ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਵਾਂਗੇ : ਭਗਵੰਤ ਮਾਨ

CM-Mann

ਜਲੰਧਰ (ਸੱਚ ਕਹੂੰ ਨਿਉਜ਼)। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਸ੍ਰੀ ਗਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਵਿਖੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿਚ ਸ਼ਿਰਕਤ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਵੱਲੋਂ ਬੂਟਾਮੰਡੀ ਸਥਿਤ ਸਤਿਗੁਰੁ ਰਵਿਦਾਸ ਧਾਮ ਵਿਚ ਵੀ ਮੱਥਾ ਟੇਕਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਸਮੂਹ ਸੰਗਤ ਨੂੰ ਵਧਾਈ ਦਿੰਦੇ ਹੋਏ ਗੁਰੂ ਜੀ ਦੀ ਸਿੱਖਿਆ ਨਾਲ ਜੀਵਨ ਦੀ ਸੇਧ ਲੈਣ ਦੀ ਗੱਲ ਕਹੀ ਅਤੇ ਗੁਰੂ ਜੀ ਦੇ ਪੂਰਨਿਆਂ ‘ਤੇ ਚੱਲਣ ਲਈ ਕਿਹਾ। ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਾਵਾਂਗੇ। ਪੰਜਾਬ ਵਿਚ ਸਰਕਾਰੀ ਸਕੂਲਾਂ ਵਿਚ ਹਰ ਤਰ੍ਹਾਂ ਦੀ ਆਧੁਨਿਕ ਸਿੱਖਿਆ ਦਿੱਤੀ ਜਾਵੇਗੀ। ਪ੍ਰਾਈਵੇਟ-ਸਰਕਾਰੀ ਦਾ ਫਰਕ ਖਤਮ ਕੀਤਾ ਜਾਵੇਗਾ।

ਪਿਛਲੀਆਂ ਸਰਕਾਰਾਂ ’ਤੇ ਤਿੱਖੇ ਸ਼ਬਦੀ ਹਮਲੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਮਾਹੌਲ ਇੰਦਾ ਬਣ ਚੁੱਕਿਆ ਹੈ ਕਿ ਇਥੇ ਗਰੀਬਾਂ ਨੂੰ ਆਪਣੇ ਹੀ ਲੁੱਟ ਰਹੇ ਹਨ। ਅੱਜ ਹਰ ਵਿਅਕਤੀ ਟੈਕਸ ਦੇ ਹੇਠਾਂ ਦੱਬਿਆ ਹੋਇਆ ਹੈ। ਹਰ ਵਿਅਕਤੀ ਸੁੱਤਾ ਹੋਇਆ ਵੀ ਇਥੇ ਟੈਕਸ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਸਿਰਫ਼ ਇਹੀ ਹੈ ਕਿ ਜਿਹੜੇ ਬੱਚੇ ਮਜ਼ਬੂਰੀ ਵੱਸ ਸਕੂਲ ਨਹੀਂ ਜਾ ਸਕਦੇ ਜਾਂ ਜਿਨ੍ਹਾਂ ਦਾ ਦਿਲ ਨਹੀਂ ਕਰਦਾ ਪੜ੍ਹਾਈ ਕਰਨ ਦਾ, ਉਨ੍ਹਾਂ ਨੂੰ ਇਕ ਵਾਰ ਸਕੂਲਾਂ ਵਿਚ ਲੈ ਕੇ ਆਉਣਾ ਹੈ। ਅਤੇ ਗਰੀਬਾਂ ਦੇ ਬੱਚੇ ਪੜ੍ਹ-ਲਿਖ ਕੇ ਅਫਸਰ ਬਣਨਗੇ। ਜਦੋਂ ਉਹ ਇਕ ਵਾਰੀ ਸਕੂਲ ਵਿਚ ਆ ਗਏ ਤਾਂ ਫਿਰ ਉਸ ਦਾ ਖੁਦ ਹੀ ਪੜ੍ਹਨ ਨੂੰ ਦਿਲ ਕਰੇਗਾ ਅਤੇ ਪੜ੍ਹ-ਲਿਖ ਕੇ ਪਰਿਵਾਰ ਦੀ ਗਰੀਬੀ ਨੂੰ ਵੀ ਖਤਮ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here