Weather Update Punjab
ਚੰਡੀਗੜ੍ਹ। ਪੰਜਾਬ ’ਚ ਬੀਤੇ 2 ਦਿਨਾਂ ਤੋਂ ਮਾਨਸੂਨ ਦੁਬਾਰਾ ਐਕਟਿਵ ਹੋ ਚੁੱਕਿਆ ਹੈ। ਜਿਸ ਨਾਲ ਤਾਪਮਾਨ ’ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਸਾਰੇ ਸ਼ਹਿਰਾਂ ’ਚ ਭਾਰੀ ਮੀਂਹ ਪਿਆ। ਜਿਸ ਨਾਲ ਪੰਜਾਬ ਦੇ ਸ਼ਹਿਰਾਂ ਦੇ ਜ਼ਿਆਦਾਤਰ ਤਾਪਮਾਨ ’ਚ ਆਮ ਤੋਂ 3.8 ਡਿਗਰੀ ਤੱਕ ਦੀ ਕਮੀ ਦੇਖਣ ਨੂੰ ਮਿਲੀ। ਉੱਥੇ ਹੀ ਅੱਜ ਮਾਝਾ, ਦੋਆਬਾ ਤੋਂ ਇਲਾਵਾ ਪੱਛਮੀ ਮਾਲਵਾ ’ਚ ਮੀਂਹ ਦੇ ਆਸਾਰ ਬਣੇ ਹੋਏ ਹਨ। (Weather Update Punjab)
ਬੀਤੇ 24 ਘੰਟਿਆਂ ਵਿੱਚ ਅੰਮਿ੍ਰਤਸਰ 43 ਐੱਮਐੱਮ, ਜਲੰਧਰ 31.5 ਐੱਮਐੱਮ, ਐੱਸਬੀਐੱਸ ਨਗਰ ’ਚ 14 ਐੱਮਐੱਮ, ਲੁਧਿਟਾਣਾ ’ਚ 6 ਐੱਮਐੱਮ ਅਤੇ ਰੋਪੜ ’ਚ 2 ਐੱਮਐੱਮ ਮੀਂਹ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਝਾ ’ਚ ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ, ਤਰਨਤਾਰਨ ਅਤੇ ਦੋਬਾਬਾ ’ਚ ਜਲੰਧਰ, ਕਪੂਰਥਲਾ, ਫਗਵਾੜਾ, ਫਲੌਰ, ਨਵਾਂ ਸ਼ਹਿਰ ’ਚ ਅੱਜ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਮੀਂਹ ਦੇ ਨਾਲ 30 ਕਿਮੀ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਨਾ ਹੋ ਜਾਵੇ ਬੰਦ !, ਕਰ ਲਓ ਆਹ ਕੰਮ, ਸਰਕਾਰ ਹੋਈ ਸਖ਼ਤ
ਉੱਥੇ ਹੀ ਪੱਛਮੀ ਮਾਲਵਾ ਫਿਰੋਜ਼ਪੁਰ, ਮੁਕਤਸਰ, ਮੋਗਾ ਅਤੇ ਬਠਿੰਡਾ ’ਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂਕਿ ਪੂਰਬੀ ਮਾਲਵਾ ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸਏਐੱਸ ਨਗਰ ’ਚ ਕੋਈ ਅਲਰਟ ਨਹੀਂ ਹੈ। ਇੱਥੇ ਜੇਕਰ ਮੀਂਹ ਪਿਆ ਤਾਂ ਆਮ ਜਿਹਾ ਹੀ ਪਵੇਗਾ।