ਮੰਦਬੁੱਧੀ ਨੌਜਵਾਨ ਦੀ ਸਾਰ-ਸੰਭਾਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਸੌਂਪਿਆ। (Welfare Work)
ਭਰਾ ਬੋਲਿਆ, ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਨੇ ਕੀਤਾ ਬਹੁਤ ਵੱਡਾ ਉਪਕਾਰ
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਲਾਲ ਚੰਦ ਇੰਸਾਂ ਨੇ ਦੱਸਿਆ ਕਿ 6 ਫਰਵਰੀ ਨੂੰ ਸੰਗਰੀਆ ਬਲਾਕ ਦੇ ਪਿੰਡ ਚੱਕ ਹੀਰਾ ਸਿੰਘਵਾਲਾ ’ਚ ਲਗਭਗ 26 ਸਾਲਾ ਨੌਜਵਾਨ ਮਾਨਸਿਕ ਤੌਰ ’ਤੇ ਪਰੇਸ਼ਾਨੀ ਦੀ ਹਾਲਤ ’ਚ ਮਿਲਿਆ। ਉਸ ਨੇ ਮੈਲੇ-ਕੁਚੈਲੇ ਕੱਪੜੇ ਪਾਏ ਹੋਏੇ ਸਨ ਅਤੇ ਉਸ ਦੇ ਸਰੀਰ ਵਿੱਚੋਂ ਬਦਬੂ ਆ ਰਹੀ ਸੀ। ਅਜਿਹਾ ਲੱਗ ਰਿਹਾ ਸੀ ਕਿ ਕਈ ਦਿਨਾਂ ਤੋਂ ਉਹ ਨਾਹਤਾ ਹੀ ਨਾ ਹੋਵੇ। ਇਸ ਹਾਲਤ ’ਚ ਸੇਵਾਦਾਰ ਉਸ ਨੂੰ ਸੰਗਰੀਆ ਲੈ ਕੇ ਆਏ ਅਤੇ ਪੁਲਿਸ ਥਾਣੇ ’ਚ ਉਸ ਦੀ ਸੂਚਨਾ ਦੇਣ ਤੋਂ ਬਾਅਦ ਨਾਮ ਚਰਚਾ ਘਰ ਲੈ ਆਏ ਸੇਵਾਦਾਰਾਂ ਵੱਲੋਂ ਉਸ ਦੀ ਕਟਿੰਗ ਅਤੇ ਸ਼ੇਵ ਕੀਤੀ ਗਈ ਨਵੇਂ ਕੱਪੜੇ ਪਾਏ ਅਤੇ ਉਸ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ।
ਹਾਲਤ ’ਚ ਕੁਝ ਸੁਧਾਰ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਂਅ ਮੋਇਆ ਪੁੱਤਰ ਦੇਵੀ ਦਿਆਲ ਵਾਸੀ ਪਿੰਡ ਕਨਹਾਵਰ ਉੱਤਰ-ਪ੍ਰਦੇਸ਼ ਦੱਸਿਆ। ਉਨ੍ਹਾਂ ਮੁਤਾਬਿਕ ਸੇਵਾਦਾਰ ਭਾਈ ਸੋਸ਼ਲ ਮੀਡੀਆ, ਪੁਲਿਸ ਪ੍ਰਸ਼ਾਸਨ ਅਤੇ ਉੱਤਰ-ਪ੍ਰਦੇਸ਼ ਦੀ ਸਾਧ-ਸੰਗਤ ਨਾਲ ਸੰਪਰਕ ਕਰਕੇ ਪਰਿਵਾਰਕ ਮੈਂਬਰਾਂ ਦੀ ਤਲਾਸ਼ ’ਚ ਲੱਗ ਗਏ ਇਸ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਸੇਵਾਦਾਰਾਂ ਨੇ ਸਿਰਫ 5 ਘੰਟਿਆਂ ’ਚ ਪਰਿਵਾਰਕ ਮੈਂਬਰਾਂ ਦਾ ਪਤਾ ਲਾ ਕੇ ਉਨ੍ਹਾਂ ਨਾਲ ਸੰਪਰਕ ਕਰ ਲਿਆ।
ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਕੀਤਾ ਧੰਨਵਾਦ | Welfare Work
ਪਰਿਵਾਰਕ ਮੈਂਬਰਾਂ ਨੇ ਸੰਗਰੀਆ ਦੀ ਸਾਧ-ਸੰਗਤ ਦੀ ਇਸ ਉਦਾਰਤਾ-ਭਲਾਈ ਪ੍ਰਤੀ ਅਹਿਸਾਨ ਪ੍ਰਗਟ ਕੀਤਾ ਅਤੇ ਕਿਹਾ ਕਿ ਅਜਿਹੀ ਹਮਦਰਦੀ ਅਤੇ ਪਿਆਰ ਸਾਨੂੰ ਅੱਜ ਤੱਕ ਕਿਤੇ ਨਹੀਂ ਮਿਲਿਆ ਤੁਸੀਂ ਸਾਡੇ ’ਤੇ ਬਹੁਤ ਵੱਡਾ ਉਪਕਾਰ ਕੀਤਾ ਹੈ। ਤੁਹਾਡਾ ਇਹ ਕਰਜ਼ ਮੈਂ ਜ਼ਿੰਦਗੀ ਭਰ ਨਹੀਂ ਉਤਾਰ ਸਕਦਾ। ਅਸੀਂ ਪੂਜਨੀਕ ਗੁਰੂ ਜੀ ਨੂੰ ਅਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਸਿਰ ਝੁਕਾ ਕੇ ਸੱਜਦਾ ਕਰਦੇ ਹਾਂ। ਇਸ ਤਰ੍ਹਾਂ ਸੰਗਰੀਆ ਬਲਾਕ ਦੀ ਸਾਧ-ਸੰਗਤ ਨੇ ਨਗਰ ਪਾਲਿਕਾ ਦੇ ਸਾਬਕਾ ਪ੍ਰਧਾਨ ਅਸ਼ੋਕ ਚੌਧਰੀ, ਕੁਲਦੀਪ ਸਹਾਰਨ, ਮੋਨੂੰ ਗੋਇਲ, ਪੁਲਿਸ ਮੁਲਾਜ਼ਮ ਓਮਪ੍ਰਕਾਸ਼ ਬੁਡਾਨੀਆ ਦੀ ਮੌਜ਼ੂਦਗੀ ’ਚ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਨੂੰ ਉਸ ਦੇ ਪਰਿਵਾਰ ਨਾਲ ਮਿਲਵਾ ਕੇ ਇਹ ਪੁੰਨ ਦਾ ਕੰਮ ਕੀਤਾ।
ਇਸ ਸੇਵਾ ਕਾਰਜ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਲਾਲ ਚੰਦ ਇੰਸਾਂ, ਬਦਰੀ ਪ੍ਰਸ਼ਾਦ ਇੰਸਾਂ, ਪਵਨ ਇੰਸਾਂ ਜੰਡਵਾਲਾ, ਰਵਿੰਦਰ ਖੋਸਾ ਇੰਸਾਂ, ਨਿੰਦੀ ਸੋਨੀ ਇੰਸਾਂ, ਗੋਵਿੰਦ ਸੋਨੀ ਇੰਸਾਂ, ਵਿਨੋਦ ਹਾਂਡਾ ਇੰਸਾਂ, ਸੁਰਿੰਦਰ ਜੱਗਾ ਇੰਸਾਂ, ਜਗਜੀਤ ਸਿੰਘ ਇੰਸਾਂ, ਅਮਰਾਰਾਮ ਇੰਸਾਂ, ਬਨਾਰਸੀ ਦਾਸ ਇੰਸਾਂ, ਬਲਾਕ ਪ੍ਰੇਮੀ ਸੇਵਕ ਓਮ ਪ੍ਰਕਾਸ਼ ਬੁਡਾਨੀਆ ਇੰਸਾਂ ਅਤੇ ਸੀਐੱਲਜੀ ਮੈਂਬਰ ਅਮਰਨਾਥ ਪੇਂਟਰ ਦਾ ਵਿਸੇਸ਼ ਸਹਿਯੋਗ ਰਿਹਾ।
ਭਰਾ ਨੂੰ ਦੇਖ ਕੇ ਭਰ ਆਈਆਂ ਅੱਖਾਂ, ਨਹੀਂ ਰਿਹਾ ਖੁਸ਼ੀ ਦਾ ਕੋਈ ਟਿਕਾਣਾ
ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਮੋਇਆ ਸਹੀ ਸਲਾਮਤ ਮਿਲ ਗਿਆ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਫੋਨ ਨਾਲ ਵੀਡੀਓ ਕਾਲ ਕਰਵਾਈ ਗਈ ਤਾਂ ਮੋਇਆ ਦੀ ਮਾਂ ਸਮੇਤ ਪੂਰਾ ਪਰਿਵਾਰ ਆਪਣੇ ਪੁੱਤਰ ਨੂੰ ਸਹੀ ਸਲਾਮਤ ਦੇਖ ਕੇ ਅੱਖਾਂ ਭਰ ਕੇ ਰੋਣ ਲੱਗਿਆ। ਖਬਰ ਮਿਲਦੇ ਹੀ ਆਪਣੇ ਵਿੱਛੜੇ ਭਰਾ ਨੂੰ ਲੈਣ ਲਈ ਉਸ ਦੇ ਚਾਰ ਭਰਾ ਅੱਜ ਲਗਭਗ 800 ਕਿਲੋਮੀਟਰ ਦੀ ਦੂਰੀ ਤੈਅ ਕਰਨ ਕਰਕੇ ਸੰਗਰੀਆ ਪਹੰੁਚੇ। ਇਹ ਪਲ ਬਹੁਤ ਹੀ ਭਾਵੁਕ ਸੀ ਜਦੋਂ ਉੱਤਰ ਪ੍ਰਦੇਸ਼ ਤੋਂ ਆਏ ਪਰਿਵਾਰ ਨੇ 7 ਸਾਲਾਂ ਤੋਂ ਵਿੱਛੜੇ ਆਪਣੇ ਭਰਾ ਨੂੰ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ’ਚ ਖੁਸ਼ੀ ਦੇ ਅੱਥਰੂ ਵਹਿ ਰਹੇ ਸੀ। (Welfare Work)
ਮੋਇਆ ਦੇ ਭਰਾ ਰਘੁਨੰਦਨ ਨੇ ਦੱਸਿਆ ਕਿ ਉਸ ਦਾ ਭਾਈ ਵਿਜੈਨੰਦਨ ਉਰਫ਼ ਮੋਇਆ ਨਾਗਾਲੈਂਡ ’ਚ ਨੌਕਰੀ ਦੀ ਭਾਲ ’ਚ ਘਰ ਤੋਂ ਨਿਕਲਿਆ ਸੀ, ਪਰ ਉਸ ਤੋਂ ਬਾਅਦ ਘਰ ਨਹੀਂ ਆਇਆ ਬਹੁਤ ਥਾਵਾਂ ’ਤੇ ਭਾਲ ਕੀਤੀ, ਪਰ ਕਿਤੇ ਕੋਈ ਪਤਾ ਨਹੀਂ ਲੱਗਿਆ 4 ਸਾਲ ਤੱਕ ਇੱਧਰ-ਓਧਰ ਭਾਲ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦੀਆਂ ਉਮੀਦਾਂ ਜਵਾਬ ਦੇਣ ਲੱਗੀਆਂ ਸੀ ਕੋਈ ਆਸ ਬਾਕੀ ਨਹੀਂ ਸੀ ਉਨ੍ਹਾਂ ਨੇ ਦੱਸਿਆ ਕਿ ਮੋਇਆ ਦਾ ਵਿਆਹ ਵੀ ਹੋਇਆ ਸੀ। ਉਸ ਦੀ ਪਤਨੀ ਵੀ ਹਾਲੇ ਤੱਕ ਉਸ ਦੇ ਇੰਤਜ਼ਾਰ ’ਚ ਬੈਠੀ ਹੈ ਇੱਕ ਬੱਚੀ ਹੋਈ ਸੀ, ਉਸ ਦਾ ਦੇਹਾਂਤ ਹੋ ਗਿਆ ਹੈ। ਇਨ੍ਹਾਂ ਹਾਲਾਤਾਂ ’ਚ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡਾ ਭਰਾ ਹਾਲੇ ਤੱਕ ਸਹੀ ਸਲਾਤਮ ਹੈ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਪੂਰੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