Punjab News: ਅਸੀਂ ਵਿਕਾਸ ਦੇ ਮੁੱਦੇ ’ਤੇ ਮੰਗਾਂਗੇ 2027 ’ਚ ਵੋਟਾਂ, ਅਕਾਲੀ-ਕਾਂਗਰਸੀ ਮੰਗ ਰਹੇ ਮੌਕਾ : ਭਗਵੰਤ ਮਾਨ

CM Bhagwant Mann
CM Bhagwant Mann

Punjab News: ਕਿਹਾ, ਪਹਿਲਾਂ ਪੰਜਾਬੀਆਂ ਨੇ ਬਹੁਤ ਦਿੱਤੇ ਮੌਕੇ, ਵਿਕਾਸ ਦੀ ਥਾਂ ਕਰ ਦਿੱਤਾ ਐ ਪੰਜਾਬ ਦਾ ਵਿਨਾਸ਼

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਅਗਲੀਆਂ 2027 ਦੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਵੱਲੋਂ ਕੀਤੇ ਗਏ ਵਿਕਾਸ ਕੰਮਾਂ ’ਤੇ ਵੋਟਾਂ ਨੂੰ ਮੰਗਿਆ ਜਾਵੇਗਾ। ਪੰਜਾਬ ਵਿੱਚ ਕਿਸ ਤਰੀਕੇ ਨਾਲ 61 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ ਗਈ ਹੈ ਅਤੇ ਪਿੰਡਾਂ ਦੀ ਟੇਲਾਂ ਤੱਕ ਪਾਣੀ ਨੂੰ ਪਹੁੰਚਾ ਦਿੱਤਾ ਗਿਆ ਹੈ। ਪਿੰਡਾਂ ਦੀਆਂ ਹਜ਼ਾਰਾਂ ਕਿਲੋਮੀਟਰ ਸੜਕਾਂ ਨੂੰ ਪਹਿਲੀ ਵਾਰ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ ਤਾਂ ਲੋਕਾਂ ਦੀ ਜੇਬ੍ਹਾਂ ਨੂੰ ਖ਼ਾਲੀ ਕਰਨ ਵਾਲੇ ਟੋਲ ਪਲਾਜੇ ਬੰਦ ਕੀਤੇ ਗਏ ਹਨ।

Punjab News

ਲੋਕਾਂ ਦੇ ਘਰਾਂ ਵਿੱਚ ਬਿਜਲੀ ਦੇ ਬਿੱਲ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਤਾਂ 10 ਲੱਖ ਰੁਪਏ ਤੱਕ ਦਾ ਮੁਫ਼ਤ ਬੀਮਾ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿਕਾਸ ਕੰਮਾਂ ’ਤੇ ਆਮ ਆਦਮੀ ਪਾਰਅੀ ਵੱਲੋਂ ਵੋਟ ਮੰਗੀ ਜਾਏਗੀ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਪੰਜਾਬੀਆਂ ਤੋਂ ਇੱਕ ਹੋਰ ਮੌਕਾ ਮੰਗਿਆ ਜਾਏਗਾ, ਪਰ ਪੰਜਾਬੀ 70 ਸਾਲਾਂ ਵਿੱਚ ਪਹਿਲਾਂ ਹੀ ਇਨ੍ਹਾਂ ਨੂੰ ਬਹੁਤ ਮੌਕੇ ਦੇ ਚੁੱਕੇ ਹਨ ਅਤੇ ਉਨ੍ਹਾਂ ਨੇ ਕੁਝ ਵੀ ਕਰਕੇ ਨਹੀਂ ਦਿਖਾਇਆ ਹੈ। ਇਸ ਲਈ ਅਕਾਲੀ-ਕਾਂਗਰਸ ਨੂੰ ਇੱਕ ਮੌਕਾ ਨਹੀਂ, ਸਗੋਂ ਵਿਕਾਸ ਦੀ ਲਹਿਰ ਪੰਜਾਬ ਵਿੱਚ ਲੈ ਕੇ ਆਉਣ ਵਾਲੀ ਆਮ ਆਦਮੀ ਪਾਰਟੀ ਨੂੰ ਮੁੜ ਤੋਂ ਸੱਤਾ ਵਿੱਚ ਲਿਆਇਆ ਜਾਏਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿਖੇ ਯੁੱਧ ਨਸ਼ੇ ਵਿਰੁੱਧ ਫੇਜ 2 ਦੀ ਸ਼ੁਰੂਆਤ ਕਰਨ ਮੌਕੇ ਕੀਤਾ ਗਿਆ।

Read Also : ਫਰੀਦਕੋਟ ਪੁਲਿਸ ਰੇਂਜ ਵੱਲੋਂ ਨਸ਼ਿਆਂ, ਗੈਂਗਸਟਰਾਂ ਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੰਨੇ ਜ਼ਿਆਦਾ ਵਿਕਾਸ ਦੇ ਕੰਮ ਕਰ ਦਿੱਤੇ ਗਏ ਹਨ ਕਿ ਉਂਗਲਾਂ ’ਤੇ ਵੀ ਗਿਣਤੀ ਨਹੀਂ ਕੀਤੇ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇਸ ਸਮੇਂ ਜੇਈਈ ਦੀ ਪ੍ਰੀਖਿਆਵਾਂ ਵਿੱਚ ਅਵਲ ਆ ਕੇ ਆਈਆਈਟੀ. ਵਿੱਚ ਦਾਖ਼ਲਾ ਲੈ ਰਹੇ ਹਨ, ਜਦੋਂ ਕਿ ਪਹਿਲਾਂ ਇਹ ਸੁਫ਼ਨੇ ਦੇ ਬਰਾਬਰ ਹੁੰਦਾ ਸੀ।

Punjab News

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਘਰ ਵਿੱਚ ਇੱਕ ਸਰਕਾਰੀ ਨੌਕਰੀ ਦੇਣ ਦੇ ਨਾਲ ਹੀ ਵੱਡਾ ਉਦਯੋਗਪਤੀ ਅਤੇ ਕਾਰੋਬਾਰੀ ਵੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਈਆਈਟੀ ਪਾਸ ਕਰਨ ਤੋਂ ਬਾਅਦ ਇਹ ਨੌਜਵਾਨ ਪੰਜਾਬ ਦਾ ਨਾਂਅ ਰੌਸ਼ਨ ਕਰਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਵੀ ਵਿਕਾਸ ਦੀ ਗੱਲ ਕਰਨ ਦੀ ਥਾਂ ’ਤੇ ਇਸ ਗੱਲ ’ਤੇ ਹੀ ਲੜਾਈ ਕਰ ਰਹੀ ਹੈ ਕਿ ਮੁੱਖ ਮੰਤਰੀ ਕੌਣ ਬਣੇਗਾ, ਜਦੋਂ ਕਿ ਪੰਜਾਬ ਦੇ ਲੋਕਾਂ ਨੇ ਅੱਜੇ ਕਾਂਗਰਸ ਨੂੰ ਵੋਟ ਦੇਣ ਬਾਰੇ ਸੋਚਿਆ ਵੀ ਨਹੀਂ ਹੈ।