ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News ਤਕਨੀਕ ਦਾ ਜਾਲ ...

    ਤਕਨੀਕ ਦਾ ਜਾਲ ਤੇ ਸਮਾਜ

    Technology

    ਅੱਜ ਦਾ ਇਨਸਾਨ ਕੁਝ ਵੀ ਜਾਣਨ ਲਈ ਕਿਤਾਬਾਂ ਜਾਂ ਵਿਦਵਾਨਾਂ ਦੀ ਬਜਾਇ ਗੂਗਲ ’ਤੇ ਨਿਰਭਰ ਹੋ ਗਿਆ ਹੈ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਗੂਗਲ ਸਰਚ ਕਰਨ ਲੱਗਦਾ ਹੈ ਇਸ ਸਮੇਂ ਦੁਨੀਆ ਦੀ ਅਬਾਦੀ ਲਗਭਗ ਅੱਠ ਅਰਬ ਹੈ ਗੂਗਲ ਸਰਚ ਕਰਨ ਵਾਲਿਆਂ ਦੀ ਗਿਣਤੀ ਲਗਭਗ 3 ਅਰਬ ਦੱਸਦਾ ਹੈ ਖੁਦ ਗੂਗਲ ਅਤੇ ਫੇਸਬੁੱਕ ਨੂੰ ਇਸਤੇਮਾਲ ਕਰਨ ਵਾਲੇ ਲਗਭਗ 2.3 ਅਰਬ ਹਨ ਗੂਗਲ ਸਰਚ ਇਸਤੇਮਾਲ ਕਰਨ ਵਾਲੇ ਇਹ ਵੀ ਜਾਣਦੇ ਹਨ ਕਿ ਤੁਸੀਂ ਕਿਸੇ ਚੀਜ਼ ਨੂੰ ਲੱਭ ਲਿਆ ਤਾਂ ਅਗਲੀ ਵਾਰ ਗੂਗਲ ਖੋਲ੍ਹਦੇ ਹੀ ਬਿਨਾ ਸਾਡੇ ਸਰਚ ਕੀਤੇ ਗੂਗਲ ਉਸ ਵਸਤੂ ਜਾਂ ਉਸ ਵਸਤੂ ਨਾਲ ਸਬੰਧਿਤ ਇਸ਼ਤਿਹਾਰਾਂ ਦਾ ਹੜ੍ਹ ਲਿਆ ਦਿੰਦਾ ਹੈ । ਗੂਗਲ ਵਰਤੋਂਕਾਰਾਂ ਨੂੰ ਇਹ ਚੀਜ਼ਾਂ ਖਰੀਦਣ ਜਾਂ ਦੇਖਣ ਦਾ ਲਾਲਚ ਦੇ ਰਿਹਾ ਹੈ ਗੂਗਲ ਵਰਤੋਂਕਾਰ ਦੇ ਮਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ’ਚ ਲੱਗਿਆ ਹੈ ਪਰ ਗੂਗਲ ਤਾਂ ਇੱਕ ਬੇਜ਼ਾਨ ਚੀਜ਼ ਹੈ ਅਸਲ ਮਾਲਕ ਤਾਂ ਕੰਪਨੀਆਂ ਦੇ ਉਹ ਮਾਲਕ ਹਨ, ਜਿਨ੍ਹਾਂ ਨੂੰ ਗੂਗਲ ਜਾਂ ਅਮੇਜਨ ਵਰਗੀਆਂ ਕੰਪਨੀਆਂ ਵਰਤੋਂਕਾਰਾਂ ਦਾ ਡਾਟਾ ਜਾਣਕਾਰੀਆਂ ਵੇਚਦੀਆਂ ਹਨ ਸਾਇੰਸ ਟੈਕਨਾਲੋਜੀ ਉਨ੍ਹਾਂ ਨਾਲ ਕੀ ਖਿਲਵਾੜ ਕਰ ਰਹੀ ਹੈ ।

