ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Welfare Work ...

    Welfare Work : ਫਾਦਰ-ਡੇ ਦੀ ਖੁਸ਼ੀ ’ਚ ਰਾਹਗੀਰਾਂ ਦੀ ਤ੍ਰੇਹ ਮਿਟਾਈ

    Welfare Work
    Welfare Work : ਫਾਦਰ-ਡੇ ਦੀ ਖੁਸ਼ੀ ’ਚ ਰਾਹਗੀਰਾਂ ਦੀ ਤ੍ਰੇਹ ਮਿਟਾਈ

    ਘੱਗਾ (ਮਨੋਜ ਗੋਇਲ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਦੀ ਭਲਾਈ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਇਹ ਭਲਾਈ ਕਾਰਜ ਕਰਕੇ ਹੀ ਮਨਾਉਂਦੇ ਹਨ। ਇਸੇ ਤਹਿਤ ਅੱਜ ਐਤਵਾਰ ਨੂੰ ਫਾਦਰ-ਡੇ ਦੀ ਖੁਸ਼ੀ ਵਿੱਚ ਡੇਰਾ ਸੱਚਾ ਸੌਦਾ ਬਲਾਕ ਘੱਗਾ ਦੇ ਸੇਵਾਦਾਰਾਂ ਵੱਲੋਂ ਪਿਆਊ ਮੁਹਿੰਮ ਤਹਿਤ ਰਾਹਗੀਰਾਂ ਲਈ ਗਰਮੀ ਤੋਂ ਨਿਜਾਤ ਦੀਵਾਨ ਲਈ ਠੰਢੇ ਪਾਣੀ ਦੀ ਛਬੀਲ ਲਗਾਈ ਅਤੇ ਰਾਹਗੀਰਾਂ ਨੂੰ ਰੋਕ-ਰੋਕ ਕੇ ਠੰਢਾ ਪਾਣੀ ਪਿਆਇਆ ਗਿਆ।

    Welfare Work

    ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 168 ਕਾਰਜ ਕੀਤੇ ਜਾ ਰਹੇ ਹਨ। ਜਦੋਂ ਵੀ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪਹੁੰਚ ਕੇ ਮੌਕਾ ਸੰਭਾਲਦੇ ਹਨ। ਭਿਆਨਕ ਗਰਮੀ ਵਿੱਚ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਜਗ੍ਹਾ ਜਗ੍ਹਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

    Read Also : Blood Donation Day: ਖੂਨਦਾਨ ’ਚ ਸ਼ਾਨਦਾਰ ਯੋਗਦਾਨ ਲਈ ਡੇਰਾ ਸੱਚਾ ਸੌਦਾ ਸਨਮਾਨਿਤ

    Welfare Work