28 ਜੂਨ ਨੂੰ ਹਰਿਆਣਾ-ਪੰਜਾਬ ਪਹੁੰਚੇਗਾ ਮਾਨਸੂਨ | Weather Update
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਇਸ ਹਫ਼ਤੇ ਵੀ ਗਰਮੀ ਤੋਂ ਕਿਸੇ ਵੀ ਤਰ੍ਹਾਂ ਰਾਹਤ ਨਹੀਂ ਮਿਲੇਗੀ, ਸਗੋਂ ਇਸ ਦੇ ਉਲਟ ਅਗਲੇ ਤਿੰਨ ਦਿਨਾਂ ਤੱਕ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਤਪਸ਼ ,ਲੋਅ ਰਹਿਣ ਦੇ ਆਸਾਰ ਹਨ। ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤਾਪਮਾਨ 45 ਡਿਗਰੀ ਤੋਂ ਲੈ ਕੇ 50 ਡਿਗਰੀ ਤੱਕ ਰਹਿ ਸਕਦਾ ਹੈ। (Weather Update)
ਮੌਸਮ ਵਿਭਾਗ ਨੇ ਵੀ ਖੜੇ੍ਹ ਕੀਤੇ ਹੱਥ, ਇਹ ਹਫ਼ਤਾ ਨਹੀਂ ਮਿਲੇਗੀ ਕਿਸੇ ਨੂੰ ਰਾਹਤ | Weather Update
ਮੌਸਮ ਵਿਭਾਗ ਵੱਲੋਂ ਵੀ ਹੱਥ ਖੜ੍ਹੇ ਕਰਦੇ ਹੋਏ ਸਾਫ਼ ਕਹਿ ਦਿੱਤਾ ਗਿਆ ਹੈ ਕਿ ਇਹ ਹਫ਼ਤਾ ਲੋਆਂ ਨਾਲ ਆਮ ਲੋਕਾਂ ਨੂੰ ਪਰੇਸ਼ਾਨ ਕਰਦਾ ਨਜ਼ਰ ਆਵੇਗਾ, ਇਸ ਕਰਕੇ ਜੇਕਰ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ 11 ਵਜੇ ਤੋਂ ਲੈ ਕੇ 4 ਵਜੇ ਤੱਕ ਆਪਣੇ ਘਰ ਤੋਂ ਹੀ ਬਾਹਰ ਨਾ ਨਿਕਲਿਆ ਜਾਵੇ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਹੀ ਮੌਸਮ ਵੱਲੋਂ ਕਰਵਟ ਲਈ ਜਾਵੇਗੀ, ਜਿਸ ਤੋਂ ਬਾਅਦ 2-4 ਡਿਗਰੀ ਤਾਪਮਾਨ ਤੱਕ ਰਾਹਤ ਮਿਲ ਸਕਦੀ ਹੈ ਪਰ ਉਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ।
ਪੰਜਾਬ ਅਤੇ ਹਰਿਆਣਾ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਕੁਝ ਹਿੱਸਾ ਹਿਮਾਚਲ ਅਤੇ ਕਸ਼ਮੀਰ ਨਾਲ ਹੋਣ ਕਰਕੇ ਇਥੇ ਗਰਮੀ ਕੁਝ ਘੱਟ ਹੈ, ਜਦੋਂ ਕਿ ਹਰਿਆਣਾ ਦਾ ਜ਼ਿਆਦਾਤਰ ਹਿੱਸਾ ਰਾਜਸਥਾਨ ਨਾਲ ਹੋਣ ਕਰਕੇ ਇਸ ਸੂਬੇ ਵਿੱਚ ਗਰਮੀ ਕਾਫ਼ੀ ਜ਼ਿਆਦਾ ਹੈ। ਮੌਸਮ ਵਿਭਾਗ ਅਨੁਸਾਰ ਹਰਿਆਣਾ ਅਤੇ ਪੰਜਾਬ ਵਿਚਕਾਰ ਇਸ ਸਮੇਂ 3 ਤੋਂ 4 ਡਿਗਰੀ ਤੱਕ ਦਾ ਫਰਕ ਨਜ਼ਰ ਆ ਰਿਹਾ ਹੈ। ਜਿਥੇ ਪੰਜਾਬ ਦੇ ਕੁਝ ਇਲਾਕੇ ਵਿੱਚ 42 ਤੋਂ 44 ਡਿਗਰੀ ਤਾਪਮਾਨ ਚਲ ਰਿਹਾ ਹੈ ਤਾਂ ਉਥੇ ਹੀ ਹਰਿਆਣਾ ਦੇ ਜ਼ਿਆਦਾਤਰ ਇਲਾਕੇ ਵਿੱਚ 44 ਤੋਂ 46 ਡਿਗਰੀ ਤਾਪਮਾਨ ਚੱਲ ਰਿਹਾ ਹੈ। ਇਸ ਲਈ ਪੰਜਾਬ ਨਾਲੋਂ ਹਰਿਆਣਾ ’ਚ ਜ਼ਿਆਦਾ ਗਰਮੀ ਪੈ ਰਹੀ ਹੈ।
Also Read : ਧੰਨਾ ਸਿੰਘ, ਤੇਜਾ ਸਿੰਘ, ਸੁੱਚਾ ਸਿੰਘ, ਭਾਨ ਸਿੰਘ ਵੀ ਰਹੇ ਨੇ ਬਠਿੰਡਾ ਤੋਂ ਸੰਸਦ ਮੈਂਬਰ