ਖੁਰਾਕੀ ਤੇਲਾਂ ’ਚ 366 ਰੁਪਏ ਤੱਕ ਦੀ ਹਫ਼ਤਾਵਰੀ ਗਿਰਾਵਟ

Oil Prices

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿਦੇਸ਼ੀ ਬਜ਼ਾਰ ਦੇ ਰਲੇ-ਮਿਲੇ ਰੁਖ ਦਰਮਿਆਨ ਸਥਾਨਕ ਪੱਧਰ ’ਤੇ ਉਠਾਅ ਕਮਜ਼ੋਰ ਪੈਣ ਕਾਰਨ ਬੀਤੇ ਹਫ਼ਤੇ ਦਿੱਲੀ ਥੋਕ ਜਿੰਕ ਬਜ਼ਾਰ ’ਚ ਖੁਰਾਕੀ ਤੇਲਾਂ ’ਚ 366 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਗਿਰਾਵਟ ਰਹੀ ਉੱਥੇ ਹੀ ਜ਼ਿਆਦਾਤਰ ਦਾਲਾਂ ਦੇ ਭਾਅ ਵੀ ਡਿੱਗ ਗਏ ਜਦੋਂਕਿ ਮਿੱਠੇ ’ਚ ਮਿਲਿਆ-ਜੁਲਿਆ ਰੁਝਾਨ ਰਿਹਾ। (Oil Prices)

ਤੇਲ ਦਾਂ ਦੇ ਭਾਅ : ਵਿਸ਼ਵ ਪੱਧਰ ’ਤੇ ਮਲੇਸ਼ੀਆ ਦੇ ਬਰਸਾ ਮਲੇਸ਼ੀਆ ਡੈਰਿਵੇਟਿਵ ਐਕਸਚੇਂਜ ’ਚ ਪਾਮ ਆਇਲ ਦਾ ਫਰਵਰੀ ਵਾਇਦਾ ਸਮੀਖਿਆ ਅਧੀਨ ਹਫ਼ਤੇ ਦੌਰਾਨ 81 ਰਿੰਗਿਟ ਦੀ ਤੇਜ਼ੀ ਲੈ ਕੇ ਹਫ਼ਤੇ ਦੇ ਅੰਤ ’ਚ 3806 ਰਿੰਗਿਟ ਪ੍ਰਤੀ ਟਨ ’ਤੇ ਪਹੰੁਚ ਗਿਆ। ਉੱਥੇ ਹੀ ਫਰਵਰੀ ਦਾ ਅਮਰੀਕੀ ਸੋਇਆ ਤੇਲ ਵਾਇਦਾ ਹਫ਼ਤੇ ਦੇ ਅੰਤ ’ਚ 1.61 ਸੈਂਟ ਡਿੱਗ ਕੇ 60.99 ਸੈਂਟ ਪ੍ਰਤੀ ਪਾਊਂਡ ਰਹਿ ਗਿਆ।

ਬੀਤੇ ਹਫ਼ਤੇ ਸਰ੍ਹੋਂ ਦੇ ਤੇਲ 219 ਰੁਪਏ, ਮੁੰਗਫਲੀ ਤੇਲ 146 ਰੁਪਏ, ਸੂਰਜਮੁਖੀ ਤੇਲ 147, ਸਇਆ ਰਿਫਾਇੰਡ 366 ਰੁਪਏ ਅਤੇ ਪਾਮ ਆਇਲ 293 ਰੁਪਏ ਪ੍ਰਤੀ ਕੁਇੰਟਲ ਉੱਤਰ ਗਿਆ ਜਦੋਂਕਿ ਵਨਸਪਤੀ ਆਇਲ ਦੇ ਭਾਅ ’ਚ 147 ਰੁਪਏ ਪ੍ਰਤੀ ਕੁਇੰਟਲ ਦੀ ਤੇਜ਼ੀ ਰਹੀ। ਹਫ਼ਤੇ ਦੇ ਅੰਤ ’ਚ ਸਰ੍ਹੋਂ ਤੇਲ 16630 ਰੁਪਏ ਪ੍ਰਤੀ ਕੁਇੰਟਲ, ਮੁੰਗਫਲੀ ਤੇਲ 20000 ਰੁਪਏ ਪ੍ਰਤੀ ਕੁਇੰਟਲ, ਸੂਰਜਮੁਖੀ ਤੇਲ 18534 ਰੁਪਏ ਪ੍ਰਤੀ ਕੁਇੰਟਲ, ਸੋਇਆ ਰਿਫਾਇੰਡ 14652 ਰੁਪਏ ਪ੍ਰਤੀ ਕੁਇੰਟਲ, ਪਾਮ ਆਇਲ 10256 ਰੁਪਏ ਪ੍ਰਤੀ ਕੁਇੰਟਲ ਅਤੇ ਵਨਸਪਤੀ ਤੇਲ 12747 ਰੁਪਏ ਪ੍ਰਤੀ ਕੁਇੰਟਲ ’ਤੇ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here