ਸਾਡੇ ਨਾਲ ਸ਼ਾਮਲ

Follow us

19.9 C
Chandigarh
Monday, February 23, 2026
More
    Home Breaking News Punjab Weathe...

    Punjab Weather: ਪੰਜਾਬ ’ਚ ਫਿਰ ਖਰਾਬ ਹੋਵੇਗਾ ਮੌਸਮ! ਪਵੇਗਾ ਭਾਰੀ ਮੀਂਹ, ਵਿਭਾਗ ਨੇ ਇਸ ਦਿਨ ਤੱਕ ਜਾਰੀ ਕੀਤਾ ਅਲਰਟ

    Punjab Weather
    Punjab Weather: ਪੰਜਾਬ ’ਚ ਫਿਰ ਖਰਾਬ ਹੋਵੇਗਾ ਮੌਸਮ! ਪਵੇਗਾ ਭਾਰੀ ਮੀਂਹ, ਵਿਭਾਗ ਨੇ ਇਸ ਦਿਨ ਤੱਕ ਜਾਰੀ ਕੀਤਾ ਅਲਰਟ

    Punjab Weather: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਹਾਲ ਹੀ ਵਿੱਚ ਹੋਈ ਬਾਰਿਸ਼ ਤੋਂ ਬਾਅਦ, ਠੰਢ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਜਿੱਥੇ ਅੱਜ ਧੁੱਪ ਨਿਕਲਣ ਨਾਲ ਕੁਝ ਰਾਹਤ ਮਿਲੀ ਹੈ, ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਰਾਹਤ ਜ਼ਿਆਦਾ ਦੇਰ ਨਹੀਂ ਰਹੇਗੀ। ਆਉਣ ਵਾਲੇ ਦਿਨਾਂ ’ਚ ਸੂਬੇ ਦੇ ਕਈ ਹਿੱਸਿਆਂ ਵਿੱਚ ਠੰਢੀਆਂ ਲਹਿਰਾਂ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। Punjab Weather

    ਇਹ ਖਬਰ ਵੀ ਪੜ੍ਹੋ : US Winter Storm: ਅਮਰੀਕਾ ’ਚ ਬਰਫੀਲੇ ਤੂਫਾਨ ਨਾਲ ਤਬਾਹੀ, 14 ਕਰੋੜ ਲੋਕ ਘਰਾਂ ’ਚ ਕੈਦ, 9,000 ਉਡਾਣਾਂ ਰੱਦ

    ਤਾਜ਼ਾ ਮੌਸਮ ਰਿਪੋਰਟ ਅਨੁਸਾਰ, ਪੰਜਾਬ ਦਾ ਮੌਸਮ 28 ਜਨਵਰੀ ਤੱਕ ਉਤਰਾਅ-ਚੜ੍ਹਾਅ ਵਾਲਾ ਰਹੇਗਾ। ਵਿਭਾਗ ਨੇ ਅੱਜ ਪੂਰੇ ਸੂਬੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਦੋਂ ਕਿ 25 ਜਨਵਰੀ ਤੱਕ ਕਈ ਜ਼ਿਲ੍ਹਿਆਂ ’ਚ ਆਰੇਂਜ ਤੇ ਯੈਲੋ ਅਲਰਟ ਲਾਗੂ ਰਹੇਗਾ। ਇਸ ਸਮੇਂ ਦੌਰਾਨ ਕੁਝ ਖੇਤਰਾਂ ’ਚ ਭਾਰੀ ਬਾਰਿਸ਼ ਵੀ ਸੰਭਵ ਹੈ। 26 ਜਨਵਰੀ ਨੂੰ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।

    ਪਰ 27 ਜਨਵਰੀ ਨੂੰ ਮੌਸਮ ਫਿਰ ਤੋਂ ਵਿਗੜ ਸਕਦਾ ਹੈ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਬਠਿੰਡਾ ਨੂੰ ਛੱਡ ਕੇ ਪੂਰੇ ਸੂਬੇ ਲਈ ਯੈਲੋ ਅਲਰਟ ਲਾਗੂ ਹੋਵੇਗਾ। ਇਸ ਦਿਨ ਗਰਜ ਤੇ ਬਿਜਲੀ ਡਿੱਗਣ ਦੀ ਵੀ ਉਮੀਦ ਹੈ। 28 ਜਨਵਰੀ ਨੂੰ ਕੁਝ ਖੇਤਰਾਂ ’ਚ ਮੀਂਹ ਪੈਣ ਦੀ ਵੀ ਉਮੀਦ ਹੈ। ਮੌਸਮ ਵਿਭਾਗ ਨੇ ਕਿਸਾਨਾਂ, ਡਰਾਈਵਰਾਂ ਤੇ ਆਮ ਲੋਕਾਂ ਨੂੰ ਖਾਸ ਤੌਰ ’ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਬਦਲਦੇ ਮੌਸਮ ਦਾ ਫਸਲਾਂ, ਆਵਾਜਾਈ ਤੇ ਰੋਜ਼ਾਨਾ ਜੀਵਨ ’ਤੇ ਅਸਰ ਪੈ ਸਕਦਾ ਹੈ।

    ਇਨ੍ਹਾਂ ਜ਼ਿਲ੍ਹਿਆਂ ’ਚ ਆਰੇਂਜ ਤੇ ਯੈਲੋ ਅਲਰਟ ਜਾਰੀ | Punjab Weather

    ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਲੁਧਿਆਣਾ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਪਟਿਆਲਾ, ਮਾਨਸਾ, ਫਾਜ਼ਿਲਕਾ, ਮੁਕਤਸਰ ਸਾਹਿਬ ਤੇ ਫਰੀਦਕੋਟ ’ਚ ਯੈਲੋ ਅਲਰਟ ਲਾਗੂ ਰਹੇਗਾ। 25 ਜਨਵਰੀ ਨੂੰ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਮੋਹਾਲੀ ’ਚ ਆਰੇਂਜ ਅਲਰਟ ਲਾਗੂ ਰਹੇਗਾ। ਇਸ ਤੋਂ ਇਲਾਵਾ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ ਤੇ ਮਾਨਸਾ ’ਚ ਯੈਲੋ ਚੇਤਾਵਨੀ ਲਾਗੂ ਹੋਵੇਗੀ। 27 ਜਨਵਰੀ ਨੂੰ ਪੂਰੇ ਸੂਬੇ ’ਚ ਪੀਲਾ ਚੇਤਾਵਨੀ ਜਾਰੀ ਰਹੇਗੀ ਤੇ ਭਾਰੀ ਮੀਂਹ ਪਵੇਗਾ।