ਸਾਡੇ ਨਾਲ ਸ਼ਾਮਲ

Follow us

11.9 C
Chandigarh
Saturday, January 31, 2026
More
    Home Breaking News ਪਵਿੱਤਰ ਬਚਨ ਸੱ...

    ਪਵਿੱਤਰ ਬਚਨ ਸੱਚ ਹੋਏ ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ

    MSG

    ਪਵਿੱਤਰ ਬਚਨ ਸੱਚ ਹੋਏ ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ (Shah Satnam Singh Ji Maharaj)

    23 ਸਤੰਬਰ ਦੇ ਭਾਗਾਂ ਵਾਲੇ ਦਿਨ ਦੀ ਸਵੇਰ ਡੇਰਾ ਸੱਚਾ ਸੌਦਾ ਵਿਚ ਅਨੋਖਾ ਉਤਸ਼ਾਹ, ਉਮੰਗ ਅਤੇ ਅਨੰਦ ਨਾਲ ਭਰਪੂਰ ਬਹਾਰਾਂ ਲੈ ਕੇ ਆਈ ਜਿਵੇਂ ਹੀ ਮਜ਼ਲਿਸ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਸਟੇਜ ’ਤੇ ਬਿਰਾਜਮਾਨ ਹੋਏ।

    ਫਿਰ ਪੂਜਨੀਕ ਪਰਮ ਪਿਤਾ ਜੀ (Shah Satnam Singh Ji Maharaj) ਦੇੇ ਹੁਕਮ ਅਨੁਸਾਰ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਅਤੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਸ੍ਰੀ ਗੁਰੂਸਰ ਮੋਡੀਆ ਵਾਲੇ ਦੇ ਲਾਡਲੇ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਆਦਰ ਸਹਿਤ ਸਟੇਜ ’ਤੇ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਸੁਸ਼ੋਭਿਤ ਕੀਤਾ ਗਿਆ ਬਹੁਤ ਹੀ ਅਨੰਦਮਈ ਰੂਹ ਨੂੰ ਖਿੱਚਣ ਵਾਲਾ ਉਹ ਨਜ਼ਾਰਾ ਸਾਧ-ਸੰਗਤ ਨੂੰ ਮਸਤ ਕਰ ਰਿਹਾ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇੱਕ ਸੁੰਦਰ ਹਾਰ ਆਪ ਜੀ (ਪੂਜਨੀਕ ਗੁਰੂ ਜੀ) ਦੇ ਗਲ਼ੇ ਵਿਚ ਪਹਿਨਾਇਆ ਅਤੇ ਪ੍ਰਸ਼ਾਦ ਖੁਆ ਕੇ ਗੁਰਗੱਦੀ ਦੀ ਰਸਮ ਨੂੰ ਪੂਰਾ ਕੀਤਾ।

    4-5 ਸਾਲ ਦੀ ਉਮਰ ’ਚ ਹਜ਼ੂਰ ਪਿਤਾ ਜੀ ਨੇ ਲਿਆ ਨਾਮ-ਸ਼ਬਦ

    ਆਪ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੇ ਬਚਪਨ ’ਚ ਹੀ 4-5 ਸਾਲ ਦੀ ਉਮਰ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਲਗਾਤਾਰ ਰੂਹਾਨੀ ਸਤਿਸੰਗ ’ਤੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਦਾ ਪਿਆਰ ਪ੍ਰਾਪਤ ਕਰਦੇ।

    parmpita ji

    pita jiw

    ਆਪ ਜੀ ਹਰ ਵਾਰ ਸਤਿਸੰਗ ’ਚ ਨਵੇਂ ਲੋਕਾਂ ਨੂੰ ਆਪਣੇ ਨਾਲ ਟਰੈਕਟਰ-ਟਰਾਲੀ ’ਚ ਲੈ ਕੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਦੀ ਅਨਮੋਲ ਦਾਤ ਦਿਵਾਉਂਦੇ ਸਤਿਸੰਗ ਅਤੇ ਸੇਵਾ ਕਾਰਜ ਦੇ ਸਮੇਂ ਪੂਜਨੀਕ ਪਰਮ ਪਿਤਾ ਜੀ ਨੇ ਅਨੇਕਾਂ ਵਾਰ ਅਜਿਹੇ ਬਚਨ ਫਰਮਾਏ ਜੋ ਆਪ ਜੀ ਦੇ ਅਗਲੇ ਰੂਹਾਨੀ ਵਾਰਿਸ ਹੋਣ ਦਾ ਸਾਫ ਇਸ਼ਾਰਾ ਕਰ ਰਹੇ ਸਨ

    ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਆਦੇਸ਼ ’ਤੇ ਆਪ ਜੀ ਨੇ ਘਰ-ਪਰਿਵਾਰ ਦਾ ਤਿਆਗ ਕਰਦਿਆਂ 23 ਸਤੰਬਰ ਨੂੰ ਆਪਣਾ ਸਭ ਕੁਝ ਆਪਣੇ ਸਤਿਗੁਰੂ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਸਮਰਪਿਤ ਕਰ ਦਿੱਤਾ। ਇਸ ਪਾਕ-ਪਵਿੱਤਰ ਮੌਕੇ ’ਤੇ ਪੂਜਨੀਕ ਪਰਮ ਪਿਤਾ ਜੀ ਨੇ ‘‘ਅਸੀਂ ਸਾਂ (ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ), ਅਸੀਂ ਹਾਂ ( ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਮਹਾਰਾਜ ਜੀ ਦੇ ਰੂਪ ’ਚ) ਅਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ) ਰਹਾਂਗੇ’’ ਬਚਨ ਫਰਮਾ ਕੇ ਰੂਹਾਨੀਅਤ ਵਿਚ ਇੱਕ ਨਵੀਂ ਮਿਸਾਲ ਕਾਇਮ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here