ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home Breaking News Sangrur News:...

    Sangrur News: ਜ਼ਿਲ੍ਹੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦਾ ਕੀਤਾ ਭਰਵਾਂ ਸਵਾਗਤ 

    Sangrur News
    Sangrur News: ਜ਼ਿਲ੍ਹੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦਾ ਕੀਤਾ ਭਰਵਾਂ ਸਵਾਗਤ 

    (ਗੁਰਪ੍ਰੀਤ ਸਿੰਘ) ਸੰਗਰੂਰ। Sangrur News: ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ, ਜੁਡੀਸਰੀ, ਬੈਂਕਾਂ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਆਈ.ਏ.ਐਸ. ਡਿਪਟੀ ਕਮਿਸ਼ਨਰ ਦਾ ਉਨ੍ਹਾਂ ਦੇ ਦਫ਼ਤਰ ਵਿਖੇ ਸਵਾਗਤ ਕੀਤਾ ਗਿਆ ਅਤੇ ਜੀ ਆਂਇਆ ਨੂੰ ਆਖਿਆ ਗਿਆ। Sangrur News

    ਇਹ ਵੀ ਪੜ੍ਹੋ: Fatehgarh Sahib News : ਡਾ. ਸੋਨਾ ਥਿੰਦ ਨੇ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

    ਅਰੋੜਾ ਦੇ ਨਾਲ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਮੁੱਖ ਸਲਾਹਕਾਰ ਆਰ.ਐਲ.ਪਾਂਧੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਨੈਸ਼ਨਲ ਐਵਾਰਡੀ ਮਾਸਟਰ ਸਤਦੇਵ ਸ਼ਰਮਾ, ਸਮਾਜ ਸੇਵੀ ਅਵਿਨਾਸ਼ ਸ਼ਰਮਾ, ਗੋਬਿੰਦਰ ਸ਼ਰਮਾ ਆਦਿ ਮੌਜੂਦ ਸਨ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜਨ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ।

    LEAVE A REPLY

    Please enter your comment!
    Please enter your name here