ਸਾਡੇ ਨਾਲ ਸ਼ਾਮਲ

Follow us

9.5 C
Chandigarh
Sunday, January 18, 2026
More
    Home Breaking News High Court: ਅ...

    High Court: ਅਦਾਲਤ ਦਾ ਸਵਾਗਤਯੋਗ ਫੈਸਲਾ

    High Court

    ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਣਜੀਤ ਕਤਲ ਮਾਮਲੇ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਰੱਦ ਕਰ ਦਿੱਤੀ ਹੈ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਬੇਸ਼ੱਕ ਲੰਮੀ ਹੈ ਪਰ ਇਸ ਵਿੱਚ ਜਿੱਤ ਸੱਚ ਦੀ ਹੀ ਹੁੰਦੀ ਹੈ ਨਿਆਂ ਪ੍ਰਕਿਰਿਆ ਦੇ ਵੱਖ-ਵੱਖ ਪੜਾਅ ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੰਦੇ ਹਨ ਇਹ ਇਸ ਨਿਆਂਪਾਲਿਕਾ ਦੀ ਹੀ ਬਦੌਲਤ ਹੈ। ਕਿ ਘਟੀਆ ਸਿਆਸੀ ਤਾਕਤਾਂ, ਨਸ਼ਾ ਮਾਫੀਆ ਤੇ ਹੋਰ ਸਮਾਜ ਵਿਰੋਧੀ ਤਾਕਤਾਂ ਦਾ ਗਠਜੋੜ ਸੱਚ ਤੇ ਇਨਸਾਨੀਅਤ ਦਾ ਰਾਹ ਰੋਕਣ ਲਈ ਬੜੀਆਂ ਕੋਝੀਆਂ ਚਾਲਾਂ ਚੱਲ ਤਾਂ ਲੈਂਦਾ ਹੈ। (High Court)

    ਪਰ ਆਖ਼ਿਰ ਝੂਠ ਦਾ ਮੂੰਹ ਕਾਲਾ ਹੀ ਹੁੰਦਾ ਹੈ ਤੇ ਸੱਚ ਹੀ ਚਮਕਦਾ ਹੈ ਅਸਲ ’ਚ ਨਿਆਂ ਦਾ ਸਬੰਧ ਕੁਦਰਤ ਤੇ ਸਦਗੁਣਾਂ ਨਾਲ ਹੈ। ਸੱਚੇ ਤੇ ਚੰਗੇ ਇਨਸਾਨ ਜੇਲ੍ਹ ਨਹੀਂ ਚੰਗੇ ਮਾਣ-ਸਨਮਾਨ ਦੇ ਹੱਕਦਾਰ ਹੁੰਦੇ ਹਨ ਫਿਰ ਜਿਹੜੇ ਰੂਹਾਨੀ ਗੁਰੂ ਇਨਸਾਨੀਅਤ ਲਈ ਆਪਣਾ ਹਰ ਪਲ ਲਾ ਰਹੇ ਹਨ ਉਨ੍ਹਾਂ ਨੂੰ ਸਾਜਿਸ਼ ਕਰਕੇ ਜੇਲ੍ਹ ਭੇਜਣ ਵਾਲਿਆਂ ਦੇ ਯਤਨ ਵੀ ਇੱਕ ਦਿਨ ਫੇਲ੍ਹ ਜ਼ਰੂਰ ਹੁੰਦੇ ਹਨ। ਪੂਜਨੀਕ ਗੁਰੂ ਜੀ ਭਾਵੇਂ ਸੁਨਾਰੀਆ ਰਹੇ ਭਾਵੇਂ ਪੈਰੋਲ ’ਤੇ ਬਾਹਰ ਆਏ। (High Court)

    ਇਹ ਵੀ ਪੜ੍ਹੋ : High Court: ਸੱਚ ਦੀ ਹੋਈ ਜਿੱਤ, ਪੂਜਨੀਕ ਗੁਰੂ ਜੀ ਬੇਦਾਗ, ਹਾਈਕੋਰਟ ਨੇ ਪੂਜਨੀਕ ਗੁਰੂ ਜੀ ਖਿਲਾਫ਼ ਰਣਜੀਤ ਕਤਲ ਕੇਸ ਨੂੰ…

    ਆਪ ਜੀ ਨੇ ਮਾਨਵਤਾ, ਪਸ਼ੂ-ਪੰਛੀਆਂ ਤੇ ਕੁਦਰਤ ਦੀ ਸੇਵਾ-ਸੰਭਾਲ ਲਈ ਬੇਮਿਸਾਲ ਕਾਰਜ ਕੀਤੇ ਹਨ ਅਤੇ ਕਰ ਰਹੇ ਹਨ ਸੰਨ 2017 ਤੋਂ ਬਾਅਦ ਆਪ ਜੀ ਨੇ ਭਲਾਈ ਕਾਰਜਾਂ ਦੀ ਲੜੀ ’ਚ ਦਰਜਨਾਂ ਨਵੇਂ ਕਾਰਜ ਜੋੜੇ ਹਨ ਖਾਸ ਕਰਕੇ ਪਿਛਲੇ ਸਾਲਾਂ ’ਚ ਦੇਸ਼ ਜਿਸ ਤਰ੍ਹਾਂ ਹੜ੍ਹਾਂ ਤੇ ਨਸ਼ੇਖੋਰੀ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਆਪ ਜੀ ਦੀ ਪ੍ਰੇਰਨਾ ਨਾਲ ਸਾਧ-ਸੰਗਤ ਦੇਸ਼ ਦੀ ਸੇਵਾਦਾਰ ਬਣ ਕੇ ਡਟੀ ਹੋਈ ਹੈ ਦੇਸ਼ ਲਈ ਹਮੇਸ਼ਾ ਦੁਆਵਾਂ ਕਰਨ ਤੇ ਸਭ ਕੁਝ ਨਿਛਾਵਰ ਕਰਨ ਵਾਲੇ ਪੂਜਨੀਕ ਗੁਰੂ ਜੀ ਨੂੰ ਨਿਰਦੋਸ਼ ਕਰਾਰ ਦੇਣਾ ਸਵਾਗਤਯੋਗ ਹੈ ਇਹ ਫੈਸਲਾ ਭਾਰਤੀ ਲੋਕਤੰਤਰ ਦੇ ਥੰਮ੍ਹ ਨਿਆਂਪਾਲਿਕਾ ਨੂੰ ਹੋਰ ਮਜ਼ਬੂਤ ਕਰੇਗਾ। (High Court)

    LEAVE A REPLY

    Please enter your comment!
    Please enter your name here