Weather Update Today : ਦੋ ਦਿਨ ਝੁਲਸਾ ਦੇਵੇਗੀ ਗਰਮੀ, 10 ਤੱਕ ਮੌਸਮ ਖੁਸ਼ਕ

Weather Today
Heat Wave

11 ਜੂਨ ਨੂੰ ਗਰਜ਼ ਚਮਕ ਦੀ ਸੰਭਾਵਨਾ | Weather Update Today

ਸੋਨੀਪਤ। ਹਰਿਆਣਾ ਹੁਣ ਗਰਮੀ ਨਾਲ ਤਪਣ ਲੱਗਿਆ ਹੈ। ਅੱਜ ਸਵੇਰੇ 3 ਤੋਂ ਚਾਰ ਵਜੇ ਦੇ ਨੇੜੇ-ਤੇੜੇ ਜੋ ਰਿਕਾਰਡ ਹੋਇਆ, ਉਹ 35 ਡਿਗਰੀ ਤੱਕ ਪਹੰੁਚਿਆ। ਹਾਲਾਂਕਿ ਕਈ ਜਗ੍ਹਾ ’ਤੇ ਆਸਮਾਨ ’ਚ ਬੱਦਲਵਾਈ ਹੈ, 24 ਘੰਟਿਆਂ ’ਚ ਕੁਝ ਸੈਂਟਰਾਂ ’ਤੇ ਮੀਂਹ ਦੀ ਗਤੀਵਿਧੀ ਵੀ ਦਰਜ਼ ਹੋਈ ਹੈ, ਪਰ ਨਾ ਤਾਂ ਮੀਂਹ ਅਤੇ ਨਾ ਹੀ ਕੋਈ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਗਰਮੀ ’ਤੇ ਹੋਵੇਗਾ। ਤਿੰਨ ਦਿਨਾਂ ਤੱਕ ਤਾਪਮਾਨ 2 ਤੋਂ 3 ਡਿਗਰੀ ਤੱਕ ਵਧੇਗਾ। ਇਸ ਤੋਂ ਬਾਅਦ ਕੁਝ ਰਾਹਤ ਦੀ ਸੰਭਾਵਨਾ ਮੌਸਮ ਮਾਹਿਰ ਪ੍ਰਗਟਾ ਰਹੇ ਹਨ। (Weather Update Today)

10 ਜੂਨ ਤੋਂ ਬਾਅਦ ਹੀ ਮੌਸਮ ’ਚ ਬਦਲਾਅ ਹੋਵੇਗਾ ਅਤੇ 11 ਜੂਨ ਨੂੰ ਉੱਤਰੀ ਹਰਿਆਣਾ ਦੇ ਜ਼ਿਲ੍ਹਿਆਂ ’ਚ ਗਰਜ਼ ਚਮਕ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਹੈ। ਘੱਟੋ-ਘੱਟ ਪਾਰਾ 1 ਡਿਗਰੀ ਤੱਕ ਵਧਿਆ ਅਤੇ ਸਰਸਾ ’ਚ ਇਹ ਸਭ ਤੋਂ ਜ਼ਿਆਦਾ 26 ਡਿਗਰੀ ਰਿਹਾ। ਸਭ ਤੋਂ ਘੱਟ ਤਾਪਮਾਨ 21.4 ਡਿਗਰੀ ਗੁਰੂਗ੍ਰਾਮ ’ਚ ਦਰਜ਼ ਹੋਇਆ ਹੈ। ਗੱਲ ਵੱਧ ਤੋਂ ਵੱਧ ਤਾਪਮਾਨ ਦੀ ਕਰੀਏ ਤਾਂ ਸਵੇਰੇ 10 ਵਜੇ ਜੀਂਦ 35.8 ਡਿਗਰੀ ਨਾਲ ਤਪ ਰਿਹਾ ਸੀ। ਦਿਨ ’ਚ ਇਸ ’ਚ ਹੋਰ ਵੀ ਵਾਧਾ ਹੋਇਆ ਸੋਨੀਪਤ ਅਤੇ ਬਾਲਸਮੰਦ ’ਚ ਵੀ ਪਾਰੇ ’ਚ ਉਛਾਲ ਹੈ।

