ਹਰਿਆਣਾ ‘ਚ ਮੌਸਮ ਲਈ ਕਰਵਟ: ਤੇਜ਼ ਹਵਾਵਾਂ ਤੇ ਬੱਦਲਵਾਈ ਨੇ ਕਿਸਾਨਾਂ ਨੂੰ ਫਿਕਰੀ ਪਾਇਆ
ਸਰਸਾ। ਹਰਿਆਣਾ ‘ਚ ਅਚਾਨਕ ਮੌਸਮ ਬਦਲ ਗਿਆ। ਕਈ ਸੂਬਿਆਂ ’ਚ ਹਲਕੀ ਬੱਦਲਵਾਈ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਉੱਥੇ ਆਮ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਵੀ ਮਿਲੀ ਹੈ। ਮੌਸਮ ਦੇ ਇਸ ਬਦਲਵੇਂ ਰੁਖ ਨੂੰ ਵੇਖ ਕਿਸਾਨ ਚਿੰਤਤ ਨਜ਼ਰ ਆਏ। ਮੌਸਮ ਵਿਭਾਗ ਮੁਤਾਬਕ 16 ਅਪ੍ਰੈਲ ਤੋਂ ਮੌਸਮ ਖੁਸ਼ਕ ਰਹੇਗਾ। ਜੋ ਕਿ 19 ਤੱਕ ਰਹੇਗਾ। ਵੀਰਵਾਰ ਨੂੰ ਦੋ ਵਾਰ, ਮੌਸਮ ਵਿਭਾਗ ਨੇ ਸ਼ਾਮ ਨੂੰ ਭਵਿੱਖਬਾਣੀ ਜਾਰੀ ਕੀਤੀ। ਜਿਸ ਅਨੁਸਾਰ ਮੌਸਮ ਬਦਲ (Weather Haryana) ਗਿਆ ਅਤੇ ਤੇਜ਼ ਹਵਾਵਾਂ ਚੱਲੀਆਂ। ਸਰਸਾ, ਫਤਿਹਾਬਾਦ ਜ਼ਿਲ੍ਹੇ ਵਿੱਚ ਸ਼ਾਮ 7.15 ਵਜੇ ਤੱਕ ਕਿਤੇ ਵੀ ਮੀਂਹ ਨਹੀਂ ਪਿਆ। ਹਾਲਾਂਕਿ ਸ਼ਾਮ ਨੂੰ ਮੌਸਮ ‘ਚ ਬਦਲਾਅ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ।
ਜਿੱਥੇ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਰੱਖਿਆ ਤੇ ਅਚਾਨਕ ਬਦਲੇ ਇਸ ਮੌਸਮ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰੀ ਮਿਲੀ ਪਰ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ । ਸੂਬੇ ਭਰ ’ਚ ਕਣਕ ਦੀ ਵਾਢੀ ਜ਼ੋਰਾਂ ’ਤੇ ਹੈ। ਕਿਸਾਨਾਂ ਦੀ ਫਸਲ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਈ ਹੈ। ਜੇਕਰ ਮੀਂਹ ਪੈਂਦਾ ਹੈ ਤਾ ਵਾਢੀ ਦਾ ਕੰਮ ਰੁੱਕ ਜਾਵੇਗਾ ਤੇ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ। ਹੁਣ ਤੱਕ ਕਿਸਾਨਾਂ ਵੱਲੋਂ ਸਿਰਫ਼ 50 ਫ਼ੀਸਦੀ ਕਣਕ ਦੀ ਹੀ ਕਟਾਈ ਹੋ ਸਕੀ ਹੈ। ਇਸ ਦੇ ਨਾਲ ਹੀ ਮੰਡੀਆਂ ਵਿੱਚ ਆਈ 25 ਲੱਖ ਕੁਇੰਟਲ ਕਣਕ ਵਿੱਚੋਂ 22 ਲੱਖ ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ। ਜਿਸ ਵਿੱਚੋਂ 15 ਲੱਖ ਕੁਇੰਟਲ ਕਣਕ ਖੁੱਲ੍ਹੇ ਵਿੱਚ ਪਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














