Weather Update: ਹਾੜੀ ਰੁੱਤੇ ਮੀਂਹ ਨੇ ਕਿਸਾਨ ਫਿਕਰਾਂ ‘ਚ ਪਾਏ

Weather Update
ਬਠਿੰਡਾ : ਅਸਮਾਨ 'ਚ ਛਾਏ ਹੋਏ ਬੱਦਲ, ਜੋ ਕਣਕ ਲਈ ਖਤਰੇ ਦੀ ਘੰਟੀ ਹੈ।

ਬਠਿੰਡਾ (ਸੁਖਜੀਤ ਮਾਨ)। ਹੁਣ ਜਦੋਂ ਖੇਤਾਂ ਵਿੱਚ ਪੱਕੀ ਖੜੀ ਕਣਕ ਦੀ ਵਢਾਈ ਦਾ ਕੰਮ ਮੱਠੀ ਜਿਹੀ ਚਾਲ ਨਾਲ ਸ਼ੁਰੂ ਹੋਇਆ ਸੀ ਤਾਂ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ‘ਚ ਪਾ ਦਿੱਤਾ ਹੈ। ਇਸ ਮੀਂਹ ਕਾਰਨ ਕਰੀਬ ਤਿੰਨ-ਚਾਰ ਦਿਨ ਕੰਮ ‘ਚ ਖੜੋਤ ਰਹੇਗੀ। ਜੇਕਰ ਮੀਂਹ ਜ਼ਿਆਦਾ ਪੈਂਦਾ ਹੈ ਤਾਂ ਕਣਕ ਦੇ ਦਾਣਿਆਂ ਦੀ ਗੁਣਵਤਾ ‘ਤੇ ਵੀ ਮਾੜਾ ਅਸਰ ਪਵੇਗਾ । (Weather Update)

ਬਠਿੰਡਾ : ਖੇਤਾਂ ਵਿੱਚ ਪੱਕੀ ਖੜੀ ਕਣਕ ਦੀ ਫਸਲ।

ਮੌਸਮ ਵਿਭਾਗ ਨੇ ਕਈ ਦਿਨ ਪਹਿਲਾਂ ਇਹ ਜਾਣਕਾਰੀ ਦਿੱਤੀ ਸੀ, ਉਸੇ ਦਿਨ ਤੋਂ ਕਿਸਾਨ ਚਿੰਤਾ ਵਿੱਚ ਸੀ। ਬੀਤੀ ਦੇਰ ਰਾਤ ਪਹਿਲਾਂ ਕਿਣਮਿਣ ਸ਼ੁਰੂ ਹੋਈ ਫਿਰ ਹਲਕੇ ਤੋਂ ਦਰਮਿਆਨਾ ਮੀਂਹ ਰੁਕ-ਰੁਕ ਕੇ ਪੈਂਦਾ ਰਿਹਾ। ਅੱਜ ਸਵੇਰੇ ਵੀ ਕਈ ਥਾਈਂ ਹਲਕਾ ਮੀਂਹ ਪਿਆ। ਕਈ ਥਾਈਂ ਅਗੇਤੀ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਸੀ। ਹੁਣ ਮੀਂਹ ਪੈਣ ਕਾਰਨ ਵਾਢੀ ਦਾ ਕੰਮ ਕਈ ਦਿਨ ਨਹੀਂ ਚੱਲ ਸਕੇਗਾ। ਬਠਿੰਡਾ ਜ਼ਿਲ੍ਹੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਵਿੱਚ ਗੜੇ ਪੈਣ ਨਾਲ ਕਣਕ ਦੀ ਫਸਲ ਤਬਾਹ ਹੋ ਗਈ ਸੀ। (Heavy Rains)

Also Read : ਦਰਦਨਾਕ ਘਟਨਾ, ਅੱਖਾਂ ਸਾਹਮਣੇ ਸੜ ਗਈਆਂ 400 ਝੁੱਗੀਆਂ

(Weather Update) ਹੁਣ ਮੁੜ ਖਰਾਬ ਹੋਏ ਮੌਸਮ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ‘ਚ ਵਾਧਾ ਕਰ ਦਿੱਤਾ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਮੌਸਮ ਮਾਹਿਰਾਂ ਮੁਤਾਬਿਕ ਅੱਜ ਵੀ 11 ਐਮਐਮ ਮੀਂਹ ਪੈਣ ਦੀ ਸੰਭਾਵਨਾ ਹੈ। ਕਰੀਬ ਦੋ ਵਰ੍ਹਿਆਂ ਬਾਅਦ ਐਤਕੀ ਕਣਕ ਦਾ ਝਾੜ ਚੰਗਾ ਨਿੱਕਲਣ ਦੀ ਉਮੀਦ ਬੱਝੀ ਸੀ, ਜੇਕਰ ਹੁਣ ਵੀ ਮੀਂਹ ਵਾਲਾ ਹੀ ਮੌਸਮ ਬਣਿਆ ਰਿਹਾ ਤਾਂ ਮਾਰ ਪੈ ਸਕਦੀ ਹੈ। ਪਿਛਲੇ ਸਾਲਾਂ ਵਿੱਚ ਗਰਮੀ ਜ਼ਿਆਦਾ ਪੈਣ ਕਰਕੇ ਕਣਕ ਦਾ ਝਾੜ ਕਾਫੀ ਘਟ ਗਿਆ ਸੀ। ਇਸ ਸਾਲ ਠੰਢ ਜ਼ਿਆਦਾ ਲੇਟ ਤੱਕ ਪੈਣ ਕਰਕੇ ਕਣਕ ਦੀ ਫਸਲ ਚੰਗੇ ਹੁਲਾਰੇ ਵਿੱਚ ਸੀ। (Heavy Rains)

LEAVE A REPLY

Please enter your comment!
Please enter your name here