ਬੀਐਸਐਫ ਦੇ ਜਵਾਨਾਂ ਨੇ ਬਰਾਮਦ ਕੀਤਾ ਹਥਿਆਰਾਂ ਦਾ ਜਖੀਰਾ

Weapons

ਬੀਐਸਐਫ ਦੇ ਜਵਾਨਾਂ ਨੇ ਬਰਾਮਦ ਕੀਤਾ ਹਥਿਆਰਾਂ ਦਾ ਜਖੀਰਾ

(ਏਜੰਸੀ) ਜੰਮੂ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸੋਮਵਾਰ ਨੂੰ ਜੰਮੂ ਸੈਕਟਰ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਨਾਲ ਹੈਰੋਇਨ ਬਰਾਮਦ ਕੀਤੀ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਗਸ਼ਤ ਦੌਰਾਨ ਜਵਾਨਾਂ ਨੂੰ ਅੱਜ ਸਵੇਰੇ 10.10 ਵਜੇ ਹਥਿਆਰਾਂ ਨਾਲ ਭਰਿਆ ਇੱਕ ਚਿੱਟਾ ਬੈਗ ਮਿਲਿਆ। ਇਹ ਬੈਗ ਝਾੜੀਆਂ ਦੇ ਪਿੱਛੇ ਛੁਪਾਇਆ ਹੋਇਆ ਸੀ। ਇਸ ਬੈਗ ਵਿੱਚ ਬੀਐਸਐਫ ਜਵਾਨਾਂ ਨੂੰ ਤਿੰਨ ਏ.ਕੇ.-47 ਰਾਈਫਲਾਂ, ਪੰਜ ਪੈਕਟ ਹੈਰੋਇਨ, ਚਾਰ ਪਿਸਤੌਲ, ਪੰਜ ਏ.ਕੇ., ਸੱਤ ਪਿਸਤੌਲ ਦੇ ਮੈਗਜ਼ੀਨ ਅਤੇ ਏ.ਕੇ.-47 ਦੇ ਕਾਰਤੂਸ ਮਿਲੇ ਹਨ। ਹਾਲੇ ਇਹ ਨਹੀਂ ਪਤਾ ਚੱਲਿਆ ਕਿ ਇਹ ਬੈਗ ਕਿਸ ਨੇ ਇੱਥੇ ਸੁੱਟਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