ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਸ਼ਮੀਰ ਸਾਡਾ ਹੈ ਅਤੇ ਸਾਡੇ ਤੋਂ ਕੋਈ ਵੀ ਇਸ ਨੂੰ ਖੋਹ ਨਹੀਂ ਸਕਦਾ ਹੈ ਅਤੇ ਸੰਕੇਤ ਦਿੱਤਾ ਕਿ ਜੇਕਰ ਜ਼ਰੂਰਤ ਪਈ ਤਾਂ ਦੇਸ਼ ਦੀ ਸੁਰੱਖਿਆ ਲਈ ਫਿਰ ਤੋਂ ਸਰਹੱਦ ਪਾਰ ਕਰਨ ‘ਚ ਪਿੱਛੇ ਨਹੀਂ ਹਟਾਂਗੇ ਸਿੰਘ ਨੇ ਅੱਜ ਇੱਥੇ ਇੱਕ ਟੈਲੀਵਿਜਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਕਸ਼ਮੀਰ ਨੂੰ ਸਾਡੇ ਤੋਂ ਲਿਜਾ ਨਹੀਂ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਲੋਕ ਜਿਹਾਦ ਦਾ ਪ੍ਰਚਾਰ ਕਰ ਰਹੇ ਹਨ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਹਿਲਾਂ ਉਹ ਖੁਦ ਜਿਹਾਦ ਦੀ ਸੱਚਾਈ ਨੂੰ ਸਮਝੇ ਅਤੇ ਉਸ ਤੋਂ ਬਾਅਦ ਕਸ਼ਮੀਰ ਦੇ ਸਾਡੇ ਬੱਚਿਆਂ ਨੂੰ ਵਰਗਲਾਉਣ ਦਾ ਪ੍ਰਚਾਰ ਕਰੇ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਨੌਜਵਾਨ ਬੱਚੇ ਸਾਡੇ ਸਾਰੇ ਬੱਚੇ ਹਨ ਅਤੇ ਸਰਕਰ ਨੇ ਪਹਿਲੀ ਵਾਰ ਪੱਥਰਬਾਜ਼ੀ ‘ਚ ਸ਼ਾਮਲ ਹੋਣ ਵਾਲਿਆਂ ਨੂੰ ਮਾਫ ਕਰ ਦਿੱਤਾ ਹੈ ਕਸ਼ਮੀਰ ‘ਚ ਪੱੱਥਰਬਾਜ਼ੀ ਦੇ 900 ਮਾਮਲੇ ਸਨ ਦੇਸ਼ ਦੀਆਂ ਵੱਡੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਸਿੰਘ ਨੇ ਕਿਹਾ ਕਿ ਭਾਰਤ ਗੁਆਂਢੀਆਂ ਨਾਲ ਚੰਗੇ ਸਬੰਧ ਚਾਹੁੰਦਾ ਹੈ।
ਪਰ ਪਾਕਿਸਤਾਨ ਇਸ ਨੂੰ ਸਮਝ ਨਹੀਂ ਰਿਹਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਨੂੰ ਸਪੱਸ਼ਟ ਕੀਤਾ ਸੀ ਉਨ੍ਹਾਂ ਨੇ ਕਿਹਾ ਕਿ ਦੋਸਤ ਬਦਲੇ ਜਾ ਸਕਦੇ ਹਨ ਪਰ ਗੁਆਂਢੀ ਨਹੀਂ ਅਸੀਂ ਪਾਕਿਸਤਾਨ ਨਾਲ ਚੰਗੇ ਸਬੰਧ ਚਾਹੁੰਦੇ ਹਨ, ਪਰ ਪਾਕਿਸਤਾਨ ਸੁਣਨ ਲਈ ਤਿਆਰ ਨਹੀਂ ਹੈ ਪਾਕਿਸਤਾਨ ਸੰਯੁਕਤ ਰਾਸ਼ਟਰ ਵੱਲੋਂ ਚਿਨਹਿਤ ਅੱਤਵਾਦੀ ਹਾਫੀਜ਼ ਸਈਅਦ ਨੂੰ ਪਨਾਹ ਦੇ ਰਿਹਾ ਹੈ, ਜਿਸ ਨੇ ਵੱਡੀ ਗਿਣਤੀ ‘ਚ ਲੋਕਾਂ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ‘ਸਰਕਾਰ ਤੁਹਾਡੇ ਦੁਆਰ’ ’ਚ ਹੁਣ ਅਧਿਕਾਰੀ ਹੋਣਗੇ ਜ਼ਿੰਮੇਵਾਰ, ਮੰਤਰੀਆਂ ਕੋਲ ਆ ਰਹੇ ਹਨ ਛੋਟੇ-ਮੋਟੇ ਕੰਮ, ਸਰਕਾਰ ਹੋਈ ਨਰਾ…
ਪਾਕਿਸਤਾਨ ਨੂੰ ਇਸ਼ਾਰਿਆਂ ‘ਚ ਚਿਤਾਵਨੀ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਭਰੋਸਾ ਕਰੋ ਕਿ ਅਸੀਂ ਸਰਹੱਦ ਨੂੰ ਸੁਰੱਖਿਅਤ ਰੱਖਾਂਗੇ ਜ਼ਰੂਰਤ ਪਈ ਤਾਂ ਅਸੀਂ ਆਪਣੇ ਦੇਸ਼ ਨੂੰ ਬਚਾਉਣ ਲਈ ਸਰਹੱਦ ਨੂੰ ਪਾਰ ਕਰਾਂਗੇ ਉਨ੍ਹਾਂ ਨੇ ਕਿਹਾ ਕਿ ਜਿਸ ਰਫਤਾਰ ਨਾਲ ਸਾਡਾ ਦੇਸ਼ ਵਿਕਸਤ ਹੋ ਰਿਹਾ ਹੈ ਮੇਰਾ ਮੰਨਣਾ ਹੈ ਕਿ ਉਹ ਸਮਾਂ ਬਹੁਤ ਦੂਰ ਨਹੀਂ ਹੈ ਜਦੋਂ ਅਸੀਂ ਭਰੋਸੇ ਦੇ ਪੰਜ ਦੇਸ਼ਾਂ ਦੀ ਲਾਈਨ ‘ਚ ਖੜ੍ਹੇ ਹੋਵਾਂਗੇ ਅਤੇ ਅਸੀਂ ਵਿਸ਼ਵ ਦੇ ਸੁਪਰ ਪਾਵਰ ਬਣਾਂਗੇ।