ਤਿੰਨ ਦਿਨਾਂ ਤੱਕ ਇੰਜ ਹੀ ਰਹੇਗਾ ਮੌਸਮ | Weather Update Today

ਮੌਸਮ ਮਾਹਿਰਾਂ ਅਨੁਸਾਰ 8 ਤੇ 9 ਜੂਨ ਨੂੰ ਹਰਿਆਣਾ ’ਚ ਮੌਸਮ ਖੁਸ਼ ਬਣਿਆ ਰਹੇਗਾ। ਦਿਨ ’ਚ ਤਾਪਮਾਨ ’ਚ ਹਲਕਾ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਕਿਤੇ ਕਿਤੇ ਗਰਜ਼ ਚਮਕ ਵੀ ਦੇਖਣ ਨੂੰ ਮਿਲ ਸਕਦੀ ਹੈ। 10 ਜੂਨ ਨੂੰ ਆਂਸ਼ਿਕ ਬੱਦਲ ਛਾਉਣਗੇ। 11 ਜੂਨ ਨੂੰ ਉੱਤਰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ, ਪੰਚਕੂਲਾ, ਯਮੁਨਾਨਗਰ, ਕਰਨਾਲ, ਕੈਥਲ ਤੇ ਕੁਰੂਕਸ਼ੇਤਰ ’ਚ ਯੈਲੋ ਅਲਰਟ ਰਹੇਗਾ। ਇੱਥੇ ਗਰਜ ਚਮਕ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਰਹੇਗੀ।

ਮੌਸਮ ਵਿਭਾਗ ਦੀ ਬੁੱਧਵਾਰ ਨੂੰ ਆਈ ਜਾਣਕਾਰੀ ’ਤੇ ਗੌਰ ਕਰੀਏ ਤਾਂ ਅੱਜ ਸਰਸਾ, ਫਤਿਹਾਬਾਦ, ਅੰਬਾਲਾ, ਪੰਚਕੂਲਾ, ਯਮੁਨਾਨਗਰ ਤੇ ਕੁਰੂਕਸ਼ੇਤਰ ’ਚ ਗਰਜ਼ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਬਣ ਸਕਦੀ ਹੈ।

24 ਘੰਟਿਆਂ ’ਚ ਇਨ੍ਹਾਂ ਜਗ੍ਹਾ ’ਤੇ ਪਿਆ ਮੀਂਹ

ਆਈਐੱਮਡੀ ਚੰਡੀਗੜ੍ਹ ਅਨੁਸਾਰ ਤਿੰਨ ਸੈਂਟਰਾਂ ’ਤੇ ਮੀਂਹ ਦਰਜ਼ ਕੀਤਾ ਗਿਆ। ਕਰਨਾਲ ਦੇ ਉਚਾਨੀ ਸੈਂਟਰ ’ਚ 29 ਐੱਮਐੱਮ, ਮਹਿੰਦਰਗੜ੍ਹ ਏਡਬਲਿਊਐੱਸ ’ਚ 13 ਐੱਮਐੱਮ ਅਤੇ ਪੰਚਕੂਲਾ ’ਚ 3.5 ਐੱਮਐੱਮ ਮੀਂਹ ਦਰਜ਼ ਕੀਤਾ ਗਿਆ। ਮਹਿੰਦਗੜ੍ਹ ਤੇ ਨਾਰਨੌਲ ’ਚ ਤਾਂ ਹਰ ਰੋਜ਼ ਹੀ ਵੱਖ-ਵੱਖ ਖੇਤਰਾਂ ’ਚ ਬੂੰਦਾਬਾਂਦੀ ਦੀਆਂ ਗਤੀਵਿਧੀਆਂ ਦਰਜ਼ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਦਾ ਅਸਰ ਊੱੀੇ ਗਰਮੀ ’ਤੇ ਨਹੀਂ ਪੈ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ ਫਿਲਹਾਲ 34 ਡਿਗਰੀ ਦੇ ਕਰੀਬ ਬਣਿਆ ਹੈ।