ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਲੱਡੂ ਵੰਡ ਨੱਚੇ ਬਲਾਕ ਬਨੂੜ ਦੇ ਡੇਰਾ ਸ਼ਰਧਾਲੂ

    Saint Dr. MSG

    ਬਨੂੜ (ਐੱਮ. ਕੇ. ਸ਼ਾਇਨਾ)। ਸੱਚੇ ਮੁਰਸ਼ੀਦੇ ਕਾਮਿਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦੇ ਆਗਮਨ ਪੂਰਬ ਅਤੇ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿੱਥੇ ਸਾਧ-ਸੰਗਤ ਆਪੋ-ਆਪਣੇ ਘਰਾਂ ਵਿੱਚ ਘਿਓ ਦੇ ਦੀਵੇ ਜਗਾ ਕੇ ਖੁਸ਼ੀਆਂ ਮਨਾ ਰਹੀਆਂ ਹਨ।

    ਦੂਜੇ ਪਾਸੇ ਬਲਾਕ ਬਨੂੜ ਦੀ ਸਾਧ ਸੰਗਤ ਨੇ ਪੂਜਨੀਕ ਗੁਰੂ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਨਾਮਚਰਚਾ ਘਰ ਵਿਖੇ ਕੇਕ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਾਧ ਸੰਗਤ ਨੇ ਖੁਸ਼ੀ ਵਿੱਚ ਦੀਵੇ ਜਗਾਏ। ਅਸਮਾਨ ਵਿੱਚ ਆਤਿਸ਼ਬਾਜ਼ੀ ਛੱਡੀ ਗਈ ਅਤੇ ਭੈਣਾਂ ਨੇ ਜਾਗੋ ਕੱਢੀ। ਜਿਸ ਨੂੰ ਦੇਖ ਕੇ ਸਾਧ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਮੁਰਸ਼ਿਦੇ ਕਾਮਿਲ ਦੇ ਦਰਸ਼ਨ ਕਰਕੇ ਸਾਰਿਆਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ਼ ਝਲਕ ਰਹੀ ਸੀ।

    ਇਹ ਵੀ ਪੜ੍ਹੋ : ਗੂਗਲ ’ਤੇ ਵੀ ਛਾਇਆ Saint Dr. MSG ਦਾ ਜਲਵਾ

    ਬਲਾਕ ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਇੰਤਜਾਰ ਵਿੱਚ ਸਾਰੇ ਡੇਰਾ ਪ੍ਰੇਮੀ ਮੁਰਝਾਏ ਬੈਠੇ ਸਨ ਅਤੇ ਇੰਨੇ ਸਮੇਂ ਤੋਂ ਉਨ੍ਹਾਂ ਨੇ ਕੋਈ ਤਿਉਹਾਰ ਨਹੀਂ ਮਨਾਇਆ ਸੀ। ਪਰ ਅੱਜ ਪੂਜਨੀਕ ਗੁਰੂ ਜੀ ਦੇ ਆਗਮਨ ਅਤੇ ਨੂਰੀ ਦਰਸ਼ਨਾਂ ਸਦਕਾ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

    ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵਿੱਚ ਸਾਡਾ ਵਿਸ਼ਵਾਸ ਅਟੁੱਟ ਸੀ, ਹੈ ਅਤੇ ਹਮੇਸ਼ਾ ਅਟੁੱਟ ਰਹੇਗਾ। ਗੁਰੂ ਜੀ ਨੇ ਹਮੇਸ਼ਾ ਸਮਾਜ ਦਾ ਭਲਾ ਕੀਤਾ ਹੈ ਅਤੇ ਸਮੁੱਚੀ ਸਾਧ-ਸੰਗਤ ਨੂੰ ਮਨੁੱਖਤਾ ਦੀ ਭਲਾਈ ਲਈ 142 ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦਾ ਸੱਦਾ ਦਿੱਤਾ ਹੈ। ਬਲਾਕ ਭੰਗੀਦਾਸ ਜਸਮੇਰ ਇੰਸਾਂ ਨੇ ਦੱਸਿਆ ਕਿ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਬਨੂੜ ਦੀ ਸਾਧ ਸੰਗਤ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨਾਂ ‘ਤੇ ਪੂਰਨ ਤੌਰ ‘ਤੇ ਅਮਲ ਕਰੇਗੀ। ਅਤੇ ਐਡਮ ਬਲਾਕ ਅਤੇ ਜ਼ਿੰਮੇਵਾਰ ਦਾ ਸਾਧ ਸੰਗਤ ਪੂਰਨ ਸਹਿਯੋਗ ਦੇਵੇਗੀ। ਇਸ ਸਮੇਂ ਬਲਾਕ ਬਨੂੜ ਅਤੇ ਆਲੇ-ਦੁਆਲੇ ਦੀ ਸਮੂਹ ਸਾਧ ਸੰਗਤ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here