Weather Update : ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਮੀਂਹ ਦਾ ਅਲਰਟ

Weather Update

3 ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ | Weather Update

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਹੜ੍ਹਾਂ ਦਾ ਕਹਿਰ ਇੱਕ ਹਫਤੇ ਬਾਅਦ ਵੀ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਦੇ 3 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸਵੇਰੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ, ਦਸੂਹਾ ਅਤੇ ਮੁਕੇਰੀਆਂ ਦੇ ਆਸ-ਪਾਸ ਦੇ ਇਲਾਕਿਆਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਨੇ ਹੜ੍ਹਾਂ ਅਤੇ ਮੀਂਹ ਕਾਰਨ ਨੁਕਸਾਨੇ ਗਏ ਸਕੂਲਾਂ ਦੀ ਮੁਰੰਮਤ ਲਈ ਬਜਟ ਜਾਰੀ ਕਰ ਦਿੱਤਾ ਹੈ। ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਪ੍ਰਾਇਮਰੀ ਸਕੂਲਾਂ ਲਈ 20 ਕਰੋੜ ਰੁਪਏ ਅਤੇ ਸੈਕੰਡਰੀ ਸਕੂਲਾਂ ਲਈ 7.77 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਦੂਜੇ ਪਾਸੇ ਪਿਛਲੇ ਦਿਨੀਂ ਪੌਂਗ ਡੈਮ ਤੋਂ ਦੂਜੀ ਵਾਰ ਪਾਣੀ ਛੱਡਣ ਤੋਂ ਬਾਅਦ ਬਿਆਸ ਦੇ ਪਾਣੀ ਦੇ ਪੱਧਰ ’ਚ ਵਾਧਾ ਹੋਇਆ ਸੀ ਪਰ ਬਿਆਸ ਹਾਲੇ ਵੀ ਖਤਰੇ ਦੇ ਨਿਸਾਨ ਤੋਂ ਹੇਠਾਂ ਹੈ ਅਤੇ ਸਥਿਤੀ ਕਾਬੂ ਹੇਠ ਹੈ। ਘੱਗਰ ਦੇ ਕੰਢੇ ਵਸੇ ਪਿੰਡਾਂ ’ਚ ਅੱਜ ਵੀ ਹੜ੍ਹਾਂ ਕਾਰਨ ਲੋਕ ਪਰੇਸ਼ਾਨ ਹਨ। ਜਿਨ੍ਹਾਂ ਖੇਤਾਂ ’ਚ ਪਾਣੀ ਨਿਕਲ ਗਿਆ ਹੈ, ਉੱਥੇ ਚਿੱਕੜ ਹੋ ਗਿਆ ਹੈ। ਕਿਸਾਨ ਸੂਬਾ ਸਰਕਾਰ ਤੋਂ ਰਾਹਤ ਪੈਕੇਜ ਦੀ ਉਡੀਕ ਕਰ ਰਹੇ ਹਨ, ਤਾਂ ਜੋ ਕਿਸਾਨ ਹੋਰ ਤਿਆਰੀਆਂ ਕਰ ਸਕਣ। ਇਸ ਸਬੰਧੀ ਵਿਰੋਧੀ ਪਾਰਟੀਆਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਸਰਹੱਦ ’ਤੇ ਪਾਣੀ ਹੋਣ ਦੇ ਬਾਵਜੂਦ ਵੀ ਡਿਉਟੀ ਦੇ ਰਹੇ ਬੀਐਸਐਫ ਦੇ ਜਵਾਨ | Weather Update

ਘੱਗਰ ਅਤੇ ਸਤਲੁਜ ਦਾ ਪਾਣੀ ਹਰੀਕੇ ਹੈੱਡ ਤੋਂ ਪਾਕਿਸਤਾਨ ਨੂੰ ਭੇਜਿਆ ਜਾਂਦਾ ਸੀ ਪਰ ਪਾਣੀ ਕਾਰਨ ਫਿਰੋਜ਼ਪੁਰ ਦਾ ਸਰਹੱਦੀ ਇਲਾਕਾ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਿਆ ਹੈ। ਇਸ ਸਥਿਤੀ ’ਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਸਰਹੱਦ ਦੀ ਰਾਖੀ ’ਚ ਲੱਗੇ ਹੋਏ ਹਨ, ਜਿਸ ਦੀ ਇੱਕ ਤਸਵੀਰ ਬੀਐਸਐਫ ਵੱਲੋਂ ਵੀ ਸਾਂਝੀ ਕੀਤੀ ਗਈ, ਜਿਸ ’ਚ 3-4 ਫੁੱਟ ਪਾਣੀ ’ਚ ਵੀ ਜਵਾਨ ਸਰਹੱਦ ’ਤੇ ਬੰਦੂਕ ਲੈ ਕੇ ਖੜ੍ਹੇ ਹਨ। (Weather Update)

ਟੋਰਨੇਡੋ ਨੂੰ ਦੇਖ ਲੋਕ ਹੋਏ ਹੈਰਾਨ | Weather Update

ਬੀਤੀ ਸ਼ਾਮ ਫਿਰੋਜ਼ਪੁਰ ਦੇ ਪਿੰਡ ਨੱਥੂਵਾਲਾ ’ਚ ਤੂਫਾਨ ਆਇਆ। ਇਸ ਦਾ ਆਕਾਰ ਵੀ ਇੰਨਾ ਵਧਿਆ ਨਹੀਂ ਸੀ, ਪਰ ਇਸ ਦੇ ਅੰਦਰ ਹਲਕੀ ਜਿਹੀਆਂ ਚੀਜਾਂ ਨੂੰ ਦੇਖਿਆ ਗਿਆ ਸੀ। ਇਸ ਤੂਫਾਨ ਨੂੰ ਕੁਝ ਦੇਰ ਤੱਕ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਪਰ ਇਸ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ। (Weather Update)

ਇਹ ਵੀ ਪੜ੍ਹੋ : ਜਾਅਲੀ ਡਿਗਰੀ ’ਤੇ ਨੌਕਰੀ ਲੈਣ ਵਾਲੀ ਮਹਿਲਾ ਪ੍ਰਿੰਸੀਪਲ ਵਿਜੀਲੈਂਸ ਵੱਲੋਂ ਗ੍ਰਿਫਤਾਰ