ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਾਨਸੂਨ ਦੀ ਉਡੀਕ ਕਰ ਰਹੇ ਪੰਜਾਬ ਲਈ ਚੰਗੀ ਖਬਰ ਨਿੱਕਲ ਕੇ ਆ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਮਲੇਰਕੋਟਲਾ, ਅਮਲੋਹ, ਖੰਨਾ, ਪਾਇਲ, ਖਮਾਣੋਂ, ਲੁਧਿਆਣਾ ਪੱਛਮੀ ਤੇ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਬਲਾਚੌਰ, ਰਾਏਕੋਟ, ਫਿਲੌਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜਸ਼ੰਕਰ ਤੇ ਨੰਗਲ ’ਚ ਭਾਰੀ ਮੀਂਹ ਦੀ ਚੇਤਾਨੀ ਦਿੱਤੀ ਹੈ। (Weather forecast)
ਜਦਕਿ ਲਹਿਰਾ, ਸੁਨਾਮ, ਸੰਗਰੂਰ, ਬਰਨਾਲਾ, ਧੂਰੀ, ਮਲੇਰਕੋਟਲਾ, ਪਾਤੜਾਂ, ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ ਡੇਰਾਬੱਸੀ, ਫਤਿਹਗੜ ਸਾਹਿਬ, ਅਮਲੋਹ, ਮੁਹਾਲੀ, ਬੱਸੀ ਪਠਾਣਾ, ਖੰਲਾ, ਪਾਇਲ, ਖਰੜ, ਖਮਾਣੋਂ, ਚਮਕੌਰ ਸਾਹਿਬ, ਰੂਪ ਨਗਰ ਆਦਿ ਥਾਵਾਂ ’ਤੇ ਦਰਮਿਆਨੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਜ਼ਮੀਨ ਰਿਕਾਰਡ ਸਬੰਧੀ ਨਵੀਂ ਯੋਜਨਾ, ਜਾਣੋ ਕੀ ਹੈ ਯੋਜਨਾ
ਇਸ ਤੋਂ ਇਲਾਵਾ ਸਰਦੂਲਗੜ, ਬੁਢਲਾਡਾ, ਲਹਿਰਾ, ਮਾਨਸਾ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮੂਨਕ, ਪਾਤੜਾਂ, ਤਲਵੰਡੀ ਸਾਬੋ, ਮਲੋਟ, ਬਠਿੰਡਾ, ਗਿੱਦੜਬਾਹਾ, ਫਾਜ਼ਿਲਕਾ, ਰਾਮਪੁਰਾ ਫੂਲ, ਜੈਤੂ, ਮੁਕਤਸਰ, ਜਲਾਲਾਬਾਦ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫ਼ਿਰੋਜ਼ਪੁਰ, ਜ਼ੀਰਾ, ਸ਼ਾਹਕੋਟ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ, ਖਡੂਰ ਸਾਹਿਬ, ਨਿਹਾਲ ਸਿੰਘ ਵਾਲਾ, ਜਗਰਾਓਂ, ਨਕੋਦਰ, ਫਗਵਾੜਾ, ਜਲੰਧਰ-1 ਤੇ 2, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਬਾਬਾ ਬਕਾਲਾ, ਅੰਮਿ੍ਰਤਸਰ-1 ਤੇ 2, ਬਟਾਲਾ, ਅਜਨਾਲਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਆ, ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ ਤੇ ਧਾਰ ਕਲਾਂ ’ਚ ਹਲਕੇ ਮੀਂਹ ਦਾ ਸੰਕੇਤ ਦਿੱਤਾ ਗਿਆ ਹੈ।