    ਇਸ ਗੰਭੀਰ ਤੱਥ ਨੂੰ ਕੁਝ ਸਰਕਾਰਾਂ ਅਤੇ ਟੈਕਨਾਲੋਜੀ ਨਾਲ ਜੁੜੀਆਂ ਵੱਡੀਆਂ- ਵੱਡੀਆਂ ਕੰਪਨੀਆਂ ਤੋਂ ਇਲਾਵਾ ਸ਼ਾਇਦ ਹੀ ਕੁਝ ਲੋਕ ਜਾਣਦੇ ਹਨ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਮ ਆਦਮੀ ਦਾ ਸ਼ੋਸ਼ਣ ਸਦਾ ਤੋਂ ਹੰੁਦਾ ਆਇਆ ਹੈ ਸ਼ਕਤੀਸ਼ਾਲੀ ਕੰਪਨੀਆਂ ਅਤੇ ਸਰਕਾਰਾਂ ਬਾਇਓ ਇੰਜੀਨੀਅਰਿੰਗ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਲੋਕਾਂ ਦੇ ਦਿਮਾਗ ਨੂੰ ਇੱਕ ਕੰਪਿਊਟਰ ਇੰਟਰਫੇਸ ਵਰਗਾ ਬਣਾਉਣ ਵੱਲ ਵਧ ਰਹੀਆਂ ਹਨ ਜਿਸ ਨਾਲ ਉਹ ਸਾਨੂੰ ਕੰਪਿਊਟਰ ਵਾਂਗ ਰਿਮੋਟ ਨਾਲ ਕੰਟਰੋਲ ਕਰ ਸਕਣ ਜਾਂ ਸਾਡੇ ਬਾਰੇ ਹਰ ਜਾਣਕਾਰੀ ਪ੍ਰਾਪਤ ਕਰ ਸਕਣ ।

    ਬਾਇਓ ਇੰਜੀਨੀਅਰਿੰਗ ਜ਼ਰੀਏ ਉਹ ਮਨੁੱਖ ਦੀ ਇੱਕ ਮਨਚਾਹੀ ਪ੍ਰਜਾਤੀ ਬਣਾਉਣ ’ਚ ਸਫ਼ਲ ਹੋ ਸਕਦੇ ਹਨ ਜਿਵੇਂ ਕਿ ਹੁਣ ਤੱਕ ਉਹ ਫਸਲਾਂ ਅਤੇ ਜਾਨਵਰਾਂ ਨਾਲ ਕਰਨ ’ਚ ਸਫਲ ਹੋ ਗਏ ਹਨ ਇਤਿਹਾਸ ਗਵਾਹ ਹੈ ਕਿ ਮਨੁੱਖ ਨੇ ਹੁਣ ਤੱਕ ਕਿਸ ਤਰ੍ਹਾਂ ਆਪਣੇ ਚਾਰੇ ਪਾਸੇ ਵਾਤਾਵਰਨ ਨੂੰ ਬਦਲ ਦਿੱਤਾ ਜੰਗਲ-ਪਿੰਡ ਸਭ ਨੂੰ ਤਬਾਹ ਕਰਕੇ ਸ਼ਹਿਰ ਵਸਾਏ ਜਾਂ ਕਾਰਖਾਨੇ ਬਣਾਏ ਹਨ ਇਹ ਕੰਮ ਮਨੁੱਖੀ ਮਜ਼ਦੂਰਾਂ ਨੇ ਕਾਰਪੋਰੇਟ ਕੰਪਨੀਆਂ ਦੇ ਮਾਲਕਾਂ ਦੇ ਹੁਕਮ ਨਾਲ ਕੀਤੇ ਸਨ ਹੁਣ ਕਈ ਕੰਮ ਰੋਬੋਟ ਕਰਨ ਲੱਗੇ ਹਨ।

    ਜਿਨ੍ਹਾਂ ਨੇ ਦੁਨੀਆ ਭਰ ਦੇ ਮਜ਼ਦੂਰਾਂ ਨੂੰ ਬੇਕਾਰੀ ਵੱਲ ਧੱਕ ਦਿੱਤਾ ਹੈ ਹੁਣ ਤਾਂ ਫੌਜੀਆਂ ਦਾ ਕੰਮ ਵੀ ਰੋਬੋਟ ਅਤੇ ਡਰੋਨ ਕਰ ਰਹੇ ਹਨ ਹੁਣ ਤੱਕ ਸਾਡਾ ਜੈਵਿਕ ਦਿਮਾਗ ਕੰਪਿਊਟਰ ਨੂੰ ਬਣਾ ਰਿਹਾ ਹੈ, ਕੰਟਰੋਲ ਕਰ ਰਿਹਾ ਹੈ ਕਿਉਂਕਿ ਕੰਪਿਊਟਰ ਯੁੱਗ ਨੇ ਇਨਸਾਨ ਦੀ ਯਾਦ-ਸ਼ਕਤੀ, ਗਿਣਨ ਸ਼ਕਤੀ ਨੂੰ ਕਮਜ਼ੋਰ ਕੀਤਾ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਿਗਿਆਨ ਕੱਲ੍ਹ ਅਜਿਹਾ ਸੁਪਰ ਕੰਪਿਊਟਰ ਬਣਾ ਲਵੇ ਜੋ ਸਾਡੇ ਦਿਮਾਗ ਨੂੰ ਬੇਕਾਰ ਬਣਾ ਦੇਵੇ ਅਤੇ ਖੁਦ ਦੁਨੀਆ ਨੂੰ ਕੰਟਰੋਲ ਕਰਨ ਲੱਗੇ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here